16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਵਾਈ.ਐਸ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲਿਆਂ ’ਚੋਂ ਤਗਮੇ ਜਿੱਤੇ

ਬਰਨਾਲਾ, 15 ਸਤੰਬਰ (ਅਸ਼ੋਕ ਭਾਰਤੀ)-ਵਾਈ. ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਬਰਨਾਲਾ, 15 ਸਤੰਬਰ (ਅਸ਼ੋਕ ਭਾਰਤੀ)-ਵਾਈ.ਐਸ. ਪਬਲਿਕ ਸਕੂਲ ਹੰਡਿਆਇਆ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲਿਆਂ ਵਿਚੋਂ 14 ਤਗਮੇ ਜਿੱਤ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ। ਇਹ ਜਾਣਕਾਰੀ ਸੰਸਥਾ ਦੇ ਪ੍ਰਿੰਸੀਪਲ ਮੋਹਿਤ ਜਿੰਦਲ ਨੇ ਦਿੱਤੀ ਤੇ ਦੱਸਿਆ ਕਿ ਵੱਖ-ਵੱਖ ਉਮਰ ਵਰਗਾਂ ਅਤੇ ਮੁਕਾਬਲਿਆਂ ਵਿਚ ਕੁੱਲ 14 ਤਗਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਲੜਕੀਆਂ ਦੇ ਵਰਗ ਵਿਚ ਅੰਡਰ-11 ਦੀ ਤਵਨੀ ਨੇ 500 ਮੀਟਰ ਵਿਚ ਸੋਨੇ, ਤੇ 1000 ਮੀਟਰ ਵਿਚ ਵਿਚ ਚਾਂਦੀ, ਅੰਡਰ-11 ਦੀ ਤਨੀਸ਼ਾ ਸ਼ਰਮਾ ਨੇ 1000 ਮੀਟਰ ਵਿਚ ਤਾਂਬੇ ਦਾ ਤਗਮਾ ਜਿੱਤਿਆ। ਅੰਡਰ-11 ਦੀ ਅਲੀਜ਼ਾ ਨੇ 1500 ਮੀਟਰ ਵਿਚ ਤਾਂਬੇ ਦਾ ਤਗਮਾ ਹਾਸਲ ਕੀਤਾ। ਅੰਡਰ-14 ਦੀ ਪਰਣੀਤ ਨੇ 500 ਮੀਟਰ ਵਿਚ ਚਾਂਦੀ ਅਤੇ 1000 ਮੀਟਰ ਵਿਚ ਸੋਨੇ ਦਾ ਤਗਮਾ ਜਿੱਤਿਆ। ਲੜਕਿਆਂ ਦੇ ਵਰਗ ਵਿਚ ਅੰਡਰ-14 ਦੇ ਵਾਰਿਸ ਨੇ 500 ਮੀਟਰ ਅਤੇ 1000 ਮੀਟਰ ਦੋਵਾਂ ਮੁਕਾਬਲਿਆਂ ਵਿਚ ਤਾਂਬੇ ਦਾ, ਅੰਡਰ-14 ਦੇ ਗੁਰਕਮਲ ਨੇ 1000 ਮੀਟਰ ਅਤੇ 1500 ਮੀਟਰ ਵਿਚ ਤਾਂਬੇ ਦਾ ਤਗਮਾ, ਅੰਡਰ - 14 ਦੇ ਕਾਰਤਿਕ ਨੇ 500 ਮੀਟਰ ਅਤੇ 2000 ਮੀਟਰ ਵਿਚ ਤਾਂਬੇ ਦੇ ਤਗਮੇ ਜਿੱਤੇ। ਇਸੇ ਤਰ੍ਹਾਂ ਅੰਡਰ-17 ਦੇ ਸੁਭੇਗਬੀਰ ਨੇ 5 00 ਮੀਟਰ ਅਤੇ 2000 ਮੀਟਰ ਵਿਚ ਤੀਜਾ ਸਥਾਨ ਹਾਸਲ ਕਰਦਿਆਂ ਦੋ ਤਾਂਬੇ ਦਾ ਤਗਮਾ ਜਿੱਤਿਆ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸੰਸਥਾ ਦੇ ਪ੍ਰਿੰਸੀਪਲ ਮੋਹਿਤ ਜਿੰਦਲ ਨੇ ਜੇਤੂ ਖਿਡਾਰੀਆਂ ਤੇ ਉਨ੍ਹਾਂ ਦੇ ਕੋਚ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਉੱਘੇ ਗ਼ਜ਼ਲਗੋ ਗੁਰਤੇਜ ਸਿੰਘ ਕੁਹਾਰਵਾਲਾ ਨੇ ਵਿਦਿਆਰਥੀਆਂ ਨਾਲ ਕੀਤੀ ਸਾਹਿਤਕ ਮਿਲਣੀ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਮ... ਅਗਲੀ ਖ਼ਬਰ 23 ਸਤੰਬਰ ਨੂੰ ਮਨਾਇਆ ਜਾਵੇਗਾ ਵਿਸ਼ਵ ਮਾਂ ਬੋਲੀ ਪੰਜਾਬੀ ਦਿਵਸ- ਧੂਰੀ ਤੇ ਬਿੰਦੀ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਿਖੇ ਹ...
Ad Position 24