08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਵਿਧਾਇਕ ਉਗੋਕੇ ਨੇ ਮੌੜ ਮਕਸੂਥਾਂ ਤੋਂ ਰਾਈਆਂ ਜਾਣ ਵਾਲੀ ਲਿੰਕ ਸੜਕ ਦਾ ਕੀਤਾ ਉਦਘਾਟਨ

ਸ਼ਹਿਣਾ, 7 ਅਕਤੂਬਰ (ਸੁਰੇਸ਼ ਗੋਗੀ)-ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਪਿੰਡ ਮੌੜ ਮਕਸੂਥਾਂ ਵਿਖੇ ਰਾਈਆਂ ਪਿੰਡ ਨੂੰ ਜਾਣ ਵਾਲੀ ਲਿੰਕ ਸੜਕ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮਕਸੂਥਾਂ ਪਿੰਡ ਬਰਨਾਲਾ ਜ਼ਿਲ੍ਹੇ ਦੀ ਹੱਦ ’ਤੇ ਪੈਂਦਾ ਹੈ, ਜਦਕਿ ਰਾਈਆਂ ਬਠਿੰਡਾ ਜ਼ਿਲ੍ਹੇ ਦਾ ਪਿੰਡ ਹੈ।

Ad Position 21
No active advertisement
ਪਿੰਡ ਮੌੜ ਮਕਸੂਥਾਂ ਵਿਖੇ ਵਿਧਾਇਕ ਲਾਭ ਸਿੰਘ ਉਗੋਕੇ ਸੜਕ ਦਾ ਉਦਘਾਟਨ ਕਰਨ ਮੌਕੇ। ਤਸਵੀਰ : ਸੁਰੇਸ਼ ਗੋਗੀ 08-10-2026
ਸ਼ਹਿਣਾ, 7 ਅਕਤੂਬਰ (ਸੁਰੇਸ਼ ਗੋਗੀ)-ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਪਿੰਡ ਮੌੜ ਮਕਸੂਥਾਂ ਵਿਖੇ ਰਾਈਆਂ ਪਿੰਡ ਨੂੰ ਜਾਣ ਵਾਲੀ ਲਿੰਕ ਸੜਕ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮਕਸੂਥਾਂ ਪਿੰਡ ਬਰਨਾਲਾ ਜ਼ਿਲ੍ਹੇ ਦੀ ਹੱਦ ’ਤੇ ਪੈਂਦਾ ਹੈ, ਜਦਕਿ ਰਾਈਆਂ ਬਠਿੰਡਾ ਜ਼ਿਲ੍ਹੇ ਦਾ ਪਿੰਡ ਹੈ। ਉਕਤ ਸੜਕ ਆਜ਼ਾਦੀ ਤੋਂ ਬਾਅਦ ਆਈਆਂ ਸਰਕਾਰਾਂ ਤੋਂ ਬਣਾਉਣ ਦੀ ਕਈ ਵਾਰ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਨੇ ਮੰਗ ਕੀਤੀ ਸੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ। ਲਾਭ ਸਿੰਘ ਉਗੋਕੇ ਨੇ ਕਿਹਾ ਕਿ ਹਲਕਾ ਭਦੌੜ ’ਚ ਅਨੇਕਾਂ ਅਜਿਹੀਆਂ ਨਵੀਆਂ ਸੜਕਾਂ ਬਣੀਆਂ ਹਨ, ਜਿਨ੍ਹਾਂ ਨੂੰ ਬਣਾਉਣ ਲਈ ਪਿੰਡਾਂ ਦੇ ਅਨੇਕਾਂ ਆਗੂਆਂ ਨੇ ਸਰਕਾਰੇ ਦਰਬਾਰੇ ਫ਼ਰਿਆਦ ਕੀਤੀ ਸੀ, ਪਰ ਸੜਕਾਂ ਨਹੀਂ ਬਣ ਸਕੀਆਂ ਸਨ। ਉਨ੍ਹਾਂ ਕਿ ਕਿਹਾ ਕਿ ਸਿਆਸੀ ਤੌਰ ’ਤੇ ਪਾਰਟੀ ਨੇ ਕੰਮ ਨਹੀਂ ਕੀਤੇ, ਬਲਕਿ ਲੋਕ ਸੇਵਾ ਨੂੰ ਮੁੱਖ ਰੱਖ ਕੇ ਪਿੰਡਾਂ ਦੇ ਕੰਮ ਕੀਤੇ ਹਨ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਬਿੱਲਾ, ਮੈਂਬਰ ਜਸਵੀਰ ਸਿੰਘ ਸੀਰਾ, ਹਰਦੇਵ ਸਿੰਘ ਮੈਂਬਰ, ਸੁਖਮੰਦਰ ਸਿੰਘ, ਰਜਿੰਦਰ ਸਿੰਘ ਰਾਜੂ, ਲਖਵੀਰ ਸਿੰਘ ਲੱਖਾ, ਹਰਚਰਨ ਸਿੰਘ ਮਾਨ ਹਲਕਾ ਕੁਆਰਡੀਨੇਟਰ, ਲਵਦੀਪ ਸਿੰਘ ਭਗਤਪੁਰਾ, ਪ੍ਰਗਟ ਸਿੰਘ ਮੌੜ ਮਕਸੂਥਾ ਸੰਮਤੀ ਮੈਂਬਰ, ਤੀਰਥ ਸਿੰਘ ਨੰਬਰਦਾਰ, ਸਰਪੰਚ ਜਿੰਦਰਪਾਲ ਸ਼ਰਮਾ ਧਰਮਪੁਰਾ, ਰਾਜੂ ਮਕਸੂਥਾਂ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ’ ਚ ਹੁਣ ਤੱਕ 885 ਮੀਟ੍ਰਿਕ ਟਨ ਝੋਨੇ ਦੀ ਆਮਦ ਅਗਲੀ ਖ਼ਬਰ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਵਿਖੇ ਇਕੋਤਰੀ ਸਮਾਗਮ 15 ਤੋਂ
Ad Position 24