ਸਫ਼ਾਈ ਸੇਵਕਾਂ ਵਲੋਂ ਤਨਖ਼ਾਹ ਕੱਟਣ ਦੇ ਰੋਸ ਵਜੋਂ ਮੁੱਖ ਦਫ਼ਤਰ ਦੇ ਗੇਟ ਅੱਗੇ ਕੂੜਾ ਸੁੱਟ ਕੇ ਨਾਅਰੇਬਾਜ਼ੀ
ਹੰਡਿਆਇਆ, 22 ਸਤੰਬਰ (ਗੁਰਜੀਤ ਸਿੰਘ ਖੁੱਡੀ)-ਨਗਰ ਪੰਚਾਇਤ ਹੰਡਿਆਇਆ ਦਫ਼ਤਰ ਦੇ ਮੁੱਖ ਗੇਟ ਅੱਗੇ ਸਮੂਹ ਸਫ਼ਾਈ ਸੇਵਕਾਂ ਨੇ ਅਗਸਤ ਮਹੀਨੇ ਦੀ ਤਨਖ਼ਾਹ ਕੱਟਣ ਦੇ ਰੋਸ ਵਜੋਂ ਪ੍ਰਧਾਨ, ਈ. ਓ.
ਹੰਡਿਆਇਆ, 22 ਸਤੰਬਰ (ਗੁਰਜੀਤ ਸਿੰਘ ਖੁੱਡੀ)-ਨਗਰ ਪੰਚਾਇਤ ਹੰਡਿਆਇਆ ਦਫ਼ਤਰ ਦੇ ਮੁੱਖ ਗੇਟ ਅੱਗੇ ਸਮੂਹ ਸਫ਼ਾਈ ਸੇਵਕਾਂ ਨੇ ਅਗਸਤ ਮਹੀਨੇ ਦੀ ਤਨਖ਼ਾਹ ਕੱਟਣ ਦੇ ਰੋਸ ਵਜੋਂ ਪ੍ਰਧਾਨ, ਈ.ਓ. ਤੇ ਸਮੂਹ ਕੌਂਸਲਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਜੈ ਕੁਮਾਰ ਖੁੱਡੀ, ਸੀਨੀਅਰ ਮੀਤ ਪ੍ਰਧਾਨ ਰਾਣੀ ਕੌਰ ਹੰਡਿਆਇਆ, ਸਕੱਤਰ ਪੰਕਜ ਕੁਮਾਰ, ਨਿਖਿਲ ਨੇ ਦੱਸਿਆ ਕਿ ਬੀਤੇ ਦਿਨੀਂ ਨਗਰ ਪੰਚਾਇਤ ਹੰਡਿਆਇਆ ਦੇ ਕੌਂਸਲਰਾਂ ਦੀ ਮੀਟਿੰਗ ਹੋਈ ਸੀ। ਜਿਸ ਵਿਚ ਉਨ੍ਹਾਂ ਅਗਸਤ ਮਹੀਨੇ ਦੀ ਸਫ਼ਾਈ ਸੇਵਕਾਂ ਦੀ ਅੱਧੀ ਤਨਖ਼ਾਹ ਕੱਟ ਕੇ ਸਫ਼ਾਈ ਸੇਵਕਾਂ ਦੇ ਖਾਤਿਆਂ ਵਿਚ ਪਾਈ ਗਈ, ਜਿਸ ਦੇ ਰੋਸ ਵਜੋਂ ਅੱਜ ਮੁੱਖ ਦਫ਼ਤਰ ਦੇ ਗੇਟ ਅੱਗੇ ਕੂੜਾ ਸੁੱਟ ਕੇ ਪ੍ਰਧਾਨ, ਕਾਰਜ ਸਾਧਕ ਅਫ਼ਸਰ ਤੇ ਸਮੂਹ ਕੌਂਸਲਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਪੱਕੇ ਸਫ਼ਾਈ ਸੇਵਕਾਂ ਦਾ 7 ਸਾਲਾਂ ਤੋਂ ਸੀ.ਪੀ.ਐਫ. ਖਾਤਿਆਂ ਵਿਚ ਜਮ੍ਹਾ ਨਹੀਂ ਕਰਵਾਇਆ ਗਿਆ, ਜਿਸ ਕਰ ਕੇ ਇਹ ਹੜਤਾਲ ਅਣਮਿਥੇ ਸਮੇਂ ਲਈ ਜਾਰੀ ਰਹੇਗੀ। ਇਸ ਮੌਕੇ ਰਵੀ ਕੁਮਾਰ ਖੁੱਡੀ, ਅਮਨਦੀਪ, ਸ਼ੇਖਰ ਕੁਮਾਰ, ਸਾਗਰ ਸਿੰਘ, ਮੁਕੇਸ਼ ਕੁਮਾਰ, ਵਿਸਾਲ ਕੁਮਾਰ, ਵਿਸਾਖਾ, ਵੰਦਨਾ, ਪੂਜਾ, ਸੁਨੀਤਾ ਆਦਿ ਸਮੇਤ ਸਮੂਹ ਸਫ਼ਾਈ ਸੇਵਕ ਹਾਜ਼ਰ ਸਨ।