ਪੀੜਤ ਪਰਿਵਾਰ ਨੇ ਹੱਥਾਂ ਚ ਤਖਤੀਆਂ ਲੈ ਕੇ ਸਿਵਲ ਹਸਪਤਾਲ ਤੋਂ ਡੀ.ਸੀ. ਦਫ਼ਤਰ ਤੱਕ ਕੀਤਾ ਰੋਸ ਮਾਰਚ
ਸੰਗਰੂਰ, 29 ਸਤੰਬਰ (ਦਨਮਜੀਤ ਸਿੰਘ) – ਜ਼ਿਲ੍ਹਾ ਸੰਗਰੂਰ ਦੇ ਪਿੰਡ ਕਨੋਈ ਦੇ 23 ਸਾਲਾ ਨੌਜਵਾਨ ਸਮਨਦੀਪ ਸਿੰਘ ਸਨੀ ਵਲੋਂ ਖੁਦਕੁਸ਼ੀ ਮਾਮਲੇ ’ਚ ਸੰਗਰੂਰ ਪੁਲਿਸ ਵਲੋਂ ਪਿੰਡ ਕਨੋਈ ਦੇ ਸਰਪੰਚ ਸਮੇਤ ਚਾਰ ਵਿਅਕਤੀਆਂ ’ਤੇ ਮੁਕੱਦਮਾ ਦਰਜ ਕੀਤੇ ਜਾਣ ਉਪਰੰਤ ਮੌਤ ਤੋਂ ਚੌਥੇ ਦਿਨ ਵੀ ਸਮਨਦੀਪ ਦਾ ਪੋਸਟਮਾਰਟਮ ਅਤੇ ਅੰਤਿਮ ਸਸਕਾਰ ਨਹੀਂ ਹੋ ਸਕਿਆ। ਜ਼ਿਕਰਯੋਗ ਹੈ ਕਿ ਬੀਤੀ ਕੱਲ੍ਹ ਸੰਗਰੂਰ ਪੁਲਿਸ ਵਲੋਂ ਸਮਨਦੀਪ ਦੇ ਪਿਤਾ ਪਰਮਜੀਤ ਸਿੰਘ ਦੇ ਬਿਆਨਾਂ ’ਤੇ ਸਰਪੰਚ ਦੀਪ ਸਿੰਘ ਬਾਵਾ ਸਮੇਤ ਚਾਰ ਵਿਅਕਤੀਆਂ ਉੱਤੇ ਖੁਦਕੁਸ਼ੀ ਲਈ ਉਕਸਾਉਣ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਸਿਵਲ ਹਸਪਤਾਲ ਸੰਗਰੂਰ ਦੀ ਮੋਰਚਰੀ ਅੱਗੇ ਧਰਨਾ ਦੇ ਕੇ ਬੈਠੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਲੋਂ ਮੁਕੱਦਮੇ ਵਿੱਚ ਐੱਸ.
ਸੰਗਰੂਰ, 29 ਸਤੰਬਰ (ਦਨਮਜੀਤ ਸਿੰਘ) – ਜ਼ਿਲ੍ਹਾ ਸੰਗਰੂਰ ਦੇ ਪਿੰਡ ਕਨੋਈ ਦੇ 23 ਸਾਲਾ ਨੌਜਵਾਨ ਸਮਨਦੀਪ ਸਿੰਘ ਸਨੀ ਵਲੋਂ ਖੁਦਕੁਸ਼ੀ ਮਾਮਲੇ ’ਚ ਸੰਗਰੂਰ ਪੁਲਿਸ ਵਲੋਂ ਪਿੰਡ ਕਨੋਈ ਦੇ ਸਰਪੰਚ ਸਮੇਤ ਚਾਰ ਵਿਅਕਤੀਆਂ ’ਤੇ ਮੁਕੱਦਮਾ ਦਰਜ ਕੀਤੇ ਜਾਣ ਉਪਰੰਤ ਮੌਤ ਤੋਂ ਚੌਥੇ ਦਿਨ ਵੀ ਸਮਨਦੀਪ ਦਾ ਪੋਸਟਮਾਰਟਮ ਅਤੇ ਅੰਤਿਮ ਸਸਕਾਰ ਨਹੀਂ ਹੋ ਸਕਿਆ। ਜ਼ਿਕਰਯੋਗ ਹੈ ਕਿ ਬੀਤੀ ਕੱਲ੍ਹ ਸੰਗਰੂਰ ਪੁਲਿਸ ਵਲੋਂ ਸਮਨਦੀਪ ਦੇ ਪਿਤਾ ਪਰਮਜੀਤ ਸਿੰਘ ਦੇ ਬਿਆਨਾਂ ’ਤੇ ਸਰਪੰਚ ਦੀਪ ਸਿੰਘ ਬਾਵਾ ਸਮੇਤ ਚਾਰ ਵਿਅਕਤੀਆਂ ਉੱਤੇ ਖੁਦਕੁਸ਼ੀ ਲਈ ਉਕਸਾਉਣ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਸਿਵਲ ਹਸਪਤਾਲ ਸੰਗਰੂਰ ਦੀ ਮੋਰਚਰੀ ਅੱਗੇ ਧਰਨਾ ਦੇ ਕੇ ਬੈਠੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਲੋਂ ਮੁਕੱਦਮੇ ਵਿੱਚ ਐੱਸ.ਸੀ. ਐੱਸ.ਟੀ. ਕਾਨੂੰਨ ਦੀਆਂ ਧਾਰਾਵਾਂ ਦਾ ਵਾਧਾ ਕਰਨ ਅਤੇ ਮੁਕੱਦਮੇ ਦੀ ਦੇਰੀ ਲਈ ਪੀੜਤ ਪਰਿਵਾਰ ਨੂੰ ਹੀ ਕਸੂਰਵਾਰ ਠਹਿਰਾਏ ਜਾਣ ਦੀ ਗੱਲ ਨੂੰ ਦਰੁਸਤ ਕੀਤੇ ਜਾਣ ਸੰਬੰਧੀ ਮੰਗਾਂ ਰੱਖੀਆਂ ਗਈਆਂ ਸਨ ਅਤੇ ਮੰਗਾਂ ਨਾ ਪੂਰੀਆਂ ਹੋਣ ਤੱਕ ਧਰਨਾ ਨਿਰੰਤਰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਸੀ। ਸਮਨਦੀਪ ਦੀ ਮੌਤ ਨੂੰ ਅੱਜ ਚਾਰ ਦਿਨ ਬੀਤ ਜਾਣ ਉਪਰੰਤ ਪਰਿਵਾਰ ਵਲੋਂ ਨਾ ਤਾਂ ਮ੍ਰਿਤਕ ਦਾ ਪੋਸਟ ਮਾਰਟਮ ਕਰਨ ਦਿੱਤਾ ਗਿਆ ਅਤੇ ਨਾ ਹੀ ਉਸ ਦਾ ਅੰਤਿਮ ਸਸਕਾਰ ਹੋ ਸਕਿਆ। ਪੀੜਤ ਪਰਿਵਾਰ ਵਲੋਂ ਕਾਂਗਰਸੀ ਆਗੂ ਰਜਿੰਦਰ ਦੀਪਾ ਅਤੇ ਸ਼ਕਤੀਜੀਤ ਸਮੇਤ ਕੁਝ ਹੋਰ ਜਥੇਬੰਦੀਆਂ ਦੇ ਆਗੂਆਂ ਨੂੰ ਨਾਲ਼ ਲੈ ਕੇ ਆਪਣੇ ਇਸ ਪ੍ਰਦਰਸ਼ਨ ਨੂੰ ਅੱਗੇ ਵਧਾਉਂਦਿਆਂ ਸਿਵਲ ਹਸਪਤਾਲ ਸੰਗਰੂਰ ਤੋਂ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਤੱਕ ਰੋਸ ਮਾਰਚ ਕੱਢ ਕੇ ਦਫ਼ਤਰ ਅੱਗੇ ਪ੍ਰਦਰਸ਼ਨ ਕਰਦਿਆਂ ਇਨਸਾਫ ਦੀ ਮੰਗ ਕੀਤੀ ਗਈ।