03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸਲਾਈਟ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੀ ਸ਼ਾਨਦਾਰ ਕਾਰਗੁਜ਼ਾਰੀ * 142 ’ ਚੋਂ 136 ਵਿਦਿਆਰਥੀਆਂ ਨੂੰ ਮਿਲੀਆਂ ਨੌਕਰੀਆਂ

ਲੌਂਗੋਵਾਲ, 2 ਸਤੰਬਰ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ) ਲੌਂਗੋਵਾਲ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਨੇ ਪਲੇਸਮੈਂਟ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 95. 77 ਫੀਸਦੀ ਪਲੇਸਮੈਂਟ ਦਰ ਹਾਸਿਲ ਕੀਤੀ ਹੈ ।

Ad Position 21
repet_subhas-goyals [Copy P29]
ਸਲਾਈਟ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ ਅਤੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਪ੍ਰਮੁੱਖ ਪ੍ਰੋ. ਸ਼ੰਕਰ ਸਿੰਘ। 03-09-2026
ਲੌਂਗੋਵਾਲ, 2 ਸਤੰਬਰ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ) ਲੌਂਗੋਵਾਲ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਨੇ ਪਲੇਸਮੈਂਟ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 95.77 ਫੀਸਦੀ ਪਲੇਸਮੈਂਟ ਦਰ ਹਾਸਿਲ ਕੀਤੀ ਹੈ । ਵਿਭਾਗ ਦੇ ਕੁੱਲ 142 ਵਿਦਿਆਰਥੀਆਂ ’ਚੋਂ 136 ਵਿਦਿਆਰਥੀਆਂ ਦੀ ਚੋਟੀ ਦੀਆਂ ਬਹੁ ਕੌਮੀ ਕੰਪਨੀਆਂ ਵਿਚ ਨੌਕਰੀ ਲਈ ਚੋਣ ਹੋਈ ਹੈ । ਵਿਭਾਗ ਦੇ ਮੁਖੀ ਪ੍ਰੋ. ਸ਼ੰਕਰ ਸਿੰਘ ਨੇ ਇਸ ਉਪਲੱਬਧੀ ’ਤੇ ਵਿਦਿਆਰਥੀਆਂ, ਫੈਕਲਟੀ ਮੈਂਬਰਾਂ, ਤਕਨੀਕੀ ਅਤੇ ਮਿਨਿਸਟੀਰੀਅਲ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਪ੍ਰਤਿਭਾ ਅਤੇ ਪੇਸ਼ੇਵਰ ਤਿਆਰੀ ਤੋਂ ਇਲਾਵਾ ਸਲਾਈਟ ਦੇ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ ਦੀ ਅਗਵਾਈ ਅਤੇ ਮਾਰਗਦਰਸ਼ਨ ਹੇਠ ਸੰਭਵ ਹੋਈ ਹੈ । ਉਨ੍ਹਾਂ ਦੀ ਅਗਵਾਈ ਅਤੇ ਹੌਸਲਾ ਅਫਜ਼ਾਈ ਨੇ ਸੰਸਥਾ ਦੇ ਪਲੇਸਮੈਂਟ ਨਤੀਜਿਆਂ ਨੂੰ ਮਜ਼ਬੂਤ ਕਰਨ ’ਚ ਮਹੱਤਵਪੂਰਨ ਯੋਗਦਾਨ ਪਾਇਆ ਹੈ । ਇਸ ਤੋਂ ਇਲਾਵਾ ਡੀਨ ਅਲਮੁਨਾਈ ਅਤੇ ਇੰਡਸਟਰੀ ਰਿਲੇਸ਼ਨ ਪ੍ਰੋ. ਆਰ. ਕੇ. ਮਿਸ਼ਰਾ ਅਤੇ ਟ੍ਰੇਨਿੰਗ ਅਤੇ ਪਲੇਸਮੈਂਟ ਵਿਭਾਗ ਦੇ ਪ੍ਰਮੁੱਖ ਪ੍ਰੋ. ਮੇਜਰ ਸਿੰਘ ਦੇ ਨਿਰੰਤਰ ਯਤਨਾਂ ਨਾਲ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਮੌਕਿਆਂ ’ਚ ਮਹੱਤਵਪੂਰਨ ਵਾਧਾ ਹੋਇਆ ਹੈ । ਪ੍ਰੋ. ਸ਼ੰਕਰ ਸਿੰਘ ਨੇ ਕਿਹਾ ਕਿ ਵਿਭਾਗ ਆਪਣੇ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਲੋੜਾਂ ਅਨੁਸਾਰ ਤਿਆਰ ਕਰਨ ਅਤੇ ਉਨ੍ਹਾਂ ਨੂੰ ਬਿਹਤਰ ਕਰੀਅਰ ਮੌਕੇ ਪ੍ਰਦਾਨ ਕਰਨ ਲਈ ਭਵਿੱਖ ’ਚ ਵੀ ਯਤਨ ਜਾਰੀ ਰੱਖੇਗਾ । ਉਹਨਾਂ ਵਿਭਾਗੀ ਫੈਕਲਟੀ ਇੰਜ. ਲਲਿਤ ਅਹੂਜਾ ਅਤੇ ਇੰਜ. ਦੀਵੇਸ਼ ਭਾਰਤੀ ਵਲੋਂ ਪਾਏ ਯੋਗਦਾਨ ਦੀ ਵੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਅਮਰਗੜ੍ਹ ਨੇ ਮੰਡੀ ’ਚ 40 ਲੱਖ ਦੀ ਲਾਗਤ ਵਾਲੇ ਸਟੀਲ ਸ਼ੈੱਡ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਵਿਧਾਇਕਾ ਭਰਾਜ ਨੇ ਪਿੰਡ ਭਿੰਡਰਾਂ ਅਤੇ ਮੰਗਵਾਲ ਵਿਖੇ ਵਿਕਾਸ ਕਾਰਜਾਂ ਦੀ ਕਰਵਾਈ ਸ਼ੁਰੂਆਤ
Ad Position 24