23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

‘ਆਪ’ ਨੇ ਸ਼੍ਰੇਣੀ ਪੱਧਰ ਤੋਂ ਉੱਪਰ ਉੱਠ ਕੇ ਸਵੈਮਾਣ ਨਾਲ ਲੋਕਾਂ ਦੇ ਹੱਕ ਅਦਾ ਕੀਤੇ- ਮੀਤ ਹੇਅਰ ਬਰਸਾਤੀ ਲਾਈਨ ਅਤੇ ਹੌਟ ਲਾਈਨ ਦਾ ਮੁੜ ਐਸਟੀਮੇਟ ਬਣਾਉਣ ਲਈ ਪ੍ਰਧਾਨ ਨੂੰ ਕੀਤੀ ਹਦਾਇਤ ਪਿੰਡ ਪੱਖੋ ਕਲਾਂ ਤੋਂ ਭੈਣੀ ਫੱਤਾ ਸੜਕ ਦੇ ਨਿਰਮਾਣ ਦਾ ਕੰਮ ਅੱਧਵਿਚਕਾਰ ਲਟਕਿਆ

ਧਨੌਲਾ, 22 ਸਤੰਬਰ (ਜਤਿੰਦਰ ਸਿੰਘ ਧਨੌਲਾ)-ਆਮ ਆਦਮੀ ਪਾਰਟੀ ਨੂੰ ਭੰਡਣ ਲਈ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਭਾਵੇਂ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ ਪ੍ਰੰਤੂ ਪੰਜਾਬ ਦੇ ਲੋਕ ਸਮਝ ਚੁੱਕੇ ਹਨ ਅਤੇ ਜਾਣ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਆਰੰਭਤਾ ਤੋਂ ਧਰਾਤਲ ਨਾਲ ਜੁੜੀ ਪਾਰਟੀ ਹੈ ਤੇ ਅੱਜ ਤੱਕ ਧਰਾਤਲ ’ਤੇ ਹੀ ਟਿਕੀ ਰਹੀ ਹੈ। ਇਸੇ ਕਰ ਕੇ ਪੰਜਾਬ ਦਾ ਹਰ ਵਰਗ ਆਮ ਆਦਮੀ ਪਾਰਟੀ ਦੇ ਹੱਕ ’ਚ ਇਕ ਐਸੀ ਲਹਿਰ ਉਸਾਰਨ ਦੀ ਤਾਕਤ ’ਚ ਹੈ, ਜਿਸ ਨਾਲ ਪਹਿਲਾਂ ਤੋਂ ਵੀ ਵੱਡੀ ਗਿਣਤੀ ਨਾਲ ਜਿੱਤ ਦਰਜ ਕਰ ਕੇ ਆਮ ਆਦਮੀ ਪਾਰਟੀ ਮੁੜ ਲੋਕਾਂ ਦੀ ਸੇਵਾ ਕਰਦੀ ਨਜ਼ਰ ਆਵੇਗੀ।

Ad Position 21
No active advertisement
ਅਜੀਤ ਡੈਸਕ 23-09-2026
ਧਨੌਲਾ, 22 ਸਤੰਬਰ (ਜਤਿੰਦਰ ਸਿੰਘ ਧਨੌਲਾ)-ਆਮ ਆਦਮੀ ਪਾਰਟੀ ਨੂੰ ਭੰਡਣ ਲਈ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਭਾਵੇਂ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ ਪ੍ਰੰਤੂ ਪੰਜਾਬ ਦੇ ਲੋਕ ਸਮਝ ਚੁੱਕੇ ਹਨ ਅਤੇ ਜਾਣ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਆਰੰਭਤਾ ਤੋਂ ਧਰਾਤਲ ਨਾਲ ਜੁੜੀ ਪਾਰਟੀ ਹੈ ਤੇ ਅੱਜ ਤੱਕ ਧਰਾਤਲ ’ਤੇ ਹੀ ਟਿਕੀ ਰਹੀ ਹੈ। ਇਸੇ ਕਰ ਕੇ ਪੰਜਾਬ ਦਾ ਹਰ ਵਰਗ ਆਮ ਆਦਮੀ ਪਾਰਟੀ ਦੇ ਹੱਕ ’ਚ ਇਕ ਐਸੀ ਲਹਿਰ ਉਸਾਰਨ ਦੀ ਤਾਕਤ ’ਚ ਹੈ, ਜਿਸ ਨਾਲ ਪਹਿਲਾਂ ਤੋਂ ਵੀ ਵੱਡੀ ਗਿਣਤੀ ਨਾਲ ਜਿੱਤ ਦਰਜ ਕਰ ਕੇ ਆਮ ਆਦਮੀ ਪਾਰਟੀ ਮੁੜ ਲੋਕਾਂ ਦੀ ਸੇਵਾ ਕਰਦੀ ਨਜ਼ਰ ਆਵੇਗੀ। ਇਹ ਪ੍ਰਗਟਾਵਾ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪੱਤੀ ਬੰਗੇਹਰ ਜੱਟਾਂ ਵਿਖੇ ਗੈਰ ਰਸਮੀ ਮੁਲਾਕਾਤ ਦੌਰਾਨ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਭਗਵੰਤ ਮਾਨ ਦੀ ਸਰਕਾਰ ਨੇ ਬਿਨਾਂ ਵਿਤਕਰਾ ਸਭ ਸ਼ਹਿਰਾਂ ਅਤੇ ਪਿੰਡਾਂ ਨੂੰ ਲੋੜੀਂਦੀਆਂ ਸਹੂਲਤਾਂ ਦੇ ਕੇ ਨਿਵਾਜਿਆ ਤੇ ਪੰਜਾਬ ਦੇ ਹਰ ਘਰ ਤੱਕ ਸ਼੍ਰੇਣੀ ਪੱਧਰ ਤੋਂ ਉੱਪਰ ਉੱਠ ਕੇ ਸਵੈਮਾਣ ਨਾਲ ਲੋਕਾਂ ਦੇ ਹੱਕ ਅਦਾ ਕੀਤੇ। ਉਨ੍ਹਾਂ ਆਖਿਆ ਕਿ ਵਿਰੋਧੀ ਧਿਰਾਂ ਕੂੜ ਪ੍ਰਚਾਰ ਦਾ ਸਹਾਰਾ ਲੈ ਕੇ ਜਿੰਨਾ ਮਰਜ਼ੀ ਵਿਰੋਧ ਕਰ ਲੈਣ, ਪ੍ਰੰਤੂ ਪੰਜਾਬ ਦੇ ਲੋਕ ਇਸ ਗੱਲ ਤੋਂ ਭਲੀ ਭਾਂਤ ਜਾਣੂ ਹਨ ਕਿ ਲੋਕ ਹਿਤ ਲਈ ਜਿੰਨੀ ਲੰਬੀ ਲਿਸਟ ਆਮ ਆਦਮੀ ਪਾਰਟੀ ਨੇ ਹੱਕ ਜਿਤਾ ਕੇ ਅਦਾ ਕੀਤੀ। ਇਸ ਤੋਂ ਪਹਿਲੀਆਂ ਸਰਕਾਰਾਂ ਦੇ ਕੰਮਾਂ ਦਾ ਗਰਾਫ਼ ਲੰਬੇ ਕਾਰਜਕਾਲ ਦਾ ਜੋੜ ਲਾ ਕੇ ਵੀ ਨੇੜੇ ਤੇੜੇ ਨਹੀਂ ਅਪੜਦਾ । ਮੀਤ ਹੇਅਰ ਨੇ ਆਖਿਆ ਕਿ ਲੋਕ ਹਰ ਗੱਲ ਤੋਂ ਜਾਣੂ ਹੋ ਚੁੱਕੇ ਹਨ ਅਤੇ ਲਾਈ ਲੱਗ ਨਹੀਂ ਰ ਹੇ। ਉਨ੍ਹਾਂ ਆਖਿਆ ਕਿ ਅੱਜ ਪੰਜਾਬ ਦਾ ਹਰ ਨਾਗਰਿਕ ਕਾਪੀ ਪੈੱਨ ਚੁੱਕ ਕੇ ਸਰਕਾਰਾਂ ਦੇ ਕੰਮਾਂ ਕਾਰਾਂ ਦਾ ਲੇਖਾ ਜੋਖਾ ਕਰ ਚੁੱਕਾ ਹੈ। ਜਿਸ ਵਿਚ ਆਮ ਆਦਮੀ ਪਾਰਟੀ ਨੂੰ ਲੋਕ ਮੁੜ ਸੱਤਾ ਦੀ ਵਾਗ ਡੋਰ ਨੂੰ ਸੰਭਾਲਦੀ ਦੇਖਣਾ ਚਾਹੁੰਦੇ ਹਨ। ਉਨ੍ਹਾਂ ਨਿਕਾਸੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਬਰਸਾਤੀ ਲਾਈਨ ਨੂੰ ਨਵੇਂ ਸਿਰਿਓਂ ਪਾਏ ਜਾਣ ਅਤੇ ਬਿਜਲੀ ਘਰ ਤੋਂ ਦੋਵੇਂ ਡਿਸਪੋਜ਼ਲ ਮੋਟਰਾਂ ਤੱਕ ਹੋਟਲਾਈਨ ਪਾਏ ਜਾਣ ਸਬੰਧੀ ਵੀ ਨਗਰ ਕੌਂਸਲ ਦੇ ਪ੍ਰਧਾਨ ਐਸਟੀਮੇਟ ਬਣਾਉਣ ਲਈ ਆਖਿਆ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਇੰਪਰੂਵਮੈਂਟ ਟਰੱਸਟ ਬਰਨਾਲਾ ਦੇ ਚੇਅਰਮੈਨ ਰਾਮ ਤੀਰਥ ਮੰਨਾ, ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਧਰਮਿੰਦਰ ਸਿੰਘ, ਸੀਨੀਅਰ ਆਗੂ ਭਾਈ ਗੁਰਨਾਮ ਸਿੰਘ ਵਾਹਿਗੁਰੂ ਸਿੰਘ, ਸ੍ਰੀ ਬੂਟਾ ਸਿੰਘ, ਸਤਨਾਮ ਸਿੰਘ ਫ਼ਤਿਹ, ਰਜਿੰਦਰ ਪਾਲ ਸਿੰਘ ਰਾਜ਼ੀ, ਜਗਦੀਪ ਸ਼ਰਮਾ, ਜਗਸੀਰ ਸ਼ਰਮਾ, ਗਮਦੂਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਅਤੇ ਸਮਰਥਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਾਲਮੀਕਿ ਸਮਾਜ ਦੀ ਧੀ ਦੀਪਾਂਸ਼ੀ ਬਣੀ ਵਕੀਲ ਅਗਲੀ ਖ਼ਬਰ ਪਲਵਿੰਦਰ ਸਿੰਘ ਠੁੱਲੀਵਾਲ ਦੀ ਅਗਵਾਈ ਹੇਠ ਮੈਲਬੌਰਨ ’ਚ ਸਜੇਗਾ ਭੰਗੜੇ ਦਾ ਪਿੜ 27 ਨੂੰ ਵਿੰਡਹਮ ਕਲਚਰਲ ਸੈਂਟਰ ਵਿਖੇ ਹੋਣ...
Ad Position 24