01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਕਿਸਾਨ ਖੇਤ ’ਚ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾ ਕੇ ਵੇਚਣ ਨੂੰ ਤਰਜੀਹ ਦੇਣ- ਡਾ. ਗਿੱਲ

ਹੰਡਿਆਇਆ, 30 ਸਤੰਬਰ (ਗੁਰਜੀਤ ਸਿੰਘ ਖੁੱਡੀ)- ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ (ਗਡਵਾਸੂ) ਲੁਧਿਆਣਾ ਦੇ ਅਧੀਨ ਚਲਦੇ ਖੇਤੀ ਵਿਗਿਆਨ ਕੇਂਦਰ ਹੰਡਿਆਇਆ ਵਿਖੇ ਕੇਂਦਰ ਦੇ ਐਸੋਸੀਏਟ ਡਾਇਰੈਕਟਰ ਡਾ: ਪ੍ਰਹਿਲਾਦ ਸਿੰਘ ਤੰਵਰ ਦੀ ਅਗਵਾਈ ਵਿਚ ਕਿਸਾਨ ਮੇਲਾ ‘ਫ਼ਸਲਾਂ ਦੀ ਰਹਿੰਦ, ਖੂੰਹਦ ਦੇ ਪ੍ਰਬੰਧ ਅਤੇ ਤਕਨੀਕਾਂ ਬਾਰੇ’ ਲਗਾਇਆ । ਜਿਸ ਵਿਚ ਮੁੱਖ ਮਹਿਮਾਨ ਗਡਵਾਸੂ ਦੇ ਉਪ ਕੁਲਪਤੀ ਡਾ: ਜਤਿੰਦਰਪਾਲ ਸਿੰਘ ਗਿੱਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

Ad Position 21
No active advertisement
ਮੇਲੇ ਦੌਰਾਨ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਅਤੇ ਹੋਰ। ਤਸਵੀਰਾਂ : ਗੁਰਜੀਤਾਂ ਸਿੰਘ ਖੁੱਡੀ 01-10-2026
ਹੰਡਿਆਇਆ, 30 ਸਤੰਬਰ (ਗੁਰਜੀਤ ਸਿੰਘ ਖੁੱਡੀ)- ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ (ਗਡਵਾਸੂ) ਲੁਧਿਆਣਾ ਦੇ ਅਧੀਨ ਚਲਦੇ ਖੇਤੀ ਵਿਗਿਆਨ ਕੇਂਦਰ ਹੰਡਿਆਇਆ ਵਿਖੇ ਕੇਂਦਰ ਦੇ ਐਸੋਸੀਏਟ ਡਾਇਰੈਕਟਰ ਡਾ: ਪ੍ਰਹਿਲਾਦ ਸਿੰਘ ਤੰਵਰ ਦੀ ਅਗਵਾਈ ਵਿਚ ਕਿਸਾਨ ਮੇਲਾ ‘ਫ਼ਸਲਾਂ ਦੀ ਰਹਿੰਦ, ਖੂੰਹਦ ਦੇ ਪ੍ਰਬੰਧ ਅਤੇ ਤਕਨੀਕਾਂ ਬਾਰੇ’ ਲਗਾਇਆ । ਜਿਸ ਵਿਚ ਮੁੱਖ ਮਹਿਮਾਨ ਗਡਵਾਸੂ ਦੇ ਉਪ ਕੁਲਪਤੀ ਡਾ: ਜਤਿੰਦਰਪਾਲ ਸਿੰਘ ਗਿੱਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਦੇ ਪ੍ਰਬੰਧ ਲਈ ਕਿਸਾਨ ਪਹਿਲਾਂ ਤਾਂ ਖੇਤ ਵਿਚ ਪਰਾਲੀ ਦੀਆਂ ਗੱਠਾਂ ਬਣਾ ਕੇ ਵੇਚਣ ਨੂੰ ਤਰਜੀਹ ਦੇਣ ਅਤੇ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਅੱਗ ਲੱਗਣ ਨਾਲ ਕਿਸਾਨਾਂ ਦੇ ਮਿੱਤਰ ਕੀੜੇ ਮਰ ਜਾਂਦੇ ਹਨ। ਆਲੂਆਂ ਵਾਲੇ ਖੇਤ ਵਿਚ ਪਰਾਲੀ ਦੀ ਰਹਿੰਦ ਖੂੰਹਦ ਨੂੰ ਮਲਚਰ ਵਿਧੀ ਰਾਹੀਂ ਰਲਾ ਕੇ ਵੱਧ ਆਮਦਨ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਹਾਇਕ ਧੰਦਿਆਂ ’ਤੇ ਜ਼ੋਰ ਦੇਣ ਜਿਵੇਂ ਬੱਕਰੀ ਪਾਲਣ, ਸੂਰ ਪਾਲਣ, ਮੱਛੀ ਪਾਲਣ, ਪੋਲਟਰੀ, ਮੱਝਾਂ-ਗਾਵਾਂ ਦਾ ਕਿੱਤਾ ਅਪਣਾ ਕੇ ਆਪਣੇ ਪਰਿਵਾਰ ਦੀ ਆਮਦਨ ਵਿਚ ਵਾਧਾ ਕਰ ਸਕਦੇ ਹਨ। ਖੇਤੀ ਵਿਗਿਆਨ ਕੇਂਦਰ ਹੰਡਿਆਇਆ ਸਮੇਂ-ਸਮੇਂ ’ਤੇ ਨੌਜਵਾਨਾਂ ਨੂੰ ਟਰੇਨਿੰਗ ਦੇ ਕੇ ਆਪਣੇ ਪੈਰਾਂ ਸਿਰ ਖੜ੍ਹੇ ਕਰਨ ਯੋਗ ਬਣਾ ਰਿਹਾ ਹੈ। ਡਾ: ਰਵਿੰਦਰ ਸਿੰਘ ਗਰੇਵਾਲ ਨਿਰਦੇਸ਼ਕ ਪ੍ਰਸਾਰ ਸਿੱਖਿਆ ਨੇ ਕਿਹਾ ਕਿ ਖੇਤੀ ਦੇ ਨਾਲ-ਨਾਲ ਕਿਸਾਨਾਂ ਦਾ ਹੱਥ ਵਟਾਉਣ ਲਈ ਔਰਤਾਂ ਵੀ ਆਪਣੇ ਸਹਾਇਕ ਧੰਦੇ ਅਪਣਾਉਣ ਜਿਵੇਂ ਕਿ ਆਚਾਰ ਪਾਉਣਾ, ਦੁੱਧ ਤੋਂ ਪਦਾਰਥ ਬਣਾ ਕੇ ਵੇਚਣੇ ਸ਼ਾਮਿਲ ਹਨ । ਮੁੱਖ ਮਹਿਮਾਨਾਂ ਵਲੋਂ ਮੇਲੇ ’ਚ ਲੱਗੀਆਂ ਪ੍ਰਦਰਸ਼ਨੀਆਂ ਦਾ ਦੌਰਾ ਵੀ ਕੀਤਾ ਅਤੇ ਬਲਕਾਰ ਕੰਬਾਈਨ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਮੇਲੇ ’ਚ ਡਾ: ਅਮਨਦੀਪ ਕੌਰ ਸਹਾਇਕ ਪ੍ਰੋਫੈਸਰ, ਅਨੰਦ ਗੌਤਮ, ਡਾ: ਸੁਭਾਸ਼ ਚੰਦਰਾ, ਡਾ: ਜਸਲੀਨ, ਡਾ: ਪ੍ਰਭਜੀਤ ਸਿੰਘ, ਡਾ: ਕਰਮਜੀਤ ਸਿੰਘ ਡਿਪਟੀ ਡਾਇਰੈਕਟਰ, ਡਾ: ਸੁਖ ਪਾਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਡਾ: ਸੁਰਿੰਦਰ ਸਿੰਘ ਯਾਦੋ, ਇੰਜ: ਸੂਰਿਅੰਸ਼ ਮਿੱਤਲ ਭੂਮੀ ਸੰਭਾਲ ਅਫ਼ਸਰ ਨੇ ਵੀ ਸੰਬੋਧਨ ਕੀ ਤਾ। ਡਾ: ਪ੍ਰਹਿਲਾਦ ਸਿੰਘ ਤੰਵਰ ਨੇ ਡਾ: ਜਤਿੰਦਰਪਾਲ ਸਿੰਘ ਗਿੱਲ, ਡਾ: ਗਰੇਵਾਲ ਅਤੇ ਹੋਰ ਪੁੱਜੇ ਮਾਹਰਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਮੇਲੇ ਦੌਰਾਨ ਮੁੱਖ ਮਹਿਮਾਨ ਤੇ ਪ੍ਰਬੰਧਕਾਂ ਵਲੋਂ 47 ਅਗਾਂਹਵਧੂ ਕਿਸਾਨਾਂ, ਬੀਬੀਆਂ ਤੇ ਨੌਜਵਾਨਾਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ: ਰਜਿੰਦਰ ਕੌਰ, ਇੰਸਪੈਕਟਰ ਜੰਗ ਬਹਾਦਰ ਸਿੰਘ, ਗੁਲਜ਼ਾਰ ਸਿੰਘ ਕੱਟੂ, ਹਰਦੇਵ ਸਿੰਘ ਬਦਰਾ, ਮਲੂਕ ਸਿੰਘ ਜਵੰਧਾ ਪਿੰਡੀ ਧਨੌਲਾ, ਡਾ: ਹਰਦੇਵ ਸਿੰਘ ਬਦਰਾ, ਕਰਮਜੀਤ ਕੌਰ ਕੱਟੂ, ਨੰਬਰਦਾਰ ਦਰਸ਼ਨ ਸਿੰਘ ਕੱਟੂ, ਸੁਖਵੀਰ ਸਿੰਘ, ਇੰਦਰਜੀਤ ਸਿੰਘ, ਡਾ: ਬਲਵੀਰ ਸਿੰਘ ਜੋਗਾ ਆਦਿ ਸਮੇਤ ਕਿਸਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਖ਼ਰੀਦ ਸੰਬੰਧੀ ਐਸ.ਡੀ.ਐਮ. ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਵਾਈ.ਐਸ. ਪਬਲਿਕ ਸਕੂਲ ਹੰਡਿਆਇਆ ਵਿਖੇ ‘ਅਚੀਵਰਜ਼ ਪੁਰਸਕਾਰ ਸਮਾਰੋਹ’ ਕਰਵਾਇਆ
Ad Position 24