ਰੋਲ ਆਬਜ਼ਰਵਰ ਗੁਰਪ੍ਰੀਤ ਸਿੰਘ ਖਹਿਰਾ ਨੇ ਘਰਾਂ ਤੱਕ ਪਹੁੰਚ ਕਰ ਕੇ ਫਾਰਮਾਂ ਦੀ ਕੀਤੀ ਸੁਪਰ ਚੈਕਿੰਗ
ਬਰਨਾਲਾ, 29 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)- ਭਾਰਤ ਚੋਣ ਕਮਿਸ਼ਨ ਅਤੇ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਸ਼ੇਸ਼ ਗਹਿਰੀ ਸੁਧਾਈ (ਐਸ. ਆਈ.
ਵ
ਵਿਧਾਨ ਸਭਾ ਹਲਕਾ ਬਰਨਾਲਾ ਵਿਖੇ ਫ਼ੀਲਡ ਵਿਚ ਜਾ ਕੇ ਫਾਰਮਾਂ ਦੀ ਤਸਦੀਕ ਕਰਦੇ ਹੋਏ ਰੋਲ ਆਬਜ਼ਰਵਰ ਗੁਰਪ੍ਰੀਤ ਸਿੰਘ ਖਹਿਰਾ। ਅਜੀਤ ਤਸਵੀਰ
30-09-2026
ਬਰਨਾਲਾ, 29 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)- ਭਾਰਤ ਚੋਣ ਕਮਿਸ਼ਨ ਅਤੇ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.)-2026 ਦੀ ਪ੍ਰਕਿਰਿਆ ਨੂੰ ਪਾਰਦਰਸ਼ੀ, ਨਿਰਪੱਖ ਅਤੇ ਸੁਚੱਜੇ ਢੰਗ ਨਾਲ ਮੁਕੰਮਲ ਕਰਨ ਲਈ ਰੋਲ ਆਬਜ਼ਰਵਰ ਗੁਰਪ੍ਰੀਤ ਸਿੰਘ ਖਹਿਰਾ ਆਈ.ਏ.ਐਸ. ਨੇ ਜ਼ਿਲ੍ਹਾ ਬਰਨਾਲਾ ਦੀ ਆਪਣੀ ਦੂਜੀ ਫੇਰੀ ਦੌਰਾਨ ਖ਼ਾਰਜ ਕੀਤੇ ਗਏ ਫਾਰਮਾਂ ਦੀ ਜ਼ਮੀਨੀ ਪੱਧਰ ’ਤੇ ਸੁਪਰ ਚੈਕਿੰਗ ਕੀਤੀ । ਚੋਣ ਅਮਲੇ ਦੇ ਕੰਮਕਾਜ ਦੀ ਸਮੀਖਿਆ ਉਪਰੰਤ ਰੋਲ ਆਬਜ਼ਰਵਰ ਨੇ ਬਾਅਦ ਤਿੰਨੇ ਵਿਧਾਨ ਸਭਾ ਹਲਕਿਆਂ ਵਿਚ ਵੱਖ-ਵੱਖ ਘਰਾਂ ਵਿਚ ਪਹੁੰਚ ਕੇ ਨਵੀਂ ਵੋਟ ਲਈ ਅਪਲਾਈ ਕਰਨ ਵਾਲਿਆਂ, ਵੋਟ ਸ਼ਿਫ਼ਟ ਕਰਾਉਣ ਸਮੇਤ ਹੋਰ ਫਾਰਮ ਜੋ ਕਿ ਦਸਤਾਵੇਜ਼ਾਂ ਦੀ ਘਾਟ ਕਰ ਕੇ ਖ਼ਾਰਜ ਕੀਤੇ ਗਏ ਸਨ, ਦੀ ਸੁਪਰ ਚੈਕਿੰਗ ਕੀਤੀ ਅਤੇ ਨਾਗਰਿਕਾਂ ਨੂੰ ਸਹੀ ਦਸਤਾਵੇਜ਼ਾਂ ਬਾਰੇ ਮੌਕੇ ਉੱਤੇ ਜਾਣਕਾਰੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਬਿਨੈਕਾਰਾਂ/ਵੋਟਰਾਂ ਨੂੰ ਨਿੱਜੀ ਤੌਰ ’ਤੇ ਮਿਲ ਕੇ ਲੋੜੀਂਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਦੇ ਨਾਲ ਫ਼ੀਲਡ ਪੱਧਰ ਦੇ ਤੱਥਾਂ ਦੀ ਵੀ ਤਸਦੀਕ ਕੀਤੀ ਗਈ ਹੈ। ਐਸ.ਆਈ.ਆਰ. ਪ੍ਰਕਿਰਿਆ ਵਿਚ ਪਾਰਦਰਸ਼ਤਾ ਅਤੇ ਨਿਰਪੱਖਤਾ ਕਾਇਮ ਰੱਖਦਿਆਂ ਹਰ ਯੋਗ ਨਾਗਰਿਕ ਦੀ ਵੋਟਰ ਸੂਚੀ ਵਿਚ ਸ਼ਮੂਲੀਅਤ ਯਕੀਨੀ ਬਣਾਉਣਾ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਈ.ਆਰ.ਓਜ. ਨੂੰ ਹਦਾਇਤ ਕੀਤੀ ਕਿ ਪੋਰਟਲ ’ਤੇ ਪ੍ਰਾਪਤ ਨਵੀਂ ਵੋਟ ਬਣਾਉਣ ਜਾਂ ਨਾਮ ਹਟਾਉਣ ਨਾਲ ਸਬੰਧਿਤ ਫਾਰ ਮਾਂ ਦੀ ਪੜਤਾਲ ਕੇਵਲ ਦਫ਼ਤਰੀ ਰਿਕਾਰਡ ਤੱਕ ਸੀਮਤ ਨਾ ਰੱਖੀ ਜਾਵੇ, ਸਗੋਂ ਲੋੜ ਅਨੁਸਾਰ ਖ਼ੁਦ ਫ਼ੀਲਡ ਵਿਚ ਪਹੁੰਚ ਕੇ ਤੱਥਾਂ ਦੀ ਪੁਸ਼ਟੀ ਵੀ ਕੀਤੀ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਯੋਗ ਨਾਗਰਿਕ ਵੋਟਰ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਉਣ ਤੋਂ ਵਾਂਝਾ ਨਾ ਰਹੇ ਅਤੇ ਕਿਸੇ ਅਯੋਗ ਵਿਅਕਤੀ ਦਾ ਨਾਮ ਸੂਚੀ ਵਿਚ ਦਰਜ ਨਾ ਹੋਵੇ।