ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲੇ ਮਾਰਚ ਦਾ ਧਨੌਲਾ ਮੰਡੀ ਪੁੱਜਣ ’ਤੇ ਭਰਵਾਂ ਸਵਾਗਤ
ਧਨੌਲਾ, 3 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚਾ ਦੀ ਅਗਵਾਈ ਹੇਠ ਫ਼ਤਿਹਗੜ੍ਹ ਸਾਹਿਬ ਤੋਂ ਆਰੰਭ ਹੋਏ ਮਾਰਚ ਦਾ ਧਨੌਲਾ ਮੰਡੀ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਮਾਰਚ ਨਾਲ ਚੱਲ ਰਹੇ ਸੀਨੀਅਰ ਆਗੂ ਜਸਵੀਰ ਸਿੰਘ ਰੋਡੇ ਨੇ ਆਖਿਆ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
ਧਨੌਲਾ, 3 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚਾ ਦੀ ਅਗਵਾਈ ਹੇਠ ਫ਼ਤਿਹਗੜ੍ਹ ਸਾਹਿਬ ਤੋਂ ਆਰੰਭ ਹੋਏ ਮਾਰਚ ਦਾ ਧਨੌਲਾ ਮੰਡੀ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਮਾਰਚ ਨਾਲ ਚੱਲ ਰਹੇ ਸੀਨੀਅਰ ਆਗੂ ਜਸਵੀਰ ਸਿੰਘ ਰੋਡੇ ਨੇ ਆਖਿਆ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਨੇ ਕੌਮ ਦਾ ਸਿਰ ਉੱਚਾ ਚੁੱਕਣ ਲਈ ਲੜਾਈ ਲੜੀ ਸੀ, ਜਿਸ ਕਿ ਸੌਦਾ ਸਾਧ ਨੂੰ ਵਾਰ-ਵਾਰ ਪੈਰੋਲ ਦੇ ਕੇ ਸਰਕਾਰ ਸਿੱਖ ਕੌਮ ਨਾਲ ਸਿਰੇ ਦਾ ਧੱਕਾ ਕਰਦੀ ਚੱਲੀ ਆ ਰਹੀ ਹੈ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਰੰਤ ਯੋਗ ਨਿਰਨਾ ਲਵੇ, ਨਹੀਂ ਤਾਂ ਨੇੜ ਭਵਿੱਖ ਵਿਚ ਪੰਜਾਬ ਪੱਧਰ ਵਿਰੁੱਧ ਛੇਤੀ ਹੀ ਵੱਡਾ ਐਕਸ਼ਨ ਲਿਆ ਜਾਵੇਗਾ। ਇਸ ਮੌਕੇ ਗੁਰਦੁਆਰਾ ਰਾਮਸਰ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਮਾਰਚ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੀਪ ਸਿੰਘ ਬਠਿੰਡਾ, ਡਾ: ਪ੍ਰਦੀਪ ਸਿੰਘ ਬੱਬੂ ਉਪਲੀ, ਗੁਰਮੁਖ ਸਿੰਘ, ਕਰਨੈਲ ਸਿੰਘ ਪੰਜੋਲੀ, ਗੁਰਿੰਦਰ ਸਿੰਘ ਅਹਲੂਵਾਲੀਆਂ, ਅਜੈਬ ਸਿੰਘ ਸਿੱਧੂ, ਸਰਪੰਚ ਰਾਜਾ ਸਿੰਘ ਬੀਹਲਾ, ਜਥੇਦਾਰ ਜਗਸੀਰ ਸਿੰਘ ਭੋਲਾ, ਮਹਿੰਦਰ ਸਿੰਘ ਚੋਹਾਨਕੇ, ਬਾਬਾ ਲਾਲ ਸਿੰਘ ਭੀਖੀ, ਬਿੰਦਰ ਸਿੰਘ ਉਗੋਕੇ, ਅਜੀਤ ਸਿੰਘ ਕੁਤਬਾ, ਬਲਜੀਤ ਸਿੰਘ ਔਲਖ, ਮੋਹਣਾ ਮਹਿਤਾ, ਟਿੰਕੂ ਦੁੱਗਲ, ਹਰਦੇਵ ਸਿੰਘ ਕੁਰੜ, ਮੱਘਰ ਸਿੰਘ ਮੌੜ, ਡਾ: ਬੱਬੂ ਉੱਪਲੀ, ਯਾਦਵਿੰਦਰ ਸਿੰਘ ਬਖਤਗੜ੍ਹ, ਹਰਪ੍ਰੀਤ ਸਿੰਘ ਰਾਜੀਆ, ਸ਼ਿੰਗਾਰਾ ਸਿੰਘ ਰਾਜੀਆ, ਕੁਲਵੰਤ ਸਿੰਘ ਉਗੋਕੇ, ਬੰਤ ਸਿੰਘ ਕੁਤਬਾ, ਅਮਰਜੀਤ ਸਿੰਘ ਲੌਂਗੋਵਾਲ, ਦਰਸ਼ਨ ਸਿੰਘ ਮਹਿਲ ਕਲਾਂ, ਅਵਤਾਰ ਸਿੰਘ ਬਿੱਲੂ ਛੀਨੀਵਾਲ ਆਦਿ ਸਮੇਤ ਹੋਰ ਸੰਗਤਾਂ, ਜਥੇਬੰਦੀਆਂ ਦੇ ਆਗੂ ਅਤੇ ਵਰਕਰ ਹਾਜ਼ਰ ਸਨ।