12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਪੁਲਿਸ ਨੇ ਬੱਚੇ ਉਪਰ ਤਸ਼ਦੱਦ ਕਰਨ ਵਾਲੀ ਮਤਰੇਈ ਮਾਂ ਖ਼ਿਲਾਫ਼ ਮੁਕੱਦਮਾ ਕੀਤਾ ਦਰਜ

ਮਾਮਲਾ ਪੰਜ ਸਾਲਾ ਬੱਚੇ ਉਪਰ ਕੀਤੇ ਗਏ ਤਸ਼ਦੱਦ ਦਾ ਬਰਨਾਲਾ, 12 ਸਤੰਬਰ (ਰਾਜ ਪਨੇਸਰ)- ਪਿੰਡ ਸੰਘੇੜਾ ਵਿਖੇ ਇੱਕ ਮਤਰੇਈ ਮਾਂ ਵਲੋਂ ਬੱਚੇ ਉਪਰ ਤਸ਼ੱਦਦ ਕਰਨ ਦੇ ਮਾਮਲੇ ਵਿਚ ਪੁਲਿਸ ਵਲੋਂ ਥਾਣਾ ਸਿਟੀ-1 ਬਰਨਾਲਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਹ ਮਾਮਲਾ ਉਸ ਸਮੇਂ ਧਿਆਨ ਵਿਚ ਆਇਆ ਜਦੋਂ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਮਾਜ ਸੇਵੀ ਸੰਸਥਾ ‘ਆਪਣਾ ਫ਼ਰਜ਼ ਸੇਵਾ ਸੁਸਾਇਟੀ ਲਚਕਾਣੀ (ਪਟਿਆਲਾ)’ ਦੇ ਜਥੇਦਾਰ ਸੱਤਪਾਲ ਸਿੰਘ ਖਰੋੜ ਆਪਣੀ ਟੀਮ ਸਮੇਤ ਪਿੰਡ ਸੰਘੇੜਾ ਵਿਖੇ ਪਹੁੰਚੇ ਅਤੇ ਉਨ੍ਹਾਂ ਵਲੋਂ ਪਿੰਡ ਦੇ ਮੁਹਤਬਰ, ਪੁਲਿਸ ਅਤੇ ਬਾਲ ਵਿਕਾਸ ਵਿਭਾਗ ਦੀ ਮੌਜੂਦਗੀ ਵਿਚ ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਮਾਮਲਾ ਪੰਜ ਸਾਲਾ ਬੱਚੇ ਉਪਰ ਕੀਤੇ ਗਏ ਤਸ਼ਦੱਦ ਦਾ

ਬਰਨਾਲਾ, 12 ਸਤੰਬਰ (ਰਾਜ ਪਨੇਸਰ)- ਪਿੰਡ ਸੰਘੇੜਾ ਵਿਖੇ ਇੱਕ ਮਤਰੇਈ ਮਾਂ ਵਲੋਂ ਬੱਚੇ ਉਪਰ ਤਸ਼ੱਦਦ ਕਰਨ ਦੇ ਮਾਮਲੇ ਵਿਚ ਪੁਲਿਸ ਵਲੋਂ ਥਾਣਾ ਸਿਟੀ-1 ਬਰਨਾਲਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਹ ਮਾਮਲਾ ਉਸ ਸਮੇਂ ਧਿਆਨ ਵਿਚ ਆਇਆ ਜਦੋਂ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਮਾਜ ਸੇਵੀ ਸੰਸਥਾ ‘ਆਪਣਾ ਫ਼ਰਜ਼ ਸੇਵਾ ਸੁਸਾਇਟੀ ਲਚਕਾਣੀ (ਪਟਿਆਲਾ)’ ਦੇ ਜਥੇਦਾਰ ਸੱਤਪਾਲ ਸਿੰਘ ਖਰੋੜ ਆਪਣੀ ਟੀਮ ਸਮੇਤ ਪਿੰਡ ਸੰਘੇੜਾ ਵਿਖੇ ਪਹੁੰਚੇ ਅਤੇ ਉਨ੍ਹਾਂ ਵਲੋਂ ਪਿੰਡ ਦੇ ਮੁਹਤਬਰ, ਪੁਲਿਸ ਅਤੇ ਬਾਲ ਵਿਕਾਸ ਵਿਭਾਗ ਦੀ ਮੌਜੂਦਗੀ ਵਿਚ ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ ਗਿਆ। ਬੱਚੇ ਦੀ ਮਤਰੇਈ ਮਾਂ ਸੀਤਾ ਦੇਵੀ ਪਤਨੀ ਰਾਜ ਕੁਮਾਰ ਵਾਸੀ ਸੰਘੇੜਾ ’ਤੇ ਦੋਸ਼ ਹਨ ਕਿ ਉਸ ਨੇ 5 ਸਾਲਾ ਮਾਸੂਮ ਬੱਚੇ ਦੇ ਸਰੀਰ ’ਤੇ ਗਰਮ ਤਵੇ ਨਾਲ, ਗਰਮ ਚਿਮਟੇ ਨਾਲ, ਡੰਡਿਆਂ ਨਾਲ ਬੁਰੀ ਤਰ੍ਹਾਂ ਜ਼ਖ਼ਮ ਕੀਤੇ ਹਨ ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ ਹੈ। ਬੱਚੇ ਦੇ ਪਿਤਾ ਮੂਲ ਚੰਦ ਅਨੁਸਾਰ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਉਸ ਦੇ ਵੱਡੇ ਭਰਾ ਦੀਆਂ ਚਾਰ ਧੀਆਂ ਹਨ ਅਤੇ ਕੋਈ ਪੁੱਤਰ ਨਹੀਂ ਸੀ। ਇਸ ਕਾਰਨ ਕਰੀਬ ਢਾਈ ਸਾਲ ਪਹਿਲਾਂ ਉਸ ਨੇ ਆਪਣਾ ਛੋਟਾ ਪੁੱਤਰ ਵੱਡੇ ਭਰਾ ਨੂੰ ਗੋਦ ਦੇ ਦਿੱਤਾ ਸੀ। ਪਿਤਾ ਮੁਤਾਬਕ ਉਹ ਸਵੇਰੇ ਮਜ਼ਦੂਰੀ ਲਈ ਚਲਾ ਜਾਂਦਾ ਸੀ, ਜਿਸ ਕਾਰਨ ਉਸ ਨੂੰ ਬੱਚੇ ਉਪਰ ਹੋ ਰਹੇ ਤਸ਼ੱਦਦ ਦੀ ਜਾਣਕਾਰੀ ਨਹੀਂ ਮਿਲ ਸਕੀ। ਇਸ ਘਟਨਾ ਸਬੰਧੀ ਹੁਣ ਪੁਲਿਸ ਵਲੋਂ ਪਿਤਾ ਮੂਲ ਚੰਦ ਪੁੱਤਰ ਪ੍ਰੇਮ ਸਿੰਘ ਵਾਸੀ ਬਾਲਾ ਪੱਤੀ ਵਾਰਡ ਨੰ: 1 ਸੰਘੇੜਾ (ਬਰਨਾਲਾ) ਦੇ ਬਿਆਨਾਂ ਦੇ ਆਧਾਰ ’ਤੇ ਸੀਤਾ ਦੇਵੀ ਪਤਨੀ ਰਾਜ ਕੁਮਾਰ ਵਾਸੀ ਸੰਘੇੜਾ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ 80 ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀ ਕਾਬੂ ਅਗਲੀ ਖ਼ਬਰ ਸੇਵਾ ਕੇਂਦਰ ਮੁਲਾਜ਼ਮਾਂ ਵਲੋਂ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ
Ad Position 24