ਕਣਕ ਦੇ ਰੇਟ ’ਚ ਮਾਮੂਲੀ ਵਾਧਾ ਕਰ ਕੇ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ-ਧੰਨਾ ਸਿੰਘ ਗਰੇਵਾਲ
ਬਰਨਾਲਾ, 2 ਅਕਤੂਬਰ (ਰਾਜ ਪਨੇਸਰ)-ਕਾਂਗਰਸ ਕਿਸਾਨ ਸੈੱਲ ਦੇ ਸੂਬਾ ਮੀਤ ਪ੍ਰਧਾਨ ਧੰਨਾ ਸਿੰਘ ਗਰੇਵਾਲ ਨੇ ਕਿਹਾ ਕਿ ਕਿਸਾਨ ਸਾਰੇ ਦੇਸ਼ ਦਾ ਢਿੱਡ ਭਰਦਾ ਹੈ ਪਰ ਕਿਸਾਨ ਆਪਣੀ ਹੱਕੀ ਤੇ ਜਾਇਜ਼ ਮੰਗਾਂ ਖ਼ਾਤਰ ਸੜਕਾਂ ’ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖ਼ਿਲਾਫ਼ ਲੰਬੇ ਸਮੇਂ ਤੋਂ ਧਰਨਿਆਂ, ਰੋਸ ਮੁਜ਼ਾਹਰਿਆਂ ਜ਼ਰੀਏ ਆਪਣਾ ਗ਼ੁੱਸਾ ਕੱਢਦੇ ਆ ਰਹੇ ਹਨ। ਖੇਤੀ ਹੁਣ ਮੁਨਾਫ਼ੇ ਦਾ ਧੰਦਾ ਨਹੀਂ ਰਹੀ, ਖ਼ਰਚੇ ਇੰਨੇ ਜ਼ਿਆਦਾ ਵੱਧ ਗਏ ਹਨ ਕਿ ਕਿਸਾਨ ਅੱਜ ਵੀ ਪਰਿਵਾਰ ਦਾ ਢਿੱਡ ਬਹੁਤ ਔਖਾ ਭਰਦੇ ਹਨ।
ਬਰਨਾਲਾ, 2 ਅਕਤੂਬਰ (ਰਾਜ ਪਨੇਸਰ)-ਕਾਂਗਰਸ ਕਿਸਾਨ ਸੈੱਲ ਦੇ ਸੂਬਾ ਮੀਤ ਪ੍ਰਧਾਨ ਧੰਨਾ ਸਿੰਘ ਗਰੇਵਾਲ ਨੇ ਕਿਹਾ ਕਿ ਕਿਸਾਨ ਸਾਰੇ ਦੇਸ਼ ਦਾ ਢਿੱਡ ਭਰਦਾ ਹੈ ਪਰ ਕਿਸਾਨ ਆਪਣੀ ਹੱਕੀ ਤੇ ਜਾਇਜ਼ ਮੰਗਾਂ ਖ਼ਾਤਰ ਸੜਕਾਂ ’ਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖ਼ਿਲਾਫ਼ ਲੰਬੇ ਸਮੇਂ ਤੋਂ ਧਰਨਿਆਂ, ਰੋਸ ਮੁਜ਼ਾਹਰਿਆਂ ਜ਼ਰੀਏ ਆਪਣਾ ਗ਼ੁੱਸਾ ਕੱਢਦੇ ਆ ਰਹੇ ਹਨ। ਖੇਤੀ ਹੁਣ ਮੁਨਾਫ਼ੇ ਦਾ ਧੰਦਾ ਨਹੀਂ ਰਹੀ, ਖ਼ਰਚੇ ਇੰਨੇ ਜ਼ਿਆਦਾ ਵੱਧ ਗਏ ਹਨ ਕਿ ਕਿਸਾਨ ਅੱਜ ਵੀ ਪਰਿਵਾਰ ਦਾ ਢਿੱਡ ਬਹੁਤ ਔਖਾ ਭਰਦੇ ਹਨ। ਬੀਤੇ ਦਿਨੀਂ ਕੇਂਦਰ ਸਰਕਾਰ ਵਲੋਂ ਪ੍ਰਤੀ ਕੁਇੰਟਲ 25 ਰੁਪਏ ਦਾ ਕਣਕ ਦੇ ਰੇਟ ਵਿਚ ਵਾਧਾ ਕਰ ਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਸ: ਗਰੇਵਾਲ ਨੇ ਕਿਹਾ ਕਿ ਇਕ ਤਾਂ ਸਰਕਾਰਾਂ ਨੇ ਕਿਸਾਨਾਂ ਨੂੰ ਜਿਊਣਾ ਔਖਾ ਕਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਕੇਂਦਰ ’ਚ ਤੇ ਪੰਜਾਬ ’ਚ ਕਾਂਗਰਸ ਦੀ ਸਰਕਾਰ ਹੋਵੇਗੀ ਤੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ।