02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸ੍ਰੀਮਦ ਭਾਗਵਤ ਸਪਤਾਹ ਦੌਰਾਨ ਦਾਨੀ ਸੱਜਣਾਂ ਦਾ ਵਿਸ਼ੇਸ਼ ਸਨਮਾਨ

ਸ਼ਹਿਣਾ , 2 ਸਤੰਬਰ ( ਸੁਰੇਸ਼ ਗੋਗੀ )- ਗੀਤਾ ਭਵਨ ਕਮੇਟੀ ਸ਼ਹਿਣਾ ਵਲੋਂ ਕਰਵਾਏ ਜਾ ਰਹੇ ਸ੍ਰੀਮਦ ਭਾਗਵਤ ਸਪਤਾਹ ਯੱਗ ਦੌਰਾਨ ਧਾਰਮਿਕ ਅਤੇ ਸਮਾਜ ਸੇਵਾ ਦੇ ਖੇਤਰ ’ ਚ ਯੋਗਦਾਨ ਪਾਉਣ ਵਾਲੀਆਂ ਵੱਖ - ਵੱਖ ਸ਼ਖ਼ਸੀਅਤਾਂ ਅਤੇ ਦਾਨੀ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਭਾਈ ਮੂਲ ਚੰਦ ਪ੍ਰਾਪਰਟੀ ਸਲਾਹਕਾਰ ਦੇ ਮਾਲਕ ਗੁਰਪਿੰਦਰ ਸਿੰਘ ਪਿੰਕੂ ਵਲੋਂ 15 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਭੇਟ ਕੀਤੀ ਗਈ , ਜਦਕਿ ਹਰਜੀਤ ਸਿੰਘ ਪਟਵਾਰੀ ਵਲੋਂ ਵੀ 15 ਹਜ਼ਾਰ ਰੁਪਏ ਦਾ ਸਹਿਯੋਗ ਦਿੱਤਾ ਗਿਆ ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਸ਼ਹਿਣਾ , 2 ਸਤੰਬਰ ( ਸੁਰੇਸ਼ ਗੋਗੀ )- ਗੀਤਾ ਭਵਨ ਕਮੇਟੀ ਸ਼ਹਿਣਾ ਵਲੋਂ ਕਰਵਾਏ ਜਾ ਰਹੇ ਸ੍ਰੀਮਦ ਭਾਗਵਤ ਸਪਤਾਹ ਯੱਗ ਦੌਰਾਨ ਧਾਰਮਿਕ ਅਤੇ ਸਮਾਜ ਸੇਵਾ ਦੇ ਖੇਤਰ ’ ਚ ਯੋਗਦਾਨ ਪਾਉਣ ਵਾਲੀਆਂ ਵੱਖ - ਵੱਖ ਸ਼ਖ਼ਸੀਅਤਾਂ ਅਤੇ ਦਾਨੀ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਭਾਈ ਮੂਲ ਚੰਦ ਪ੍ਰਾਪਰਟੀ ਸਲਾਹਕਾਰ ਦੇ ਮਾਲਕ ਗੁਰਪਿੰਦਰ ਸਿੰਘ ਪਿੰਕੂ ਵਲੋਂ 15 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਭੇਟ ਕੀਤੀ ਗਈ , ਜਦਕਿ ਹਰਜੀਤ ਸਿੰਘ ਪਟਵਾਰੀ ਵਲੋਂ ਵੀ 15 ਹਜ਼ਾਰ ਰੁਪਏ ਦਾ ਸਹਿਯੋਗ ਦਿੱਤਾ ਗਿਆ । ਇਸੇ ਤਰ੍ਹਾਂ ਗੀਤਾ ਭਵਨ ਕਮੇਟੀ ਦੇ ਚੇਅਰਮੈਨ ਅਤੇ ਅਗਰਵਾਲ ਸਭਾ ਤੇ ਸ਼ਿਵ ਕਾਂਵੜ ਸੇਵਾ ਸੰਘ ਦੇ ਪ੍ਰਧਾਨ ਗਗਨਦੀਪ ਸਿੰਗਲਾ ਵਲੋਂ 21 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ । ਇਸ ਮੌਕੇ ਡਾ : ਪ੍ਰਵੀਨ ਕੁਮਾਰ ਸਿੰਗਲਾ ਬਰਨਾਲਾ ਤੋਂ ਵਿਸ਼ੇਸ਼ ਤੌਰ ’ ਤੇ ਗੀਤਾ ਭਵਨ ਵਿਖੇ ਪਹੁੰਚੇ । ਉਨ੍ਹਾਂ ਵਲੋਂ ਵੀ ਧਾਰਮਿਕ ਕਾਰਜਾਂ ਲਈ 21 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਭੇਟ ਕੀਤੀ ਗਈ । ਗੀਤਾ ਭਵਨ ਕਮੇਟੀ ਵਲੋਂ ਡਾ : ਪ੍ਰਵੀਨ ਕੁਮਾਰ ਸਿੰਗਲਾ ਤੇ ਸਾਰੇ ਦਾਨੀ ਸੱਜਣਾਂ ਦਾ ਵਿਸ਼ੇਸ਼ ਚਿੰਨ ਦੇ ਕੇ ਸਨਮਾਨ ਕੀਤਾ ਗਿਆ । ਇਸ ਮੌਕੇ ਗੀਤਾ ਭਵਨ ਕਮੇਟੀ ਸ਼ਹਿਣਾ ਦੇ ਚੇਅਰਮੈਨ ਗਗਨਦੀਪ ਸਿੰਗਲਾ ਅਤੇ ਪ੍ਰਧਾਨ ਹਰਜੀਤ ਸਿੰਘ ਪਟਵਾਰੀ ਨੇ ਕਿਹਾ ਕਿ ਧਾਰਮਿਕ ਸੰਸਥਾਵਾਂ ਵਲੋਂ ਕਰਵਾਏ ਜਾਂਦੇ ਧਾਰਮਿਕ ਸਮਾਗਮ ਅਤੇ ਲੋਕ ਭਲਾਈ ਦੇ ਕਾਰਜ ਦਾਨੀ ਸੱਜਣਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਹੀ ਸਫਲ ਹੁੰਦੇ ਹਨ । ਉਨ੍ਹਾਂ ਕਿਹਾ ਕਿ ਹੁਣ ਤੱਕ ਗੀਤਾ ਭਵਨ ਦੀ ਉਸਾਰੀ , ਸੁੰਦਰਤਾ ਅਤੇ ਹੋਰ ਵਿਕਾਸ ਕਾਰਜਾਂ ’ ਤੇ ਕਰੀਬ 50 ਤੋਂ 60 ਲੱਖ ਰੁਪਏ ਖ਼ਰਚ ਹੋ ਚੁੱਕੇ ਹਨ ਅਤੇ ਇਹ ਸਾਰੇ ਕਾਰਜ ਸੰਗਤਾਂ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਸੰਭਵ ਹੋਏ ਹਨ । ਇਨ੍ਹਾਂ ਕਾਰਜਾਂ ਵਿਚ ਸ਼ਹਿਣਾ ਨਗਰ ਪੰਚਾਇਤ ਦੀ ਸਰਪੰਚ ਕਰਮਜੀਤ ਕੌਰ ਦੇ ਪਤੀ ਨਾਜਮ ਸਿੰਘ ਵਲੋਂ ਵੀ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ । ਇਸ ਮੌਕੇ ਗੀਤਾ ਭਵਨ ਕਮੇਟੀ ਦੇ ਮੈਂਬਰ ਪਵਨ ਕੁਮਾਰ ਗਰੋਵਰ , ਰਾਜ ਕੁਮਾਰ ਮਿੱਤਲ , ਕੈਸ਼ੀਅਰ ਕੇਸ਼ਵ ਚੰਦਰ ਸਿੰਗਲਾ , ਸ਼ਿਵਜੀ ਰਾਮ ਗਰਗ , ਰਜਿੰਦਰ ਕੁਮਾਰ ਜਿੰਦਾ , ਬੀਰਬਲ ਦਾਸ ਬੱਲਾ , ਸੁਨੀਲ ਕੁਮਾਰ ਭੋਲਾ , ਪੰਡਿਤ ਨੰਦ ਕਿਸ਼ੋਰ , ਵਿਪਨ ਕੁਮਾਰ ਰਿੰਕਾ ਬਰਨਾਲਾ , ਕੈਲਾਸ਼ ਮਿੱਤਲ ਸਮੇਤ ਹੋਰ ਪਤਵੰਤੇ ਅਤੇ ਸੰਗਤਾਂ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸੰਤ ਚਿਤਾ ਨੰਦ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਕੀਤੀ ਮੀਟਿੰਗ ਅਗਲੀ ਖ਼ਬਰ ਤਪਾ ਪੁਲਿਸ ਵਲੋਂ 20 ਲੀਟਰ ਲਾਹਣ ਸਣੇ ਵਿਅਕਤੀ ਕਾਬੂ
Ad Position 24