ਡਾ. ਕੰਵਲਜੀਤ ਸਿੰਘ ਨੇ ਬਤੌਰ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ. ਕੌਹਰੀਆਂ ਵਿਖੇ ਸੰਭਾਲਿਆ ਅਹੁਦਾ
ਕੌਹਰੀਆਂ 1 ਸਤੰਬਰ ( ਸੁਨੀਲ ਕੁਮਾਰ ਗਰਗ) - ਕਮਿਊਨਿਟੀ ਹੈਲਥ ਸੈਂਟਰ ਕੌਹਰੀਆਂ ਵਿਖੇ ਡਾ. ਕੰਵਲਜੀਤ ਸਿੰਘ ਨੇ ਬਤੌਰ ਸੀਨੀਅਰ ਮੈਡੀਕਲ ਅਫਸਰ ਆਪਣਾ ਅਹੁਦਾ ਰਸਮੀ ਤੌਰ ’ਤੇ ਸੰਭਾਲ ਲਿਆ ਹੈ ।
ਕੌਹਰੀਆਂ 1 ਸਤੰਬਰ ( ਸੁਨੀਲ ਕੁਮਾਰ ਗਰਗ) - ਕਮਿਊਨਿਟੀ ਹੈਲਥ ਸੈਂਟਰ ਕੌਹਰੀਆਂ ਵਿਖੇ ਡਾ. ਕੰਵਲਜੀਤ ਸਿੰਘ ਨੇ ਬਤੌਰ ਸੀਨੀਅਰ ਮੈਡੀਕਲ ਅਫਸਰ ਆਪਣਾ ਅਹੁਦਾ ਰਸਮੀ ਤੌਰ ’ਤੇ ਸੰਭਾਲ ਲਿਆ ਹੈ । ਇਸ ਮੌਕੇ ਸਿਹਤ ਕੇਂਦਰ ਦੇ ਸਮੂਹ ਸਟਾਫ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ । ਉਹਨਾਂ ਇਲਾਕੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਿਹਤ ਕੇਂਦਰ ਵਿਖੇ ਦਿੱਤੀਆਂ ਜਾ ਰਹੀਆਂ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ । ਇਸ ਦੇ ਨਾਲ ਹੀ ਉਹਨਾਂ ਨੇ ਸਿਹਤ ਕੇਂਦਰ ਦੀ ਸਾਫ਼-ਸਫ਼ਾਈ ਅਤੇ ਮਰੀਜ਼ਾਂ ਨਾਲ ਸੁਖਾਵੇਂ ਵਿਵਹਾਰ ’ਤੇ ਖਾਸ ਜ਼ੋਰ ਦਿੱਤਾ । ਇਸ ਮੌਕੇ ਸੀ.ਐਚ.ਸੀ. ਕੌਹਰੀਆਂ ਦਾ ਸਮੂਹ ਪੈਰਾ-ਮੈਡੀਕਲ ਅਤੇ ਪ੍ਰਬੰਧਕੀ ਸਟਾਫ ਹਾਜ਼ਰ ਸੀ ।