21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

3 ਕਰੋੜ 74 ਲੱਖ ਰੁਪਏ ਖ਼ਰਚ ਕੇ ਸੜਕਾਂ ਦੇ ਕੰਮ ਕੀਤੇ ਜਾਣਗੇ ਮੁਕੰਮਲ- ਮੀਤ ਹੇਅਰ

ਧਨੌਲਾ, 21 ਸਤੰਬਰ (ਜਤਿੰਦਰ ਸਿੰਘ ਧਨੌਲਾ)- ਭਗਵੰਤ ਮਾਨ ਦੀ ਸਰਕਾਰ ਨੇ ਜੋ ਕਿਹਾ ਉਹ ਤਾਂ ਮੁਕੰਮਲ ਕੀਤਾ ਹੀ ਕੀਤਾ, ਉਸ ਤੋਂ ਇਲਾਵਾ ਲੋਕਾਂ ਦੇ ਵਰ੍ਹਿਆਂ ਤੋਂ ਲਟਕਦੇ ਮਸਲਿਆਂ ਨੂੰ ਸੁਲਝਾ ਕੇ ਹਰ ਪੰਜਾਬੀ ਦੇ ਮਨ ਅੰਦਰ ਵਿਸ਼ੇਸ਼ ਜਗ੍ਹਾ ਬਣਾ ਲਈ ਹੈ। ਇਹ ਪ੍ਰਗਟਾਵਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਧਨੌਲਾ-ਛੰਨਾ ਰੋਡ ’ਤੇ ਸਥਿਤ ਗੁਰਦੁਆਰਾ ਬਾਬਾ ਬੰਨਾ ਸਾਹਿਬ ਤੋਂ ਲੈ ਕੇ ਧਨੌਲਾ ਤੱਕ ਬਣਨ ਵਾਲੀ 18 ਫੁੱਟੀ ਸੜਕ ਦਾ ਰਸਮੀ ਉਦਘਾਟਨ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ।

Ad Position 21
No active advertisement
ਮੁੱਖ ਮਾਰਗ ਦੇ ਨਿਕਾਸੀ ਪਾਣੀ ਦੇ ਹੱਲ ਲਈ ਮਾਨਾ ਪਿੰਡੀ ਤੋਂ ਡਰੇਨ ਤੱਕ ਛੇਤੀ ਪਾਈ ਜਾਵੇਗੀ ਪਾਈਪਲਾਈਨ 22-09-2026
ਧਨੌਲਾ, 21 ਸਤੰਬਰ (ਜਤਿੰਦਰ ਸਿੰਘ ਧਨੌਲਾ)- ਭਗਵੰਤ ਮਾਨ ਦੀ ਸਰਕਾਰ ਨੇ ਜੋ ਕਿਹਾ ਉਹ ਤਾਂ ਮੁਕੰਮਲ ਕੀਤਾ ਹੀ ਕੀਤਾ, ਉਸ ਤੋਂ ਇਲਾਵਾ ਲੋਕਾਂ ਦੇ ਵਰ੍ਹਿਆਂ ਤੋਂ ਲਟਕਦੇ ਮਸਲਿਆਂ ਨੂੰ ਸੁਲਝਾ ਕੇ ਹਰ ਪੰਜਾਬੀ ਦੇ ਮਨ ਅੰਦਰ ਵਿਸ਼ੇਸ਼ ਜਗ੍ਹਾ ਬਣਾ ਲਈ ਹੈ। ਇਹ ਪ੍ਰਗਟਾਵਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਧਨੌਲਾ-ਛੰਨਾ ਰੋਡ ’ਤੇ ਸਥਿਤ ਗੁਰਦੁਆਰਾ ਬਾਬਾ ਬੰਨਾ ਸਾਹਿਬ ਤੋਂ ਲੈ ਕੇ ਧਨੌਲਾ ਤੱਕ ਬਣਨ ਵਾਲੀ 18 ਫੁੱਟੀ ਸੜਕ ਦਾ ਰਸਮੀ ਉਦਘਾਟਨ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਧਨੌਲੇ ਦੇ ਵੱਖ-ਵੱਖ ਮਸਲਿਆਂ ਦੇ ਹੱਲ ਲਈ 3 ਕਰੋੜ 74 ਲੱਖ ਰੁਪਏ ਸਾਕਸ਼ੀ ਸਕੀਮ ਤਹਿਤ ਖਰਚ ਕੀਤੇ ਜਾ ਰਹੇ ਹਨ। ਜਿਸ ਨਾਲ ਰਹਿੰਦੀਆਂ ਸਾਰੀਆਂ ਸੜਕਾਂ ਮੁਕੰਮਲ ਹੋ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜਿਸ ਗਤੀ ਨਾਲ ਕੰਮ ਚਲਾਇਆ ਜਾ ਰਿਹਾ ਹੈ ਉਸ ਤੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਂਦੇ ਤਕਰੀਬਨ 20 ਦਿਨਾਂ ਅੰਦਰ ਇਹ ਸਾਰੀਆਂ ਸੜਕਾਂ ਮੁਕੰਮਲ ਕਰ ਲਈਆਂ ਜਾਣਗੀਆਂ। ਧਨੌਲਾ-ਬਰਨਾਲਾ ਮੁੱਖ ਮਾਰਗ ’ਤੇ ਪੈਂਦੇ ਅੰਡਰਬ੍ਰਿਜ ਦੇ ਨਜ਼ਦੀਕ ਸਰਵਿਸ ਲੇਨ ’ਤੇ ਖੜ੍ਹੇ ਢਾਈ-ਢਾਈ ਫੁੱਟ ਪਾਣੀ ਬਾਰੇ ਉਨ੍ਹਾਂ ਆਖਿਆ ਕਿ ਮਾਨਾ ਪਿੰਡੀ ਤੋਂ ਡਰੇਨ ਤੱਕ ਦੋ ਕਿਲੋਮੀਟਰ ਪਾਈਪ ਲਾਈਨ ਪਾਏ ਜਾਣ ਲਈ 20 ਲੱਖ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਜਿਸ ਨਾਲ ਛੇਤੀ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਇਸ ਮਸਲੇ ਨੂੰ ਹੱਲ ਕਰ ਲਿਆ ਜਾਵੇਗਾ। ਮੀਤ ਹੇਅਰ ਨੇ ਆਖਿਆ ਕਿ ਅਕਾਲੀ ਦਲ (ਬ) ਅਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਲੋਕਾਂ ਨੂੰ ਲਾਰਿਆਂ ਤੱਕ ਸੀਮਤ ਰੱਖ ਕੇ ਅਤੇ ਇਲੈਕਸ਼ਨ ਦੇ ਵਰ੍ਹੇ ਨੇੜੇ ਪੁੱਜ ਕੇ ਕੰਮਾਂ ਦੀ ਸ਼ੁਰੂਆਤ ਕਰਿਆ ਕਰਦੇ ਸਨ। ਜਦ ਕਿ ਭਗਵੰਤ ਮਾਨ ਦੀ ਸਰਕਾਰ ਨੇ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ ਇਕ ਦਿਨ ਅਜਿਹਾ ਖਾਲੀ ਨਹੀਂ ਜਾਣ ਦਿੱਤਾ ਜਿਸ ਦਿਨ ਪੰਜਾਬ ਦੇ ਵਿਕਾਸ ਲਈ ਕੋਈ ਕਸਰ ਬਾਕੀ ਛੱਡੀ ਗਈ ਹੋਵੇ। ਉਨ੍ਹਾਂ ਆਖਿਆ ਕਿ ਸਥਿਤੀ ਅਜਿਹੀ ਬਣ ਚੁੱਕੀ ਹੈ ਕਿ ਲੋਕ ਖੁਦ ਚੋਣ ਮੁਹਿੰਮ ਦੀ ਅਗਵਾਈ ਕਰਦੇ ਦਿਖਾਈ ਦੇਣਗੇ।
Ad Position 22
No active advertisement
ਪਿਛਲੀ ਖ਼ਬਰ ਜਨਗਣਨਾ-2027 ਤਹਿਤ ਫੀਲਡ ਟਰੇਨਰਾਂ ਦੀ ਤਿੰਨ ਰੋਜ਼ਾ ਟਰੇਨਿੰਗ ਹੋਈ ਸ਼ੁਰੂ ਅਗਲੀ ਖ਼ਬਰ ਪਿੰਡ ਠੁੱਲੀਵਾਲ ਵਿਖੇ ਚੋਰਾਂ ਵਲੋਂ ਤਿੰਨ ਖੇਤਾਂ ’ਚੋਂ ਟਰਾਂਸਫ਼ਾਰਮਰਾਂ ਦਾ ਤੇਲ ਚੋਰੀ
Ad Position 24