ਰਾਮ ਸਰੂਪ ਅਣਖੀ ਸਾਹਿਤ ਸਭਾ ਵਲੋਂ ਸਾਹਿਤਕ ਸਮਾਗਮ ਕਰਵਾਇਆ
ਬਰਨਾਲਾ, 15 ਸਤੰਬਰ (ਅਸ਼ੋਕ ਭਾਰਤੀ)- ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਵਲੋਂ ਇਕ ਸਾਹਿਤਕ ਸਮਾਗਮ ਐਸ. ਐਸ.
ਬਰਨਾਲਾ, 15 ਸਤੰਬਰ (ਅਸ਼ੋਕ ਭਾਰਤੀ)- ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਵਲੋਂ ਇਕ ਸਾਹਿਤਕ ਸਮਾਗਮ ਐਸ.ਐਸ.ਡੀ. ਕਾਲਜ ਬਰਨਾਲਾ ਵਿਖੇ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਭਾਰਤ ਸਰਕਾਰ ਵਲੋਂ ਨੈਸ਼ਨਲ ਐਵਾਰਡੀ ਪਾਲੀ ਖਾਦਿਮ ਨੇ ਕੀਤੀ। ਮੁੱਖ ਮਹਿਮਾਨ ਵਜੋਂ ਡੀ.ਐਸ.ਪੀ. ਬਠਿੰਡਾ ਬਲਜੀਤ ਸਿੰਘ ਢਿੱਲੋਂ ਪੀ.ਪੀ.ਐੱਸ. ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਾਹਿਤ ਰਤਨ ਲੇਖਕ ਓਮ ਪ੍ਰਕਾਸ ਗਾਸੋ, ਸੀਨੀਅਰ ਪੱਤਰਕਾਰ ਹਰਿੰਦਰ ਨਿੱਕਾ ਨੇ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸਭਾ ਦੇ ਪ੍ਰਧਾਨ ਸਟੇਟ ਐਵਾਰਡੀ ਬੇਅੰਤ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੀ ਸਭਾ ਵਲੋਂ ਉਭਰ ਰਹੇ ਨਵੇਂ ਲੇਖਕਾਂ ਨੂੰ ਮੰਚ ਮੁਹੱਈਆ ਕਰਵਾਇਆ ਜਾਂਦਾ ਹੈ। ਸਮਾਗਮ ਦੌਰਾਨ ਲੇਖਕ ਪਰਮਜੀਤ ਸਿੰਘ ਕੈਰੇ ਦਾ ਪਲੇਠਾ ਨਾਵਲ ‘ਖ਼ਾਮੋਸ਼ ਸਿਸਕੀਆਂ’ ਦਾ ਲੋਕ ਅਰਪਣ ਕੀਤਾ ਗਿਆ। ਨਾਵਲ ‘ਖ਼ਾਮੋਸ਼ ਸਿਸਕੀਆਂ’ ਸਬੰਧੀ ਸਾਬਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਸਮਾਜ ਵਿਚ ਉਭਰਦੀਆਂ ਬੁਰਾਈਆਂ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਸਾਹਿਤ ਕਰਦਾ ਹੈ। ਇਸ ਮੌਕੇ ਟੰਡਨ ਇੰਟਰਨੈਸ਼ਨਲ ਸਕੂਲ ਦੇ ਐਮ.ਡੀ. ਸ਼ਿਵ ਸਿੰਗਲਾ, ਪ੍ਰਿੰਸੀਪਲ ਰਾਕੇਸ਼ ਜਿੰਦਲ, ਗੁਰਜੰਟ ਸਿੰਘ, ਅਵਤਾਰ ਸਿੰਘ ਫਰਵਾਹੀ, ਪਰਮਜੀਤ ਕੌਰ, ਮੈਨੇਜਰ ਸੁਰਜੀਤ ਸਿੰਘ ਅਤੇ ਗਜ਼ਲਗੋ ਅਸ਼ਵਨੀ ਜੇਤਲੀ ਪ੍ਰੇਮ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸਮਾਗਮ ਦੌਰਾਨ ਹਾਜ਼ਰ ਕਵੀਆਂ ਵਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਪ੍ਰੋਫੈਸ਼ਰ ਗੁਰਪਿਆਰ ਸਿੰਘ, ਪ੍ਰੋ: ਮਨਦੀਪ ਸਿੰਘ, ਪ੍ਰੋ: ਹਰਪ੍ਰੀਤ ਕੌਰ, ਰਾਜਬੀਰ ਸਿੰਘ ਕੈਰੇ, ਚਮਕੌਰ ਸਿੰਘ ਗੱਗੀ, ਵਿਜੈ ਕੁਮਾਰ, ਜਨਰਲ ਸਕੱਤਰ ਅਮਨਦੀਪ ਸਿੰਘ ਧੌਲਾ, ਅਮਨਦੀਪ ਸਿੰਘ ਮਾਰਕੰਡਾ, ਗੁੰਮਨਾਮ ਧੌਲਾ, ਦੀਪਕ ਬਾਂਸਲ, ਵੈਦ ਹਰਪਾਲ ਸਿੰਘ ਕੈਰੇ ਆਦਿ ਹਾਜ਼ਰ ਸਨ।