ਤਿਉਹਾਰਾਂ ਮੌਕੇ ਸਾਮਾਨ ਬਣਾਉਣ ਲਈ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ- ਪਰਜਾਪਤ ਵਿਦੇਸ਼ੀ ਕੰਪਨੀਆਂ ਨੇ ਸਾਡੇ ਕੰਮ ’ਤੇ ਪਾਇਆ ਅਸਰ
ਤਪਾ ਮੰਡੀ, 30 ਸਤੰਬਰ (ਵਿਜੇ ਸ਼ਰਮਾ)-ਪ੍ਰਜਾਪਤ ਸਮਾਜ ਵਲੋਂ ਮਿੱਟੀ ਦੇ ਦੀਵੇ ਤੇ ਭਾਂਡਿਆਂ ਦੀ ਵਿਸ਼ੇਸ਼ ਤਿਆਰੀ ਤਿਉਹਾਰਾਂ ਦੇ ਮੱਦੇਨਜ਼ਰ ਰੱਖਦਿਆਂ ਹੋਇਆਂ ਮਿੱਟੀ ਦੇ ਦੀਵੇ, ਮਿੱਟੀ ਦੇ ਭਾਂਡੇ ਅਤੇ ਹੋਰ ਸਾਮਾਨ ਦੀ ਵਿਸ਼ੇਸ਼ ਤਿਆਰੀ ਤਿਉਹਾਰਾਂ ਦਾ ਮੌਸਮ ਸ਼ੁਰੂ ਹੁੰਦੇ ਹੀ ਘਰਾਂ ਵਿਚ ਰੌਣਕਾਂ ਵਧ ਜਾਂਦੀਆਂ ਹਨ। ਖ਼ਾਸ ਕਰ ਕੇ ਦੀਵਾਲੀ ਅਤੇ ਹੋਰ ਧਾਰਮਿਕ ਤਿਉਹਾਰਾਂ ਮੌਕੇ ਮਿੱਟੀ ਦੇ ਦੀਵੇ, ਕੁੱਜੇ, ਘੜੇ, ਗੁਲਕ, ਮੱਟਕੇ ਅਤੇ ਸਜਾਵਟੀ ਮਿੱਟੀ ਦੇ ਸਾਮਾਨ ਦੀ ਮੰਗ ਵਧ ਜਾਂਦੀ ਹੈ।
ਤ
ਤਪਾ ਵਿਖੇ ਤਿਉਹਾਰਾਂ ਮੌਕੇ ਮਿੱਟੀ ਦੇ ਭਾਂਡੇ ਤਿਆਰ ਕਰਦਾ ਹੋਇਆ ਚੂਹੜ ਸਿੰਘ ਪਰਜਾਪਤ। ਤਸਵੀਰ : ਵਿਜੇ ਸ਼ਰਮਾ
01-10-2026
ਤਪਾ ਮੰਡੀ, 30 ਸਤੰਬਰ (ਵਿਜੇ ਸ਼ਰਮਾ)-ਪ੍ਰਜਾਪਤ ਸਮਾਜ ਵਲੋਂ ਮਿੱਟੀ ਦੇ ਦੀਵੇ ਤੇ ਭਾਂਡਿਆਂ ਦੀ ਵਿਸ਼ੇਸ਼ ਤਿਆਰੀ ਤਿਉਹਾਰਾਂ ਦੇ ਮੱਦੇਨਜ਼ਰ ਰੱਖਦਿਆਂ ਹੋਇਆਂ ਮਿੱਟੀ ਦੇ ਦੀਵੇ, ਮਿੱਟੀ ਦੇ ਭਾਂਡੇ ਅਤੇ ਹੋਰ ਸਾਮਾਨ ਦੀ ਵਿਸ਼ੇਸ਼ ਤਿਆਰੀ ਤਿਉਹਾਰਾਂ ਦਾ ਮੌਸਮ ਸ਼ੁਰੂ ਹੁੰਦੇ ਹੀ ਘਰਾਂ ਵਿਚ ਰੌਣਕਾਂ ਵਧ ਜਾਂਦੀਆਂ ਹਨ। ਖ਼ਾਸ ਕਰ ਕੇ ਦੀਵਾਲੀ ਅਤੇ ਹੋਰ ਧਾਰਮਿਕ ਤਿਉਹਾਰਾਂ ਮੌਕੇ ਮਿੱਟੀ ਦੇ ਦੀਵੇ, ਕੁੱਜੇ, ਘੜੇ, ਗੁਲਕ, ਮੱਟਕੇ ਅਤੇ ਸਜਾਵਟੀ ਮਿੱਟੀ ਦੇ ਸਾਮਾਨ ਦੀ ਮੰਗ ਵਧ ਜਾਂਦੀ ਹੈ। ਇਸ ਨੂੰ ਧਿਆਨ ਵਿਚ ਰੱਖਦਿਆਂ ਪ੍ਰਜਾਪਤ ਸਮਾਜ ਨਾਲ ਸੰਬੰਧਿਤ ਕਾਰੀਗਰਾਂ ਵਲੋਂ ਰਵਾਇਤੀ ਮਿੱਟੀ ਦੇ ਭਾਂਡਿਆਂ ਅਤੇ ਦੀਵਿਆਂ ਦੀ ਵਿਸ਼ੇਸ਼ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਮਿੱਟੀ ਦੇ ਦੀਵੇ ਭਾਰਤੀ ਸੱਭਿਆਚਾਰ ਅਤੇ ਤਿਉਹਾਰਾਂ ਨਾਲ ਡੂੰਘੇ ਤੌਰ ’ਤੇ ਜੁੜੇ ਹੋਏ ਹਨ। ਦੀਵਾਲੀ ਮੌਕੇ ਘਰਾਂ, ਦੁਕਾਨਾਂ ਅਤੇ ਧਾਰਮਿਕ ਸਥਾਨਾਂ ਨੂੰ ਮਿੱਟੀ ਦੇ ਦੀਵਿਆਂ ਨਾਲ ਸਜਾਉਣ ਦੀ ਪਰੰਪਰਾ ਅੱਜ ਵੀ ਲੋਕਾਂ ਵਿਚ ਖ਼ਾਸ ਮਹੱਤਵ ਰੱਖਦੀ ਹੈ। ਪ੍ਰਜਾਪਤ ਚੂਹੜ ਸਿੰਘ ਤਪਾ ਨੇ ਦੱਸਿਆ ਕਿ ਮਿੱਟੀ ਦੇ ਭਾਂਡੇ ਬਣਾਉਣਾ ਸਾਡਾ ਖ਼ਾਨਦਾਨੀ ਕੰਮ ਹੈ ਪਰ ਮਹਿੰਗਾਈ ਨੇ ਇਨ੍ਹਾਂ ਮਿੱਟੀ ਦੇ ਭਾਂਡਿਆਂ ’ਤੇ ਕਾਫ਼ੀ ਮਾਰ ਮਾਰੀ ਹੈ। ਦੂਜਾ ਵਿਦੇਸ਼ੀ ਕੰਪਨੀਆਂ ਨੇ ਸਾਡੇ ਕੰਮ ’ਤੇ ਬਹੁਤ ਅਸਰ ਪਾਇਆ ਹੈ ਜਿਸ ਕਰ ਕੇ ਬਹੁਤ ਸਾਰੇ ਪਰਜਾਪਤ ਪਰਿਵਾਰ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਛੱਡ ਚੁੱਕੇ ਹਨ ਅਤੇ ਇਸ ਕਿਤੇ ਵਿਚ ਹੋਰ ਲੋਕ ਆ ਚੁੱਕੇ ਹਨ, ਕਿਉਂਕਿ ਚੀਨੀ ਸਾਮਾਨ ਕਰ ਕੇ ਮਿੱਟੀ ਦੇ ਦੀਵਿਆਂ ਦੀ ਲਾਗਤ ਪਹਿਲਾਂ ਨਾਲੋਂ ਘਟ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮਿੱਟੀ ਦੀ ਟਰਾਲੀ 10 ਹਜ਼ਾਰ ਰੁਪਏ ਦੀ ਮਿਲਦੀ ਹੈ। ਇਸ ਤੋਂ ਇਲਾਵਾ ਪਰਿਵਾਰ ਦੀ ਮਿਹਨਤ ਵੱਖਰੀ ਹੈ। ਉਨ੍ਹਾਂ ਦੱਸਿਆ ਕਿ ਮਿੱਟੀ ਤਿਉਹਾਰਾਂ ਦੇ ਮੌਕੇ ਮਿੱਟੀ ਦਾ ਸਮਾਨ ਤਿਆਰ ਕਰਨ ਲਈ ਦਿਨ-ਰਾਤ ਇਕ ਕਰਨਾ ਪੈਂਦਾ ਹੈ ਪਰ ਉਸ ਦਾ ਮਿਹਨਤਾਨਾ ਨਹੀਂ ਮਿਲਦਾ, ਜਿਸ ਕਰ ਕੇ ਪਰਜਾਪਤ ਪਰਿਵਾਰ ਮਿੱਟੀ ਦਾ ਮਿੱਟੀ ਦੇ ਭਾਂਡੇ ਬਣਾਉਣੇ ਛੱਡ ਗਏ ਹਨ ਅਤੇ ਤਿਆਰ ਕੀਤੇ ਕਰਾਏ ਮਿੱਟੀ ਦੇ ਭਾਂਡੇ ਲਿਆ ਕੇ ਵੇਚਦੇ ਹਨ ਪਰ ਸਾਡਾ ਪਰਿਵਾਰ ਅੱਜ ਵੀ ਮਿੱਟੀ ਨਾਲ ਜੁੜਿਆ ਹੋਇਆ ਹੈ। ਕਿਉਂਕਿ ਆਪਣੀ ਮਿਹਨਤ, ਕਲਾ ਅਤੇ ਪੁਰਖਿਆਂ ਤੋਂ ਮਿਲੀ ਰਵਾਇਤੀ ਕਾਰੀਗਰੀ ਰਾਹੀਂ ਵੱਖ-ਵੱਖ ਆਕਾਰਾਂ ਅਤੇ ਡਿਜ਼ਾਈਨਾਂ ਦੇ ਦੀਵੇ, ਕੁੱਜੇ, ਘੜੇ, ਮਟਕੇ, ਸੁਰਾਹੀਆਂ, ਗੁਲਕਾਂ, ਪੂਜਾ ਸਮੱਗਰੀ ਲਈ ਭਾਂਡੇ ਅਤੇ ਘਰ ਦੀ ਸਜਾਵਟ ਲਈ ਵੱਖ-ਵੱਖ ਤਰ੍ਹਾਂ ਦਾ ਮਿੱਟੀ ਦਾ ਸਮਾਨ ਵੀ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਉਤਪਾਦਾਂ ਨੂੰ ਰੰਗਾਂ ਅਤੇ ਕਲਾਤਮਕ ਡਿਜ਼ਾਈਨਾਂ ਨਾਲ ਹੋਰ ਵੀ ਆਕਰਸ਼ਕ ਬਣਾਇਆ ਜਾਂਦਾ ਹੈ। ਕਿਉਂਕਿ ਮਿੱਟੀ ਦੇ ਸਮਾਨ ਦੀ ਵਰਤੋਂ ਸਾਡੀ ਵਿਰਾਸਤੀ ਕਲਾ ਅਤੇ ਸੱਭਿਆਚਾਰ ਨੂੰ ਜਿਊਂਦਾ ਰੱਖਣ ਵਿਚ ਵੀ ਯੋਗਦਾਨ ਪਾਉਂਦੀ ਹੈ। ਇਸ ਨਾਲ ਸਥਾਨਕ ਕਾਰੀਗਰਾਂ ਨੂੰ ਰੋਜ਼ਗਾਰ ਮਿਲਦਾ ਹੈ ਅਤੇ ਉਨ੍ਹਾਂ ਦੀ ਮਿਹਨਤ ਨੂੰ ਉਤਸ਼ਾਹ ਮਿਲਦਾ ਹੈ। ਤਿਉਹਾਰਾਂ ਮੌਕੇ ਜੇਕਰ ਲੋਕ ਸਥਾਨਕ ਕਾਰੀਗਰਾਂ ਵਲੋਂ ਤਿਆਰ ਕੀਤੇ ਮਿੱਟੀ ਦੇ ਦੀਵੇ ਅਤੇ ਭਾਂਡੇ ਖ਼ਰੀਦਦੇ ਹਨ ਤਾਂ ਇਹ ਰਵਾਇਤੀ ਕਲਾ ਨੂੰ ਅੱਗੇ ਵਧ ਾਉਣ ਵਿਚ ਸਹਾਇਕ ਬਣ ਸਕਦਾ ਹੈ। ਪ੍ਰਜਾਪਤ ਚੂਹੜ ਸਿੰਘ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਤਿਉਹਾਰਾਂ ਦੀਆਂ ਖ਼ੁਸ਼ੀਆਂ ਵਿਚ ਮਿੱਟੀ ਦੇ ਦੀਵੇ ਅਤੇ ਰਵਾਇਤੀ ਮਿੱਟੀ ਦੇ ਸਾਮਾਨ ਨੂੰ ਵੀ ਆਪਣੀ ਖ਼ਰੀਦਦਾਰੀ ਦਾ ਹਿੱਸਾ ਬਣਾਇਆ ਜਾਵੇ। ਇਸ ਨਾਲ ਤਿਉਹਾਰਾਂ ਦੀ ਰੌਣਕ ਦੇ ਨਾਲ-ਨਾਲ ਸਾਡੇ ਕਾਰੀਗਰਾਂ ਦੀ ਕਲਾ, ਮਿਹਨਤ ਅਤੇ ਵਿਰਾਸਤ ਨੂੰ ਵੀ ਸਨਮਾਨ ਮਿਲੇਗਾ।