22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਆਲੂਆਂ ਦੀ ਫ਼ਸਲ ਨੇ ਕਿਸਾਨਾਂ ਵਪਾਰੀਆਂ ਦੇ ਕੰਨਾਂ ਨੂੰ ਹੱਥ ਲਵਾਏ ਆਮ ਆਲੂ 150 ਰੁਪਏ ਗੱਟਾ ਤੇ ਸਟੋਰ ਦਾ ਕਿਰਾਇਆ 115 ਰੁਪਏ

ਤਪਾ ਮੰਡੀ, 22 ਸਤੰਬਰ (ਵਿਜੇ ਸ਼ਰਮਾ)- ਆਲੂਆਂ ਦੀ ਫ਼ਸਲ ਨਾਲ ਜੁੜੇ ਵਪਾਰੀਆਂ ਅਤੇ ਕਿਸਾਨਾਂ ਨੂੰ ਇਸ ਵਾਰ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਲੂਆਂ ਦੇ ਭਾਅ ’ਚ ਕਮੀ ਅਤੇ ਕੋਲਡ ਸਟੋਰਾਂ ਦੇ ਵਧ ਰਹੇ ਖ਼ਰਚਿਆਂ ਕਾਰਨ ਵਪਾਰੀਆਂ ਦੀ ਚਿੰਤਾ ਵਧਦੀ ਨਜ਼ਰ ਆ ਰਹੀ ਹੈ ਕਿਉਂਕਿ ਮੰਡੀ ਵਿਚ ਆਮ ਆਲੂ ਦਾ ਭਾਅ 150 ਤੋਂ 200 ਰੁਪਏ ਗੱਟਾ ਦੱਸਿਆ ਜਾ ਰਿਹਾ ਹੈ, ਜਦਕਿ ਕੋਲਡ ਸਟੋਰ ਦਾ ਕਿਰਾਇਆ 115 ਰੁਪਏ ਹੋਣ ਕਾਰਨ ਵਪਾਰੀਆਂ ਲਈ ਹਿਸਾਬ-ਕਿਤਾਬ ਬਹੁਤ ਮੁਸ਼ਕਿਲ ਬਣਿਆ ਹੋਇਆ ਹੈ।

Ad Position 21
No active advertisement
ਅਜੀਤ ਡੈਸਕ 23-09-2026
ਤਪਾ ਮੰਡੀ, 22 ਸਤੰਬਰ (ਵਿਜੇ ਸ਼ਰਮਾ)- ਆਲੂਆਂ ਦੀ ਫ਼ਸਲ ਨਾਲ ਜੁੜੇ ਵਪਾਰੀਆਂ ਅਤੇ ਕਿਸਾਨਾਂ ਨੂੰ ਇਸ ਵਾਰ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਲੂਆਂ ਦੇ ਭਾਅ ’ਚ ਕਮੀ ਅਤੇ ਕੋਲਡ ਸਟੋਰਾਂ ਦੇ ਵਧ ਰਹੇ ਖ਼ਰਚਿਆਂ ਕਾਰਨ ਵਪਾਰੀਆਂ ਦੀ ਚਿੰਤਾ ਵਧਦੀ ਨਜ਼ਰ ਆ ਰਹੀ ਹੈ ਕਿਉਂਕਿ ਮੰਡੀ ਵਿਚ ਆਮ ਆਲੂ ਦਾ ਭਾਅ 150 ਤੋਂ 200 ਰੁਪਏ ਗੱਟਾ ਦੱਸਿਆ ਜਾ ਰਿਹਾ ਹੈ, ਜਦਕਿ ਕੋਲਡ ਸਟੋਰ ਦਾ ਕਿਰਾਇਆ 115 ਰੁਪਏ ਹੋਣ ਕਾਰਨ ਵਪਾਰੀਆਂ ਲਈ ਹਿਸਾਬ-ਕਿਤਾਬ ਬਹੁਤ ਮੁਸ਼ਕਿਲ ਬਣਿਆ ਹੋਇਆ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਆਲੂਆਂ ਨੂੰ ਕੋਲਡ ਸਟੋਰ ਵਿਚ ਰੱਖਣ ਲਈ ਕਿਰਾਇਆ, ਢੋਆ-ਢੁਆਈ, ਮਜ਼ਦੂਰੀ ਅਤੇ ਹੋਰ ਖ਼ਰਚੇ ਕਰਨੇ ਪੈਂਦੇ ਹਨ। ਜਦੋਂ ਮੰਡੀ ਵਿਚ ਆਲੂਆਂ ਦਾ ਭਾਅ ਦਿਨ ਪ੍ਰਤੀ ਦਿਨ ਘੱਟ ਦਾ ਜਾ ਰਿਹਾ ਹੈ ਜਿਸ ਕਰ ਕੇ ਇਨ੍ਹਾਂ ਖ਼ਰਚਿਆਂ ਦੀ ਪੂਰਤੀ ਕਰਨਾ ਵੀ ਚੁਣੌਤੀ ਬਣ ਜਾਂਦਾ ਹੈ। ਇਸ ਕਾਰਨ ਆਲੂਆਂ ਦੇ ਕਾਰੋਬਾਰ ਨਾਲ ਜੁੜੇ ਵਪਾਰੀਆਂ ਤੇ ਕਿਸਾਨਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ ਕਿਉਂਕਿ ਆਲੂਆਂ ਦੀ ਫ਼ਸਲ ਕਿਸਾਨਾਂ ਅਤੇ ਵਪਾਰੀਆਂ ਦੋਵਾਂ ਲਈ ਮਹੱਤਵਪੂਰਨ ਹੈ। ਕਿਸਾਨ ਆਪਣੀ ਫ਼ਸਲ ਨੂੰ ਮੰਡੀ ਤੱਕ ਪਹੁੰਚਾਉਣ ਲਈ ਮਿਹਨਤ ਅਤੇ ਪੂੰਜੀ ਲਗਾਉਂਦੇ ਹਨ, ਜਦਕਿ ਵਪਾਰੀ ਫ਼ਸਲ ਦੀ ਖਰੀਦ, ਸਟੋਰੇਜ ਅਤੇ ਵਿੱਕਰੀ ਦਾ ਕੰਮ ਕਰਦੇ ਹਨ। ਪਰ ਜੇਕਰ ਵਿੱਕਰੀ ਦਾ ਭਾਅ ਖ਼ਰਚਿਆਂ ਦੇ ਮੁਕਾਬਲੇ ਘੱਟ ਰਹੇ ਤਾਂ ਕਾਰੋਬਾਰ ਵਿਚ ਨੁਕਸਾਨ ਦਾ ਖ਼ਤਰਾ ਵਧ ਜਾਂਦਾ ਹੈ। ਇਸ ਸਬੰਧੀ ਕੁੱਝ ਆਲੂ ਵਪਾਰੀਆਂ ਨੇ ਦੱਸਿਆ ਕਿ ਇਸ ਵਾਰ ਪਹਿਲਾਂ ਪਹਿਲਾਂ ਆਲੂ 300 ਤੋਂ ਵੱਧ ਨਹੀਂ ਵਿਕਿਆ ਜਦ ਕਿ ਡਾਇਮੰਡ ਆਲੂਆਂ ਦਾ ਗੱਟਾ ਸਾਢੇ ਤਿੰਨ ਸੌ ਰੁਪਏ ਵਿਕਿਆ ਹੈ। ਜਿਸ ਵਿਚ ਕੋਲਡ ਸਟੋਰ ਦਾ ਖਰਚਾ 60 ਰੁਪਏ ਗੱਟਾ 35 ਦਾ ਬਾਰਦਾਨਾ ਅਤੇ ਹੋਰ ਖ਼ਰਚੇ ਪਾ ਕੇ 115 ਰੁਪਏ ਸਟੋਰ ਦਾ ਖਰਚਾ ਵਪਾਰੀ ਜਾਂ ਕਿਸਾਨ ਨੂੰ ਪੈ ਰਿਹਾ ਹੈ ਜਦਕਿ ਆਲੂ ਵਿਕ ਰਿਹਾ ਹੈ 150 ਤੋਂ 200 ਰੁਪਏ ਗੱਟਾ, ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਵਿਚ ਕਿਸਾਨ ਵਲੋਂ ਬੀਜ, ਖਾਦ ਤੋਂ ਇਲਾਵਾ ਦਾ ਆਪਣਾ ਖਰਚਾ ਵੱਖਰਾ ਪਿਆ ਹੈ। ਇਸ ਲਈ ਵਪਾਰੀਆਂ ਨੇ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਆਲੂਆਂ ਦੀ ਫ਼ਸਲ ਨਾਲ ਜੁੜੀਆਂ ਸਮੱਸਿਆਵਾਂ ਵੱਲ ਧਿਆਨ ਦਿੱਤਾ ਜਾਵੇ। ਕਿਉਂਕਿ ਕੋਲਡ ਸਟੋਰਾਂ ਦੇ ਕਿਰਾਏ, ਮੰਡੀ ਭਾਅ ਅਤੇ ਕਿਸਾਨਾਂ ਤੇ ਵਪਾਰੀਆਂ ਦੀ ਆਰਥਿਕ ਸਥਿਤੀ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਕ੍ਰਿਕਟ ਮੁਕਾਬਲਿਆਂ ’ਚ ਜਿੱਤੇ ਤਗਮੇ ਅਗਲੀ ਖ਼ਬਰ ਪਾਬੰਦੀਸ਼ੁਦਾ ਕੈਪਸੂਲਾਂ ਅਤੇ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ
Ad Position 24