01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਤਪਾ ਦੀ ਅੰਦਰਲੀ ਅਨਾਜ ਮੰਡੀ ’ਚ ਪਰਮਲ ਕਿਸਮ ਦੇ ਝੋਨੇ ਦੀ ਆਮਦ ਸ਼ੁਰੂ

ਤਪਾ ਮੰਡੀ, 30 ਸਤੰਬਰ (ਪ੍ਰਵੀਨ ਗਰਗ)- ਸੂਬਾ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਨੂੰ ਲੈ ਕੇ ਭਾਵੇਂ ਪਹਿਲੀ ਅਕਤੂਬਰ ਮੁਕੱਰਰ ਕੀਤੀ ਹੋਈ ਹੈ, ਜਿਸ ਦੇ ਚਲਦਿਆਂ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਮੰਡੀਆਂ ’ਚ ਪਰਮਲ ਝੋਨੇ ਦੀ ਫ਼ਸਲ ਦੀ ਆਮਦ ਸ਼ੁਰੂ ਹੋ ਚੁੱਕੀ ਹੈ । ਅੰਦਰਲੀ ਅਨਾਜ ਮੰਡੀ ਵਿਚ ਕਿਸਾਨ ਕੇਵਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮੋੜ ਮਕਸੁਥਾ ਵਲੋਂ ਐਸ.

Ad Position 21
No active advertisement
ਅਜੀਤ ਡੈਸਕ 01-10-2026
ਤਪਾ ਮੰਡੀ, 30 ਸਤੰਬਰ (ਪ੍ਰਵੀਨ ਗਰਗ)- ਸੂਬਾ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਨੂੰ ਲੈ ਕੇ ਭਾਵੇਂ ਪਹਿਲੀ ਅਕਤੂਬਰ ਮੁਕੱਰਰ ਕੀਤੀ ਹੋਈ ਹੈ, ਜਿਸ ਦੇ ਚਲਦਿਆਂ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਮੰਡੀਆਂ ’ਚ ਪਰਮਲ ਝੋਨੇ ਦੀ ਫ਼ਸਲ ਦੀ ਆਮਦ ਸ਼ੁਰੂ ਹੋ ਚੁੱਕੀ ਹੈ । ਅੰਦਰਲੀ ਅਨਾਜ ਮੰਡੀ ਵਿਚ ਕਿਸਾਨ ਕੇਵਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮੋੜ ਮਕਸੁਥਾ ਵਲੋਂ ਐਸ.ਐਮ ਟਰੇਡਿੰਗ ਕੰਪਨੀ ਆੜ੍ਹਤੀਏ ਮੋਹਿਤ ਭੂਤ ਦੀ ਦੁਕਾਨ ’ਤੇ ਝੋਨੇ ਦੀ ਢੇਰੀ ਲਿਆਂਦੀ ਗਈ। ਇਸੇ ਤਰ੍ਹਾਂ ਕਿਸਾਨ ਬਲਵੀਰ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਤਾਜੋ ਵਲੋਂ ਐਨ.ਕੇ ਕਮਿਸ਼ਨ ਏਜੰਟ ਬੌਬੀ ਤਾਜੋ ਦੀ ਦੁਕਾਨ ’ਤੇ ਝੋਨੇ ਦੀ ਢੇਰੀ ਲਿਆਂਦੀ ਗਈ। ਇਸ ਸਬੰਧੀ ਕਿਸਾਨ ਨੇ ਦੱਸਿਆ ਕਿ ਉਸ ਵਲੋਂ 5 ਏਕੜ ਦੇ ਕਰੀਬ ਇਹ ਝੋਨਾ ਬੀਜਿਆ ਗਿਆ ਹੈ। ਜਿਸ ਨੂੰ ਉਹ ਵੇਚਣ ਲਈ ਅਨਾਜ ਮੰਡੀ ’ਚ ਲੈ ਕੇ ਆਇਆ ਹੈ। ਜਦ ਇਸ ਸਬੰਧੀ ਮਾਰਕੀਟ ਕਮੇਟੀ ਤਪਾ ਦੇ ਸੈਕਟਰੀ ਹਰਦੀਪ ਸਿੰਘ ਗਿੱਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਜਾਰੀ ਮਾਪਦੰਡਾਂ ਅਨੁਸਾਰ ਖ਼ਰੀਦ ਏਜੰਸੀਆਂ ਵਲੋਂ ਸਰਕਾਰੀ ਰੇਟ 2461 ਅਨੁਸਾਰ ਪਰਮਲ ਕਿਸਮ ਦੇ ਝੋਨੇ ਦੀ ਖ਼ਰੀਦ 1 ਅਕਤੂਬਰ ਤੋਂ ਕੀਤੀ ਜਾਵੇਗੀ। ਉਨ੍ਹਾਂ ਝੋਨੇ ਦੀ ਆਮਦ ਸਬੰਧੀ ਇਹ ਵੀ ਕਿਹਾ ਕਿ ਖ਼ਰੀਦ ਕੇਂਦਰਾਂ ’ਚ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਹਨ, ਆੜ੍ਹਤੀਆ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕੋਈ ਵੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ’ਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਗੁਰਮੁਖ ਸਿੰਘ ਵਲੋਂ ਸਚਿਨ ਪਾਇਲਟ ਨਾਲ ਵਿਸ਼ੇਸ਼ ਮੁਲਾਕਾਤ ਅਗਲੀ ਖ਼ਬਰ ਸਦਰ ਬਾਜ਼ਾਰ ’ਚ ਖੜ੍ਹਦੇ ਬੇਤਰਤੀਬੇ ਵਾਹਨ ਰਾਹਗੀਰਾਂ ਲਈ ਬਣੇ ਸਿਰਦਰਦੀ
Ad Position 24