15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਅਗਿਆਤ ਵਿਅਕਤੀ ਸ਼ਟਰ ਤੋੜ ਕੇ 12 ਹਜ਼ਾਰ ਰੁਪਏ ਲੈ ਕੇ ਰਫ਼ੂ ਚੱਕਰ

ਧਨੌਲਾ, 15 ਸਤੰਬਰ (ਜਤਿੰਦਰ ਸਿੰਘ ਧਨੌਲਾ)-ਬੀਤੀ ਰਾਤ ਦੋ ਅਗਿਆਤ ਵਿਅਕਤੀਆਂ ਵਲੋਂ ਸ਼ਕਤੀ ਕਰਿਆਨਾ ਸਟੋਰ ਦਾ ਸ਼ਟਰ ਤੋੜ ਕੇ ਕਰੀਬ 12000 ਦੀ ਨਕਦੀ ਚੋਰੀ ਕਰ ਲਈ ਅਤੇ ਕੁੱਝ ਸਮਾਨ ਚੁੱਕ ਕੇ ਫ਼ਰਾਰ ਹੋ ਗਏ। ਸ਼ਕਤੀ ਜਨਰਲ ਸਟੋਰ ਦੇ ਮਾਲਕ ਨਵਦੀਪ ਬਾਂਸਲ ਨੇ ਦੱਸਿਆ ਕਿ ਰਾਤ ਕਰੀਬ ਡੇਢ ਵਜੇ ਦੋ ਅਗਿਆਤ ਵਿਅਕਤੀਆਂ ਨੇ ਸ਼ਟਰ ਤੋੜਿਆ ਤੇ ਅੰਦਰ ਦਾਖਲ ਹੋ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਧਨੌਲਾ, 15 ਸਤੰਬਰ (ਜਤਿੰਦਰ ਸਿੰਘ ਧਨੌਲਾ)-ਬੀਤੀ ਰਾਤ ਦੋ ਅਗਿਆਤ ਵਿਅਕਤੀਆਂ ਵਲੋਂ ਸ਼ਕਤੀ ਕਰਿਆਨਾ ਸਟੋਰ ਦਾ ਸ਼ਟਰ ਤੋੜ ਕੇ ਕਰੀਬ 12000 ਦੀ ਨਕਦੀ ਚੋਰੀ ਕਰ ਲਈ ਅਤੇ ਕੁੱਝ ਸਮਾਨ ਚੁੱਕ ਕੇ ਫ਼ਰਾਰ ਹੋ ਗਏ। ਸ਼ਕਤੀ ਜਨਰਲ ਸਟੋਰ ਦੇ ਮਾਲਕ ਨਵਦੀਪ ਬਾਂਸਲ ਨੇ ਦੱਸਿਆ ਕਿ ਰਾਤ ਕਰੀਬ ਡੇਢ ਵਜੇ ਦੋ ਅਗਿਆਤ ਵਿਅਕਤੀਆਂ ਨੇ ਸ਼ਟਰ ਤੋੜਿਆ ਤੇ ਅੰਦਰ ਦਾਖਲ ਹੋ ਗਏ। ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ ਪਰ ਹਾਲੇ ਤੱਕ ਅਸਲ ਚਿਹਰਿਆਂ ਦੀ ਸ਼ਨਾਖ਼ਤ ਨਹੀਂ ਹੋ ਸਕੀ। ਦੂਸਰੇ ਪਾਸੇ ਨਵਦੀਪ ਬਾਂਸਲ ਦਾ ਕਹਿਣਾ ਹੈ ਕਿ ਜੇ ਦੋ ਚੌਕੀਦਾਰ ਬਾਜ਼ਾਰ ਵਿਚ ਕਾਰੋਬਾਰੀਆਂ ਵਲੋਂ ਆਪਣੇ ਪੱਧਰ ’ਤੇ ਲਾਏ ਜਾਣ ਤਾਂ ਇਸ ਮਸਲੇ ਤੋਂ ਰਾਹਤ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਵੀ ਪਤਾ ਲੱਗਾ ਕਿ ਦੋ ਦਿਨ ਪਹਿਲਾਂ ਦੋ ਮੋਟਰਸਾਈਕਲ ਸਵਾਰ ਲੰਬੀ ਗਲੀ ਵਿਚੋਂ ਲੰਘਦੀ ਇੱਕ ਲੜਕੀ ਪਾਸੋਂ ਪਰਸ ਹੋ ਕੇ ਰਫ਼ੂ ਚੱਕਰ ਹੋ ਗਏ ਸਨ। ਬਿਨਾਂ ਡਰ ਅਤੇ ਭੈ ਦੇ ਅਜਿਹੇ ਨਾਕਾਬ ਪੋਸ਼ ਨਾ ਸਿਰਫ਼ ਪੰਜਾਬ ਪੁਲਿਸ ਦੀਆਂ ਨਾਕਾਮੀਆਂ ਨੂੰ ਮੂੰਹ ਚਿੜਾਉਂਦੇ ਦਿਖਾਈ ਦੇ ਰਹੇ ਨੇ ਬਲਕਿ ਲੋਕਾਂ ਵਿਚ ਵੀ ਸਹਿਮ ਫੈਲਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਵਿਰੋਧ ਦੇ ਡਰੋਂ ਕੁਰਕੀ ਕਰਨ ਨਹੀਂ ਪਹੁੰਚੇ ਅਧਿਕਾਰੀ ਅਗਲੀ ਖ਼ਬਰ ਉੱਘੇ ਗ਼ਜ਼ਲਗੋ ਗੁਰਤੇਜ ਸਿੰਘ ਕੁਹਾਰਵਾਲਾ ਨੇ ਵਿਦਿਆਰਥੀਆਂ ਨਾਲ ਕੀਤੀ ਸਾਹਿਤਕ ਮਿਲਣੀ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਮ...
Ad Position 24