15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਵਾਟਰ ਵਰਕਸ ਮੂਨਕ ’ਚ ਦਰੱਖਤਾਂ ਦੀ ਕਟਾਈ ਦਾ ਸਾਬਕਾ ਵਿੱਤ ਮੰਤਰੀ ਢੀਂਡਸਾ ਨੇ ਲਿਆ ਜਾਇਜ਼ਾ

ਮੂਨਕ, 15 ਸਤੰਬਰ (ਪੱਤਰ ਪ੍ਰੇਰਕਾਂ ਰਾਹੀਂ) - ਮੂਨਕ ਦੇ ਵਾਟਰ ਵਰਕਸ ਵਿਚ ਅਗਿਆਤ ਵਿਅਕਤੀਆਂ ਵਲੋਂ ਰਾਤ ਕਥਿਤ ਤੌਰ ’ਤੇ ਕੀਤੀ ਗਈ ਰੁੱਖਾਂ ਦੀ ਕਟਾਈ ਦਾ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਡਸਾਂ ਨੇ ਦੌਰਾ ਕਰਕੇ ਜਾਇਜ਼ਾ ਲਿਆ । ਇਸ ਮੌਕੇ ਉਨ੍ਹਾਂ ਵਾਟਰ ਵਰਕਸ ’ਚ ਵੱਡੀ ਗਿਣਤੀ ਵਿਚ ਦਰੱਖਤਾਂ ਦੀ ਕਟਾਈ ਹੋਣ ’ਤੇ ਡੂੰਘੀ ਚਿੰਤਾ ਪ੍ਰਗਟਾਈ।

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਮੂਨਕ, 15 ਸਤੰਬਰ (ਪੱਤਰ ਪ੍ਰੇਰਕਾਂ ਰਾਹੀਂ) - ਮੂਨਕ ਦੇ ਵਾਟਰ ਵਰਕਸ ਵਿਚ ਅਗਿਆਤ ਵਿਅਕਤੀਆਂ ਵਲੋਂ ਰਾਤ ਕਥਿਤ ਤੌਰ ’ਤੇ ਕੀਤੀ ਗਈ ਰੁੱਖਾਂ ਦੀ ਕਟਾਈ ਦਾ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਡਸਾਂ ਨੇ ਦੌਰਾ ਕਰਕੇ ਜਾਇਜ਼ਾ ਲਿਆ । ਇਸ ਮੌਕੇ ਉਨ੍ਹਾਂ ਵਾਟਰ ਵਰਕਸ ’ਚ ਵੱਡੀ ਗਿਣਤੀ ਵਿਚ ਦਰੱਖਤਾਂ ਦੀ ਕਟਾਈ ਹੋਣ ’ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਦਰੱਖਤ ਵਾਤਾਵਰਣ ਨੂੰ ਸਾਫ਼ ਰੱਖਣ ਦੇ ਨਾਲ-ਨਾਲ ਲੋਕਾਂ ਨੂੰ ਛਾਂ ਅਤੇ ਆਕਸੀਜਨ ਪ੍ਰਦਾਨ ਕਰਦੇ ਹਨ। ਇਸ ਲਈ ਸਰਕਾਰੀ ਜਾਂ ਜਨਤਕ ਥਾਵਾਂ ’ਤੇ ਬਿਨਾਂ ਮਨਜ਼ੂਰੀ ਦਰੱਖਤਾਂ ਦੀ ਕਟਾਈ ਕਰਨਾ ਗੰਭੀਰ ਮਾਮਲਾ ਹੈ। ਉਨ੍ਹਾਂ ਸੰਬੰਧਿਤ ਵਿਭਾਗ ਤੋਂ ਇਸ ਮਾਮਲੇ ਦੀ ਜਾਂਚ ਕਰਕੇ ਦਰੱਖਤਾਂ ਦੀ ਕਟਾਈ ਕਰਨ ਵਾਲੇ ਵਿਅਕਤੀਆਂ ਦਾ ਪਤਾ ਲਗਾਉਣ ਅਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਤੋਂ ਬਿਨਾਂ ਇਹ ਸਭੰਵ ਹੀ ਨਹੀਂ । ਇਸ ਸਮੇਂ ਉਨ੍ਹਾਂ ਡੀ ਸੀ ਸੰਗਰੂਰ ਅਤੇ ਐਸ.ਐਸ. ਪੀ. ਸੰਗਰੂਰ ਨਾਲ ਫੋਨ ’ਤੇ ਗੱਲਬਾਤ ਕਰ ਕਾਰਵਾਈ ਦੀ ਮੰਗ ਕੀਤੀ । ਉਨ੍ਹਾਂ ਵਾਟਰ ਵਰਕਸ ਦੀ ਹਰਿਆਵਲੀ ਨੂੰ ਬਚਾਉਣ ਅਤੇ ਕੱਟੇ ਗਏ ਦਰੱਖਤਾਂ ਦੀ ਥਾਂ ਨਵੇਂ ਬੂਟੇ ਬਣਾਉਣ ਦੀ ਮੰਗ ਕੀਤੀ। ਇਸ ਸਮੇਂ ਲੋਕਾਂ ਨੇ ਦੱਸਿਆ ਕਿ ਜਦੋਂ ਈ.ਓ. ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦਾ ਫੋਨ ਬੰਦ ਮਿਲਿਆ। ਇਸ ਸਮੇਂ ਉਹਨਾਂ ਨਾਲ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਬਲਕਾਰ ਸਿੰਘ ਨੰਬਰਦਾਰ, ਸਾਬਕਾ ਸਰਪੰਚ ਗੁਰਸੇਵ ਸਿੰਘ ਮਨਿਆਣਾ, ਪ੍ਰੇਮ ਬੋਲਾ, ਪਿਊਸ਼ ਗਰਗ, ਮਹਕ ਗਰਗ, ਚੇਅਰਮੈਨ ਪਾਲ ਸਿੰਘ ਗਹਿਲਾ, ਐਮਸੀ ਰਜੇਸ਼ ਡਫਲੀ, ਕਾਬਲ ਸਿੰਘ ਸੇਖੋ, ਐਮਸੀ ਕ੍ਰਿਸ਼ਨ ਸੈਣੀ, ਸਲੀਮ ਖਾਨ, ਸਰਪੰਚ ਪਿਆਰਾ ਸਿੰਘ ਘਮੂਰਘਾਟ, ਸਾਬਕਾ ਐਮ.ਸੀ. ਕਾਲਾ ਰਾਮ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅਧਿਆਪਨ ਕਲਾ ਨਿਖਾਰਨ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਭਾਜਪਾ ਐਸ.ਸੀ. ਮੋਰਚਾ ਦੇ ਕੌਮੀ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਿਵੇਸ਼ ਕੁਮਾਰ ਰਾਮ ਦਾ ‘ਆਪ’ ਸਰਕਾਰ ’ਤੇ ਤਿੱਖਾ ਹਮਲਾ
Ad Position 24