29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਆਨਲਾਈਨ ਵੈੱਬਸਾਈਟ ’ਤੇ ਡਾਟੇ ਦੇ ਗ਼ਲਤ ਇੰਦਰਾਜ ਕਾਰਨ ਮੁਲਾਜ਼ਮ ਬਕਾਏ ਦੀਆਂ ਕਿਸ਼ਤਾਂ ਤੋਂ ਵਾਂਝੇ

ਸ਼ਹਿਣਾ, 29 ਸਤੰਬਰ (ਸੁਰੇਸ਼ ਗੋਗੀ)-ਆਨਲਾਈਨ ਵੈੱਬਸਾਈਟ ’ਤੇ ਡਾਟੇ ਦੇ ਗ਼ਲਤ ਇੰਦਰਾਜ ਕਾਰਨ ਵੱਡੀ ਗਿਣਤੀ ’ਚ ਮੁਲਾਜ਼ਮ ਬਕਾਏ ਦੀਆਂ ਕਿਸ਼ਤਾਂ ਤੋਂ ਵਾਂਝੇ ਹਨ। ਭਾਵੇਂ ਪੰਜਾਬ ਸਰਕਾਰ ਨੇ ਕਾਫੀ ਦੇਰ ਬਾਅਦ ਪੰਜਾਬ ਦੇ ਮੁਲਾਜ਼ਮਾਂ ਨੂੰ ਛੇਵੇਂ ਤਨਖ਼ਾਹ ਕਮਿਸ਼ਨ ਨੂੰ ਬਕਾਇਆ ਕਿਸ਼ਤਾਂ ਵਿਚ ਦੇਣਾ ਸ਼ੁਰੂ ਕਰ ਦਿੱਤਾ ਹੈ, ਪਰ ਹਾਲੇ ਵੀ ਸਿੱਖਿਆ ਵਿਭਾਗ ਦੇ ਕਾਫੀ ਅਧਿਆਪਕਾਂ ਨੂੰ ਇਕ ਵੀ ਕਿਸ਼ਤ ਨਹੀਂ ਮਿਲੀ।

Ad Position 21
No active advertisement
ਅਜੀਤ ਡੈਸਕ 30-09-2026
ਸ਼ਹਿਣਾ, 29 ਸਤੰਬਰ (ਸੁਰੇਸ਼ ਗੋਗੀ)-ਆਨਲਾਈਨ ਵੈੱਬਸਾਈਟ ’ਤੇ ਡਾਟੇ ਦੇ ਗ਼ਲਤ ਇੰਦਰਾਜ ਕਾਰਨ ਵੱਡੀ ਗਿਣਤੀ ’ਚ ਮੁਲਾਜ਼ਮ ਬਕਾਏ ਦੀਆਂ ਕਿਸ਼ਤਾਂ ਤੋਂ ਵਾਂਝੇ ਹਨ। ਭਾਵੇਂ ਪੰਜਾਬ ਸਰਕਾਰ ਨੇ ਕਾਫੀ ਦੇਰ ਬਾਅਦ ਪੰਜਾਬ ਦੇ ਮੁਲਾਜ਼ਮਾਂ ਨੂੰ ਛੇਵੇਂ ਤਨਖ਼ਾਹ ਕਮਿਸ਼ਨ ਨੂੰ ਬਕਾਇਆ ਕਿਸ਼ਤਾਂ ਵਿਚ ਦੇਣਾ ਸ਼ੁਰੂ ਕਰ ਦਿੱਤਾ ਹੈ, ਪਰ ਹਾਲੇ ਵੀ ਸਿੱਖਿਆ ਵਿਭਾਗ ਦੇ ਕਾਫੀ ਅਧਿਆਪਕਾਂ ਨੂੰ ਇਕ ਵੀ ਕਿਸ਼ਤ ਨਹੀਂ ਮਿਲੀ। ਪੀੜਤ ਮੁਲਾਜ਼ਮਾਂ ਨੇ ਦੱਸਿਆ ਕਿ ਆਈ.ਐੱਚ.ਐਮ.ਆਰ.ਐਸ ਦੀ ਸਾਈਟ ’ਤੇ ਸਰਵਿਸ ਬੁੱਕਾਂ ਦਾ ਡਾਟਾ ਆਨਲਾਈਨ ਕਰਨ ਲੱਗਿਆਂ ਮੁਲਾਜ਼ਮਾਂ ਦੇ ਹਾਜ਼ਰ ਹੋਣ ਦੀ ਸਹੀ ਮਿਤੀ ਜਾਂ ਜਨਮ ਮਿਤੀ ਗ਼ਲਤ ਚੜ੍ਹ ਗਈ। ਜਿਸ ਕਾਰਨ ਬਕਾਏ ਦੇ ਬਿਲ ਅੱਪਲੋਡ ਹੀ ਨਹੀਂ ਹੋ ਰਹੇ। ਸਕੂਲ ਪੱਧਰ ’ਤੇ ਵੀ ਇਹ ਸਮੱਸਿਆ ਦਾ ਕੋਈ ਹੱਲ ਨਹੀਂ, ਕਿਉਂਕਿ ਵਿੱਤ ਵਿਭਾਗ ਅਧੀਨ ਕੰਮ ਕਰ ਰਹੀ ਇਹ ਸਾਈਟ ਲਾਕ ਕੀਤੀ ਹੋਈ ਹੈ। ਜਿਸ ਕਰ ਕੇ ਵਿਭਾਗ ਨੂੰ ਆਪਣੇ ਲੈਬਲ ’ਤੇ ਇਹ ਦਰੁਸਤੀ ਕੀਤੇ ਜਾਣ ਦੀ ਸੇਵਾ ਮੁਕਤ ਅਧਿਆਪਕਾਂ ਨੇ ਮੰਗ ਕੀਤੀ। ਪੀ.ਐਸ.ਪੀ.ਸੀ.ਐਲ ਨੇ ਵੀ ਅਜਿਹੀਆਂ ਦਰੁਸਤੀਆਂ ਕਰਨ ਦੇ ਹਾਲ ਵਿਚ ਹੀ ਹੁਕਮ ਜਾਰੀ ਕੀਤੇ ਹਨ। ਜਿਸ ਕਾਰਨ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਬਣਦਾ ਬਕਾਇਆ ਮਿਲਣ ਲੱਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਫਿਊਚਰ ਰੈਡੀ ਇੰਟਰਨੈਸ਼ਨਲ ਸਕੂਲ ਵਿਖੇ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਕੀਤਾ ਜਾਗਰੂਕ, ਪੋਸਟਰ ਕੀਤਾ ਜਾਰੀ
Ad Position 24