06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਆਰ.ਐਸ. ਇੰਟਰਪ੍ਰਾਈਜਸ ’ਤੇ 5 ਦਿਨਾਂ ’ਚ ਦੂਜੀ ਵਾਰ ਹੋਈ ਚੋਰੀ

ਬਰਨਾਲਾ, 5 ਸਤੰਬਰ (ਰਾਜ ਪਨੇਸਰ, ਨਰਿੰਦਰ ਅਰੋੜਾ)-ਸਥਾਨਕ ਹੰਡਿਆਇਆ ਰੋਡ ’ਤੇ ਸਥਿਤ ਆਰ. ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਬਰਨਾਲਾ, 5 ਸਤੰਬਰ (ਰਾਜ ਪਨੇਸਰ, ਨਰਿੰਦਰ ਅਰੋੜਾ)-ਸਥਾਨਕ ਹੰਡਿਆਇਆ ਰੋਡ ’ਤੇ ਸਥਿਤ ਆਰ.ਐਸ. ਇੰਟਰਪ੍ਰਾਈਜਸ ਦੇ ਸ਼ੋਅਰੂਮ ਵਿਚ ਚੋਰਾਂ ਵਲੋਂ ਪਿਛਲੇ 5 ਦਿਨਾਂ ਵਿਚ ਦੂਜੀ ਵਾਰ ਚੋਰੀ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਸ਼ੋਅਰੂਮ ਮਾਲਕ ਬਾਨੂੰ ਕਾਂਸਲ ਨੇ ਦੱਸਿਆ ਕਿ ਬੀਤੀ ਰਾਤ ਅਸੀਂ ਸ਼ੋਅਰੂਮ ਬੰਦ ਕਰ ਕੇ ਗਏ ਸੀ। ਜਦੋਂ ਸਵੇਰੇ ਕਰੀਬ 6 ਵਜੇ ਆ ਕੇ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਜਦੋਂ ਕੈਮਰੇ ਚੈਕ ਕੀਤੇ ਤਾਂ ਦੇਖਿਆ ਕਿ ਚੋਰ ਇਕ ਐਲ.ਈ.ਡੀ., ਏ.ਸੀ. ਅਤੇ ਗਣੇਸ਼ ਜੀ ਦੀ ਮੂਰਤੀ ਲੈ ਗਏ। ਅਸੀਂ ਤੁਰੰਤ ਪੁਲਿਸ ਦੇ ਧਿਆਨ ਵਿਚ ਲਿਆਂਦਾ। ਉਨ੍ਹਾਂ ਦੱਸਿਆ ਕਿ ਸਾਡੇ ਸ਼ੋਅਰੂਮ ਵਿਚ ਲਗਾਤਾਰ ਦੂਜੀ ਚੋਰੀ ਹੈ। 31 ਅਗਸਤ ਨੂੰ ਵੀ ਚੋਰ ਸ਼ੋਅਰੂਮ ਵਿਚੋਂ ਲੈਪਟਾਪ, ਘੜੀਆਂ, ਏ.ਸੀ., ਪੈਨ ਡਰਾਈਵਾਂ ਆਦਿ ਸਮਾਨ ਚੋਰੀ ਕਰ ਕੇ ਲੈ ਗਏ ਸਨ। ਜਿਸ ਦੀ ਸੂਚਨਾ ਵੀ ਪੁਲਿਸ ਕੋਲ ਦੇ ਦਿੱਤੀ ਸੀ ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ। ਜਦੋਂ ਇਸ ਮਾਮਲੇ ਸਬੰਧੀ ਮੌਕੇ ’ਤੇ ਪਹੁੰਚੇ ਥਾਣਾ ਸਿਟੀ-2 ਬਰਨਾਲਾ ਦੇ ਐਸ.ਐਚ.ਓ. ਚਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੈਮਰੇ ਚੈਕ ਕੀਤੇ ਜਾ ਰਹੇ ਹਨ, ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ 16 ਸਾਲਾਂ ਦੀ ਉਡੀਕ ਤੋਂ ਬਾਅਦ ਘਰ ਗੂੰਜੀਆਂ ਦੋ ਕਿਲਕਾਰੀਆਂ ਇਕ ਹੋਰ ਜੋੜੇ ਨੂੰ ਸਿਮਰਨ ਆਈ.ਵੀ.ਐਫ. ਵਿਖੇ ਮਿਲੀ ਮਾਂ-ਬਾਪ... ਅਗਲੀ ਖ਼ਬਰ ਹਲਕਾ ਬਰਨਾਲਾ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸਿਆਸੀ ਪਿੱਚ ਬਣਨੀ ਹੋਈ ਤਿਆਰ, ਸੰਭਾਵੀ ਉਮੀਦਵਾਰਾਂ ਨੇ ਸਰਗਰਮੀਆਂ...
Ad Position 24