02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

20 ਕਰੋੜ ਦੀ ਗਰਾਂਟ ਦੇ ਕੰਮ ਤੁਰੰਤ ਸ਼ੁਰੂ ਕਰਾਏ ਜਾਣ ਸੰਬੰਧੀ ਕੌਂਸਲਰਾਂ ਦਾ ਵਫ਼ਦ ਅਧਿਕਾਰੀਆਂ ਨੂੰ ਮਿਲਿਆ

ਧਨੌਲਾ, 2 ਸਤੰਬਰ (ਜਤਿੰਦਰ ਸਿੰਘ ਧਨੌਲਾ)- ਨਗਰ ਕੌਂਸਲ ਧਨੌਲਾ ਦੇ ਤਕਰੀਬਨ 8 ਕੌਂਸਲਰਾਂ ਦਾ ਗਰੁੱਪ ਮੰਡੀ ਦੇ ਵੱਖ-ਵੱਖ ਮਸਲਿਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਮਿਲਿਆ। ਜਿਨ੍ਹਾਂ ਵਿਚ ਕੌਂਸਲਰ ਮਨੀਸ਼ ਕੁਮਾਰ, ਕੌਂਸਲਰ ਬਿੱਲੂ ਖ਼ਾਨ, ਕੌਂਸਲਰ ਕੁਲਦੀਪ ਕੌਰ ਦੇ ਪਤੀ ਸੁਖਵਿੰਦਰ ਸਿੰਘ ਮੁੰਦਰੀ, ਸਤਨਾਮ ਸਿੰਘ ਫ਼ਤਿਹ, ਕੌਂਸਲਰ ਸਾਹਿਬ ਸੋਢੀ ਸ਼ਾਮਿਲ ਹੋਏ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਧਨੌਲਾ, 2 ਸਤੰਬਰ (ਜਤਿੰਦਰ ਸਿੰਘ ਧਨੌਲਾ)- ਨਗਰ ਕੌਂਸਲ ਧਨੌਲਾ ਦੇ ਤਕਰੀਬਨ 8 ਕੌਂਸਲਰਾਂ ਦਾ ਗਰੁੱਪ ਮੰਡੀ ਦੇ ਵੱਖ-ਵੱਖ ਮਸਲਿਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਮਿਲਿਆ। ਜਿਨ੍ਹਾਂ ਵਿਚ ਕੌਂਸਲਰ ਮਨੀਸ਼ ਕੁਮਾਰ, ਕੌਂਸਲਰ ਬਿੱਲੂ ਖ਼ਾਨ, ਕੌਂਸਲਰ ਕੁਲਦੀਪ ਕੌਰ ਦੇ ਪਤੀ ਸੁਖਵਿੰਦਰ ਸਿੰਘ ਮੁੰਦਰੀ, ਸਤਨਾਮ ਸਿੰਘ ਫ਼ਤਿਹ, ਕੌਂਸਲਰ ਸਾਹਿਬ ਸੋਢੀ ਸ਼ਾਮਿਲ ਹੋਏ। ਜਿਨ੍ਹਾਂ ਨੇ ਆਖਿਆ ਕਿ 25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਮਿਊਂਸਪਲ ਲਾਇਬਰੇਰੀ ਮੁਕੰਮਲ ਹੋ ਚੁੱਕੀ ਹੈ ਪ੍ਰੰਤੂ ਹਾਲੇ ਤੱਕ ਰਸਮੀ ਤੌਰ ’ਤੇ ਪਬਲਿਕ ਨੂੰ ਨਹੀਂ ਸੌਂਪੀ ਗਈ। ਮੰਗ ਕਰਦਿਆਂ ਆਖਿਆ ਕਿ ਉਹ ਤੁਰੰਤ ਪਬਲਿਕ ਨੂੰ ਸੌਂਪੀ ਜਾਵੇ। ਦੂਸਰਾ ਕੌਂਸਲਰਾਂ ਨੇ ਮੰਗ ਕਰਦੇ ਆਖਿਆ ਕਿ ਦੀਪ ਪੈਲੇਸ ਦੇ ਕੋਲ ਖੜ੍ਹਾ ਗੰਦਾ ਪਾਣੀ ਰੋਜ਼ਾਨਾ ਹਾਦਸਿਆਂ ਨੂੰ ਸੱਦਾ ਦਿੰਦਾ ਪ੍ਰਤੀਤ ਹੋ ਰਿਹਾ ਉਸ ਸਬੰਧੀ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਲਿਖ ਕੇ ਤੁਰੰਤ ਢੁਕਵਾਂ ਹੱਲ ਕਰਵਾਇਆ ਜਾਵੇ। ਤੀਸਰਾ ਇਹ ਕਿ 20 ਕਰੋੜ ਰੁਪਏ ਦੀ ਗਰਾਂਟ ਵਿਚੋਂ ਇਕ ਕਰੋੜ ਦੀ ਲਾਗਤ ਨਾਲ ਕਮਿਊਨਿਟੀ ਹਾਲ ਬਣਾਏ ਜਾਣ ਦਾ ਟੈਂਡਰ ਲੱਗ ਚੁੱਕਾ ਹੈ ਪ੍ਰੰਤੂ ਕੰਮ ਸ਼ੁਰੂ ਨਹੀਂ ਹੋਇਆ ਅਤੇ ਨਾ ਹੀ ਨਗਰ ਕੌਂਸਲ ਵਲੋਂ ਹਾਲੇ ਤੱਕ ਜਗ੍ਹਾ ਅਲਾਟ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਤੁਰੰਤ ਦਖ਼ਲ ਦੇ ਕੇ ਜਗ੍ਹਾ ਅਲਾਟ ਕਰਾ ਕੇ ਕਮਿਊਨਿਟੀ ਹਾਲ ਉਸਾਰੇ ਜਾਣ ਲਈ ਰਸਤਾ ਪੱਧਰਾ ਕਰਨ। ਅਖੀਰ ’ਚ ਕੌਂਸਲਰਾਂ ਨੇ ਮੰਗ ਕਰਦਿਆਂ ਆਖਿਆ ਕਿ ਉਕਤ ਗਰਾਂਟ ਵਿਚੋਂ ਅਲਾਟ ਹੋਏ ਸਾਰੇ ਕੰਮ ਬਿਨਾਂ ਦੇਰੀ ਸ਼ੁਰੂ ਕੀਤੇ ਜਾਣ ਤਾਂ ਕਿ ਲੋਕਾਂ ਦੀ ਹਿਫ਼ਾਜ਼ਤ ਲਈ ਆਏ ਪੈਸੇ ਦੀ ਸਹੀ ਵਰਤੋਂ ਹੋ ਸਕੇ। ਇਨ੍ਹਾਂ ਮਸਲਿਆਂ ਦਾ ਇਕ ਉਤਾਰਾ ਮੁੱਖ ਮੰਤਰੀ ਪੰਜਾਬ ਅਤੇ ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਵੀ ਭੇਜਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਦਲਿਤਾਂ ਦੇ ਖਾਤਰ ਹਰ ਮੋਰਚੇ ’ ਤੇ ਡਟੇਗੀ - ਕਮਲ ਧਾਲੀਵਾਲ ਅਗਲੀ ਖ਼ਬਰ ਘਨੌਰ ਕਲਾਂ ਵਿਖੇ ਪੀ.ਏ.ਯੂ. ਵਲੋਂ ਸਰਦੀ ਰੁੱਤ ਦੀਆਂ ਸਬਜ਼ੀਆਂ ਦੀਆਂ 30 ਪ੍ਰਦਰਸ਼ਨੀਆਂ ਲਾਈਆਂ
Ad Position 24