06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਤਪਾ ਦੇ ਵੱਖ-ਵੱਖ ਮੰਦਰਾਂ ’ਚ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਤਪਾ ਮੰਡੀ, 5 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਤਪਾ ਸ਼ਹਿਰ ਦੇ ਵੱਖ-ਵੱਖ ਮੰਦਰਾਂ ਸ੍ਰੀ ਗੀਤਾ ਭਵਨ, ਪ੍ਰਾਚੀਨ ਸਰਾਂ ਮੰਦਰ, ਮਾਤਾ ਨੈਣਾਂ ਦੇਵੀ ਮੰਦਰ, ਸ੍ਰੀ ਰਾਧਾ ਕ੍ਰਿਸ਼ਨ ਮੰਦਰ, ਪੰਚਾਇਤੀ ਮੰਦਰ, ਸ੍ਰੀ ਪੰਚਮੁਖੀ ਹਨੁਮਾਨ ਅਤੇ ਸ਼ਨੀਦੇਵ ਮੰਦਰ, ਅੰਦਰਲਾ ਡੇਰਾ ਠਾਕੁਰ ਦੁਆਰਾ ਰੁਮਾਣਾ, ਬਾਹਰਲਾ ਡੇਰਾ ਮਹੰਤ ਜੰਗੀਰ ਦਾਸ, ਬ੍ਰਹਮਾ ਕੁਮਾਰੀ ਆਸ਼ਰਮ ਮਾਡਲ ਟਾਊਨ ਆਦਿ ਤੋਂ ਇਲਾਵਾ ਹੋਰ ਮੰਦਰਾਂ ’ਚ ਵੀ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਬਾਹਰਲਾ ਡੇਰਾ ਠਾਕੁਰ ਦੁਆਰਾ ਰੁਮਾਣਾ ਵਿਖੇ ਮਾਸਟਰ ਰੇਵਤੀ ਪ੍ਰਸ਼ਾਦ ਮੋੜਾਂ ਵਾਲਿਆਂ ਦੇ ਕਵੀਸ਼ਰੀ ਜਥੇ ਵਲੋਂ ਭਗਵਾਨ ਕ੍ਰਿਸ਼ਨ ਜੀ ਦੇ ਜੀਵਨ ਨਾਲ ਸਬੰਧਿਤ ਕਵੀਸ਼ਰੀਆਂ ਪੇਸ਼ ਕੀਤੀਆਂ ਗਈਆਂ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਤਪਾ ਮੰਡੀ, 5 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਤਪਾ ਸ਼ਹਿਰ ਦੇ ਵੱਖ-ਵੱਖ ਮੰਦਰਾਂ ਸ੍ਰੀ ਗੀਤਾ ਭਵਨ, ਪ੍ਰਾਚੀਨ ਸਰਾਂ ਮੰਦਰ, ਮਾਤਾ ਨੈਣਾਂ ਦੇਵੀ ਮੰਦਰ, ਸ੍ਰੀ ਰਾਧਾ ਕ੍ਰਿਸ਼ਨ ਮੰਦਰ, ਪੰਚਾਇਤੀ ਮੰਦਰ, ਸ੍ਰੀ ਪੰਚਮੁਖੀ ਹਨੁਮਾਨ ਅਤੇ ਸ਼ਨੀਦੇਵ ਮੰਦਰ, ਅੰਦਰਲਾ ਡੇਰਾ ਠਾਕੁਰ ਦੁਆਰਾ ਰੁਮਾਣਾ, ਬਾਹਰਲਾ ਡੇਰਾ ਮਹੰਤ ਜੰਗੀਰ ਦਾਸ, ਬ੍ਰਹਮਾ ਕੁਮਾਰੀ ਆਸ਼ਰਮ ਮਾਡਲ ਟਾਊਨ ਆਦਿ ਤੋਂ ਇਲਾਵਾ ਹੋਰ ਮੰਦਰਾਂ ’ਚ ਵੀ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਬਾਹਰਲਾ ਡੇਰਾ ਠਾਕੁਰ ਦੁਆਰਾ ਰੁਮਾਣਾ ਵਿਖੇ ਮਾਸਟਰ ਰੇਵਤੀ ਪ੍ਰਸ਼ਾਦ ਮੋੜਾਂ ਵਾਲਿਆਂ ਦੇ ਕਵੀਸ਼ਰੀ ਜਥੇ ਵਲੋਂ ਭਗਵਾਨ ਕ੍ਰਿਸ਼ਨ ਜੀ ਦੇ ਜੀਵਨ ਨਾਲ ਸਬੰਧਿਤ ਕਵੀਸ਼ਰੀਆਂ ਪੇਸ਼ ਕੀਤੀਆਂ ਗਈਆਂ। ਸ੍ਰੀ ਗੀਤਾ ਭਵਨ ਵਿਖੇ ਮਹਾਂਵੀਰ ਸੰਕੀਰਤਨ ਭਜਨ ਮੰਡਲ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਡੀ.ਐਸ.ਪੀ ਜਸਕਰਨ ਸਿੰਘ ਬਰਾੜ ਅਤੇ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਦੀ ਅਗਵਾਈ ਹੇਠ ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ। ਸ੍ਰੀ ਗੀਤਾ ਭਵਨ ਵਿਖੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਸ਼੍ਰੀ ਸ਼ਕਤੀ ਸੇਵਾ ਦਲ ਅਤੇ ਸ਼੍ਰੀ ਗੀਤਾ ਭਵਨ ਕਮੇਟੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਧਾਰਮਿਕ ਸਮਾਗਮ ਮੌਕੇ ਨਗਰ ਕੌਂਸਲ ਪ੍ਰਧਾਨ ਬਲਜੀਤ ਬਾਸੀ, ਵਾਇਸ ਪ੍ਰਧਾਨ ਮਨੀਸ਼ ਗਰਗ ਤੇ ਰਵੀ ਮੌੜ ਤੋਂ ਇਲਾਵਾ ਹੋਰ ਪਤਵੰਤਿਆਂ ਨੇ ਵੀ ਆਪਣੀ ਹਾਜ਼ਰੀ ਲਵਾਈ। ਸ਼ਹਿਰ ਵਾਸੀਆਂ ਨੇ ਸਮੂਹ ਮੰਦਰਾਂ ’ਚ ਵੱਡੀ ਗਿਣਤੀ ’ਚ ਸ਼ਿਰਕਤ ਕਰ ਕੇ ਭਗਵਾਨ ਸ੍ਰੀ ਕ੍ਰਿਸ਼ਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਵਪਾਰ ਮੰਡਲ ਦੇ ਚੇਅਰਮੈਨ ਸੰਦੀਪ ਕੁਮਾਰ ਵਿੱਕੀ, ਮਹਾਂਕਾਂਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ, ਰਾਮ ਬਾਗ ਕਮੇਟੀ ਦੇ ਪ੍ਰਧਾਨ ਸ਼ੰਟੀ ਮੌੜ, ਡਾ: ਬਾਲ ਚੰਦ ਬਾਂਸਲ, ਕੌਂਸਲਰ ਧਰਮਪਾਲ ਸ਼ਰਮਾ, ਮਹੰਤ ਬੁੱਕਣ ਦਾਸ, ਮਹੰਤ ਰਘਬੀਰ ਦਾਸ, ਮਹੰਤ ਸੋਮ ਦਾਸ, ਮਹੰਤ ਬੀਰਬਲ ਦਾਸ, ਸਾਬਕਾ ਕੌਂਸਲਰ ਟੀਟੂ ਦੀਕਸ਼ਤ, ਰਮੇਸ਼ ਗੋਇਲ ਘੋਪਾ, ਅਸ਼ਵਨੀ ਬਹਾਵਲਪੁਰੀਆ, ਡਾ: ਨਰੇਸ਼ ਬਾਂਸਲ, ਰੋਹਿਤ ਮਿੱਤਲ, ਸੋਮ ਨਾਥ ਸ਼ਰਮਾ, ਤਰਲੋਕ ਚੰਦ ਤੋਤੀ, ਰਘੁਬੀਰ ਚੰਦ ਅਗਰਵਾਲ, ਡਾ: ਗੁਰਪ੍ਰੀਤ ਸਿੰਘ ਸਿੱਧੂ, ਡਾ: ਜਗਦੇਵ ਗੋਦੀ, ਸਤਪਾਲ ਮੌੜ, ਅਸ਼ੋਕ ਮੌੜ, ਪਵਨ ਬਤਾਰਾ, ਅਨੀਸ਼ ਮੌੜ, ਦੀਪਕ ਕੁਮਾਰ ਗੱਗ, ਦਰਸ਼ੀ ਰੂੜੇਕੇ, ਰਵਿੰਦਰ ਕੁਮਾਰ ਨਿਓਲਾ, ਡਾ: ਯਸ਼ਪਾਲ ਗਰਗ , ਮਹਿਮਾ ਚੱਠਾ, ਕ੍ਰਿਸ਼ਨ ਪੂਜਾ ਜਵੈਲਰਜ, ਮਨੋਜ ਸਿੰਗਲਾ, ਮੁਨੀਸ਼ ਮਿੱਤਲ, ਅਸ਼ੋਕ ਗੁਪਤਾ, ਰਾਜੂ ਮਿੱਤਲ, ਸੁਰੇਸ਼ ਚੰਦੇਲ, ਨਾਜ਼ ਸਿੰਗਲਾ, ਰਾਣਾ ਸ਼ਰਮਾ, ਬੇਅੰਤ ਮਾਂਗਟ, ਸੋਨੂੰ ਮਾਂਗਟ, ਜਗਦੀਸ਼ ਰਾਏ ਘੁੰਨਸ, ਮੁਨੀਸ਼ ਮਿੱਤਲ, ਕਿਸ਼ੋਰ ਬਾਵਾ, ਰਾਜ ਮਾਰਕੰਡਾ, ਬੰਟੀ ਮੌੜ, ਮੇਲਾ ਕਾਲੀਆ, ਗਿਰੀ ਰਾਜ ਸ਼ਰਮਾ, ਅਮਰਜੀਤ ਧਾਲੀਵਾਲ, ਮੁਨੀਸ਼ ਬਾਂਸਲ, ਕੌਂਸਲਰ ਗੁਰਮੀਤ ਰੋੜ, ਸੰਜੀਵ ਮੌੜ, ਪ੍ਰਦੀਪ ਮੋੜ, ਰਾਕੇਸ਼ ਟੋਨਾ, ਵਿੱਕੀ ਭਗਵਤੀ, ਭਗਵੰਤ ਚੱਠਾ, ਤਰਸੇਮ ਚੰਦ ਵਿਕਾ, ਅੰਮ੍ਰਿਤ ਲਾਲ, ਨੀਟੂ ਅਖ਼ਬਾਰਾਂ ਵਾਲੇ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਔਰਤਾਂ ਨੇ ਹਾਜ਼ਰੀ ਲਵਾਈ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਪੰਜਾਬ ਸਿੰਘ ਸਕੂਲ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਅਗਲੀ ਖ਼ਬਰ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ
Ad Position 24