02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸਥਾਪਨਾ ਦਿਵਸ ਮੌਕੇ ਟੈਲੀਫ਼ੋਨ ਐਕਸਚੇਂਜ ਮਹਿਲ ਕਲਾਂ ਵਿਖੇ ਧਾਰਮਿਕ ਸਮਾਗਮ

ਮਹਿਲ ਕਲਾਂ, 1 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)- ਭਾਰਤ ਸੰਚਾਰ ਨਿਗਮ ਲਿਮਟਿਡ ਦੇ 26ਵੇਂ ਸਥਾਪਨਾ ਦਿਵਸ ਦੇ ਸ਼ੁੱਭ ਮੌਕੇ ’ਤੇ ਟੈਲੀਫ਼ੋਨ ਐਕਸਚੇਂਜ ਮਹਿਲ ਕਲਾਂ ਦੇ ਸਮੂਹ ਮੁਲਾਜ਼ਮਾਂ ਵਲੋਂ ਜੇ. ਈ.

Ad Position 21
No active advertisement
ਲੋਕਾਂ ਨੂੰ ਜਾਗਰੂਕ ਕਰਦੇ ਹੋਏ ਡਾ: ਅੰਕੁਸ਼ ਜਿੰਦਲ। ਅਜੀਤ ਤਸਵੀਰ 02-10-2026
ਮਹਿਲ ਕਲਾਂ, 1 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)- ਭਾਰਤ ਸੰਚਾਰ ਨਿਗਮ ਲਿਮਟਿਡ ਦੇ 26ਵੇਂ ਸਥਾਪਨਾ ਦਿਵਸ ਦੇ ਸ਼ੁੱਭ ਮੌਕੇ ’ਤੇ ਟੈਲੀਫ਼ੋਨ ਐਕਸਚੇਂਜ ਮਹਿਲ ਕਲਾਂ ਦੇ ਸਮੂਹ ਮੁਲਾਜ਼ਮਾਂ ਵਲੋਂ ਜੇ.ਈ. ਯਾਦਵਿੰਦਰ ਸਿੰਘ ਦੀ ਅਗਵਾਈ ਹੇਠ ਸ਼ਰਧਾ ਪੂਰਵਕ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ, ਜਿਸ ਉਪਰੰਤ ਭਾਈ ਜਗਸੀਰ ਸਿੰਘ ਖ਼ਾਲਸਾ ਦੇ ਰਾਗੀ ਜਥੇ ਨੇ ਰਸਭਿੰਨਾ ਕੀਰਤਨ ਕਰ ਕੇ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ । ਇਸ ਦੌਰਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ੇਰ ਸਿੰਘ ਖ਼ਾਲਸਾ ਨੇ ਪ੍ਰਬੰਧਕਾਂ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਸਮੂਹ ਸਟਾਫ਼ ਨੂੰ ਸਥਾਪਨਾ ਦਿਵਸ ਦੀ ਵਧਾਈ ਦਿੱਤੀ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਡੀ.ਜੀ.ਐਮ. ਰਾਜ ਪਾਲ, ਏ.ਜੀ.ਐਮ. ਸੰਦੀਪ ਸਿੰਘ ਅਤੇ ਸੇਵਾਮੁਕਤ ਐੱਸ.ਡੀ.ਓ. ਲਖਵੀਰ ਸਿੰਘ ਛੀਨੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇ.ਈ. ਯਾਦਵਿੰਦਰ ਸਿੰਘ ਵਜੀਦਕੇ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਿਨ-ਰਾਤ ਮਿਹਨਤ ਕਰ ਕੇ ਖਪਤਕਾਰਾਂ ਨੂੰ ਬਿਹਤਰੀਨ ਸੇਵਾਵਾਂ ਪ੍ਰਦਾਨ ਕਰ ਰਹੀ ਹੈ, ਜਿਸ ਲਈ ਸਮੁੱਚੀ ਟੀਮ ਵਿਸ਼ੇਸ਼ ਸ਼ਲਾਘਾ ਦੀ ਹੱਕਦਾਰ ਹੈ। ਇਸ ਮੌਕੇ ਪ੍ਰਬੰਧਕਾਂ ਵਲੋਂ ਨੌਜਵਾਨ ਆਗੂ ਅਰੁਣ ਕੁਮਾਰ ਬਾਂਸਲ ਸਮੇਤ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਐੱਸ.ਡੀ.ਓ. ਸਤੀਸ਼ ਜਿੰਦਲ, ਐੱਸ.ਡੀ.ਓ. ਅਸ਼ਵਨੀ ਕਾਂਸਲ, ਐਸ.ਡੀ.ਓ. ਰਾਜੀਵ ਗਰਗ, ਐਸ.ਡੀ.ਓ. ਮਨੋਜ ਬਾਂਸਲ, ਐੱਸ.ਡੀ.ਓ. ਅਜੈ ਕੁਮਾਰ, ਐੱਸ.ਡੀ.ਓ. ਮਹਿੰਦਰ ਸਿੰਘ, ਵਾਰਸ ਪੰਜਾਬ ਦੇ ਆਗੂ ਹਰਜੀਤ ਸਿੰਘ ਖ਼ਿਆਲੀ, ਗਿਆਨੀ ਸਤਨਾਮ ਸਿੰਘ, ਭਜਨ ਸਿੰਘ ਭੋਤਨਾ, ਪੰਕਜ ਬਾਂਸਲ, ਪਰਮਜੀਤ ਸਿੰਘ ਸਰਾਂ, ਸੁਖਜੀਤ ਸਿੰਘ, ਮਾਸਟਰ ਅਵਤਾਰ ਸਿੰਘ ਵਜੀਦਕੇ, ਗੁਰਜੰਟ ਸਿੰਘ, ਸਵਰਨ ਸਿੰਘ, ਹਰਵਿੰਦਰ ਸਿੰਘ, ਜਸਪ੍ਰੀਤ ਸਿੰਘ, ਤਰਸੇਮ ਸਿੰਘ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪਬਲਿਕ ਸਕੂਲ ’ਚ ਗਾਂਧੀ ਜੈਅੰਤੀ ਮਨਾਈ ਅਗਲੀ ਖ਼ਬਰ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਮਹਿਲ ਕਲਾਂ ਦੀ ਮੀਟਿੰਗ
Ad Position 24