29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪਿੰਡ ਉੱਗੋਕੇ ਦੀ ਵਿਵਾਦਿਤ ਜ਼ਮੀਨ ਦਾ ਕਬਜ਼ਾ ਵਾਰੰਟ ਰੋਕਣ ਲਈ ਅੱਜ ਦੂਜੇ ਦਿਨ ਵੀ ਲੱਗਿਆ ਧਰਨਾ

ਸ਼ਹਿਣਾ, 29 ਸਤੰਬਰ (ਸੁਰੇਸ਼ ਗੋਗੀ)-ਪਿੰਡ ਉੱਗੋਕੇ ’ਚ ਇਕ ਜ਼ਮੀਨ ਦੇ ਮਾਮਲੇ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਅੱਜ ਦੂਜੇ ਦਿਨ ਵੀ ਧਰਨਾ ਦਿੱਤਾ ਗਿਆ। ਪ੍ਰਸ਼ਾਸਨ ਵਲੋਂ ਨਾਇਬ ਤਹਿਸੀਲਦਾਰ ਬੇਅੰਤ ਸਿੰਘ, ਜਸਕਰਨ ਸਿੰਘ ਬਰਾੜ ਡੀ.

Ad Position 21
No active advertisement
ਅਜੀਤ ਡੈਸਕ 30-09-2026
ਸ਼ਹਿਣਾ, 29 ਸਤੰਬਰ (ਸੁਰੇਸ਼ ਗੋਗੀ)-ਪਿੰਡ ਉੱਗੋਕੇ ’ਚ ਇਕ ਜ਼ਮੀਨ ਦੇ ਮਾਮਲੇ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਅੱਜ ਦੂਜੇ ਦਿਨ ਵੀ ਧਰਨਾ ਦਿੱਤਾ ਗਿਆ। ਪ੍ਰਸ਼ਾਸਨ ਵਲੋਂ ਨਾਇਬ ਤਹਿਸੀਲਦਾਰ ਬੇਅੰਤ ਸਿੰਘ, ਜਸਕਰਨ ਸਿੰਘ ਬਰਾੜ ਡੀ.ਐਸ.ਪੀ., ਕਮਲਜੀਤ ਸਿੰਘ ਡੀ.ਐਸ.ਪੀ. ਬਰਨਾਲਾ, ਰੇਨੂੰ ਪਰੋਚਾ ਮੁੱਖ ਅਫਸਰ ਸ਼ਹਿਣਾ ਥਾਣਾ, ਹਰਸਿਮਰਨਜੀਤ ਸਿੰਘ ਥਾਣਾ ਮੁਖੀ ਭਦੌੜ, ਸਰਬਜੀਤ ਸਿੰਘ ਥਾਣਾ ਮੁਖੀ ਟੱਲੇਵਾਲ ਆਦਿ ਕਬਜ਼ੇ ਵਾਲੀ ਥਾਂ ’ਤੇ ਪਹੁੰਚੇ ਪਰ ਕਿਸਾਨਾਂ ਦੇ ਵਿਰੋਧ ਸਦਕਾ ਕਬਜ਼ਾ ਵਾਰੰਟ ਲੈਣ ਵਿਚ ਪ੍ਰਸ਼ਾਸਨਿਕ ਅਧਿਕਾਰੀ ਅਸਫਲ ਰਹੇ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਚਮਕੌਰ ਸਿੰਘ ਨੈਣੇਵਾਲ ਜ਼ਿਲ੍ਹਾ ਪ੍ਰਧਾਨ ਉਗਰਾਹਾਂ, ਦਰਸ਼ਨ ਸਿੰਘ ਉੱਗੋਕੇ ਜ਼ਿਲ੍ਹਾ ਪ੍ਰਧਾਨ ਡਕੌਂਦਾ, ਹਰੀ ਸਿੰਘ ਭਗਤਪੁਰਾ, ਬਿੰਦਰਪਾਲ ਕੌਰ, ਜਗਸੀਰ ਸਿੰਘ ਸੀਰਾ ਸ਼ਹਿਣਾ, ਮਲਕੀਤ ਸਿੰਘ ਹੇੜੀਕੇ, ਬੂਟਾ ਸਿੰਘ ਗੰਡੇਵਾਲ, ਕ੍ਰਿਸ਼ਨ ਸਿੰਘ ਛੰਨਾ, ਭਿੰਦਾ ਸਿੰਘ ਢਿੱਲਵਾਂ, ਦਰਸ਼ਨ ਸਿੰਘ ਚੀਮਾ, ਜਗਤਾਰ ਸਿੰਘ ਢਿੱਲਵਾਂ, ਸੰਦੀਪ ਕੌਰ ਪੱਤੀ, ਨਾਜ਼ਰ ਸਿੰਘ ਠੁੱਲੀਵਾਲ, ਰਾਮ ਸਿੰਘ ਸੰਘੇੜਾ, ਬੂਟਾ ਸਿੰਘ ਪ੍ਰਧਾਨ ਸੰਘਰਸ਼ ਕਮੇਟੀ ਆਦਿ ਨੇ ਕਿਹਾ ਕਿ ਕਿਸਾਨ ਇਸ ਜ਼ਮੀਨ ਦੇ ਲਈ ਆਪਣੀ ਜਾਨ ਤਲੀ ’ਤੇ ਧਰ ਕੇ ਸੰਘਰਸ਼ ਕਰ ਰਹੇ ਹਨ। ਜਿਸ ਲਈ ਕਿਸੇ ਵੀ ਬਾਹਰੀ ਵਿਅਕਤੀ ਨੂੰ ਜ਼ਮੀਨ ’ਤੇ ਪੈਰ ਨਹੀਂ ਧਰਨ ਦਿੱਤਾ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਇਸ ਜ਼ਮੀਨ ’ਤੇ ਹੱਕ ਜਤਾ ਰਹੇ ਪ੍ਰਭਜੋਤ ਸਿੰਘ ਦਾ ਪਿੰਡ ਮਹਿਰਾਜ ਨਾਲ ਵੀ ਕੋਈ ਤਾਲੁਕ ਨਹੀਂ, ਬਲਕਿ ਉਸ ਦਾ ਜੱਦੀ ਪਿੰਡ ਗੰਡੇਵਾਲ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜ਼ਮੀਨਾਂ ਹਥਿਆਉਣ ਲ ਈ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਸੰਘਰਸ਼ ਦੇ ਦਮ ’ਤੇ ਕਾਮਯਾਬ ਨਹੀਂ ਹੋਣ ਦੇਵਾਂਗੇ। ਇਸ ਮੌਕੇ ਪਿੰਡ ਉੱਗੋਕੇ ਵਿਖੇ ਇਕ ਡੇਰੇਦਾਰ ਵਲੋਂ ਪਿੰਡ ਦੀ ਸਾਂਝੀ ਜ਼ਮੀਨ ਨੂੰ ਹਥਿਆਉਣ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਢੁਕਵਾਂ ਜਵਾਬ ਦੇਣ ਲਈ ਸੰਘਰਸ਼ ਦਾ ਬਿਗਲ ਵਜਾਉਣ ਦਾ ਸੱਦਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਲੀਨ ਸਿੰਘ ਚੰਨੀ, ਕਾਲਾ ਸਿੰਘ ਸਿੱਧੂ, ਬਲਵੀਰ ਸਿੰਘ ਥਾਣੇਦਾਰ, ਸੁਖਦੇਵ ਸਿੰਘ, ਗੁਰਮੇਲ ਸਿੰਘ, ਗੁਰਪ੍ਰੀਤ ਸਿੰਘ ਸ਼ਹਿਣਾ, ਰਾਮ ਸਿੰਘ ਸਰਪੰਚ ਉੱਗੋਕੇ, ਸੁਖਦੇਵ ਸਿੰਘ ਭਦੌੜ, ਜਗਸੀਰ ਸਿੰਘ ਬੱਬੂ, ਕਮਲਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਬਦਲਾ ਲੈਣ ਲਈ ਅਗਵਾ ਕਰ ਕੇ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਨੌਜਵਾਨ ਸੁੱਟਿਆ ਹਸਪਤਾਲ ਅਗਲੀ ਖ਼ਬਰ ਪਿੰਡ ਅਤਰਗੜ੍ਹ ਵਿਖੇ ਕਾਂਗਰਸ ਪਾਰਟੀ ਦੀ ਇਕੱਤਰਤਾ ਹੋਈ
Ad Position 24