ਮਦਰ ਟੀਚਰ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਸੋਨੇ, ਚਾਂਦੀ ਤੇ ਤਾਂਬੇ ਦੇ ਤਗਮੇ ਜਿੱਤੇ
ਬਰਨਾਲਾ, 7 ਅਕਤੂਬਰ (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ–2026 ਦੇ ਜ਼ਿਲ੍ਹਾ ਪੱਧਰੀ ਵੱਖ-ਵੱਖ ਮੁਕਾਬਲਿਆਂ ਵਿਚ ਪੁਜੀਸਨਾਂ ਹਾਸਲ ਕਰ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਨੇ ਤੈਰਾਕੀ, ਸਕੇਟਿੰਗ, ਪਾਵਰਲਿਫਟਿੰਗ ਅਤੇ ਬੈਡਮਿੰਟਨ ਵਿਚ ਕੁੱਲ 2 3 ਤਗਮੇ ਜਿੱਤੇ ਹਨ।
ਮ
ਮਦਰ ਟੀਚਰ ਸਕੂਲ ਬਰਨਾਲਾ ਵਿਖੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਸਕੂਲ ਸਟਾਫ਼। ਅਜੀਤ ਤਸਵੀਰ
08-10-2026
ਬਰਨਾਲਾ, 7 ਅਕਤੂਬਰ (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ–2026 ਦੇ ਜ਼ਿਲ੍ਹਾ ਪੱਧਰੀ ਵੱਖ-ਵੱਖ ਮੁਕਾਬਲਿਆਂ ਵਿਚ ਪੁਜੀਸਨਾਂ ਹਾਸਲ ਕਰ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਵਿਦਿਆਰਥੀਆਂ ਨੇ ਤੈਰਾਕੀ, ਸਕੇਟਿੰਗ, ਪਾਵਰਲਿਫਟਿੰਗ ਅਤੇ ਬੈਡਮਿੰਟਨ ਵਿਚ ਕੁੱਲ 2 3 ਤਗਮੇ ਜਿੱਤੇ ਹਨ। ਤੈਰਾਕੀ (ਲੜਕੇ) ਵਿਚ ਵਿਦਿਆਰਥੀਆਂ ਨੇ 10 ਤਗਮੇ ਜਿੱਤੇ ਜਿਨ੍ਹਾਂ ਵਿਚ 5 ਸੋਨੇ, 5 ਚਾਂਦੀ ਦੇ ਤਗਮੇ ਜਿੱਤੇ ਹਨ। ਇਹ ਜਾਣਕਾਰੀ ਪ੍ਰਿੰਸੀਪਲ ਸ੍ਰੀ ਦਲਜੀਤ ਸਿੰਘ ਨੇ ਦਿੱਤੀ ਤੇ ਦੱਸਿਆ ਕਿ ਵਿਦਿਆਰਥੀ ਦਿਆਮਤਵੀਰ ਸਿੰਘ ਨੇ 50 ਮੀਟਰ ਅਤੇ 100 ਮੀਟਰ ਫਰੀਸਟਾਈਲ ਵਿਚ 2 ਸੋਨੇ ਦੇ ਤਗਮੇ, ਨਕਸ਼ ਨੇ ਬੈਕਸਟਰੋਕ ਵਿਚ ਸੋਨੇ ਅਤੇ ਬ੍ਰੈਸਟਸਟਰੋਕ ਵਿਚ ਚਾਂਦੀ ਦੇ ਤਗਮੇ ਜਿੱਤੇ, ਹਿਤੇਨ ਨੇ 50 ਮੀਟਰ ਅਤੇ 100 ਮੀਟਰ ਫਰੀਸਟਾਈਲ ਵਿਚ 2 ਚਾਂਦੀ ਦੇ ਤਗਮੇ, ਰੋਹਤਾਸ਼ ਨੇ 50 ਮੀਟਰ ਅਤੇ 100 ਮੀਟਰ ਬਟਰਫਲਾਈ ਵਿਚ 2 ਸੋਨੇ ਅਤੇ ਅਰਨਵ ਨੇ 200 ਮੀਟਰ ਅਤੇ 400 ਮੀਟਰ ਫਰੀਸਟਾਈਲ ਵਿਚ 2 ਚਾਂਦੀ ਦੇ ਤਗਮੇ ਜਿੱਤੇ। ਸਕੇਟਿੰਗ ਮੁਕਾਬਲੇ ’ਚ ਪਰਨੀਤ ਕੌਰ ਨੇ ਸੋਨੇ ਅਤੇ ਚਾਂਦੀ, ਸਮਾਇਰਾ ਨੇ 2 ਚਾਂਦੀ, ਇਨਾਇਰਾ ਨੇ 2 ਤਾਂਬੇ, ਅਨੰਤਰ ਜੋਤ ਕੌਰ ਨੇ 2 ਸੋਨੇ ਦੇ ਤਗਮੇ ਜਿੱਤੇ। ਪਾਵਰਲਿਫਟਿੰਗ ਮੁਕਾਬਲੇ ਵਿਚ ਖੁਸ਼ਮਨਦੀਪ ਸਿੰਘ ਅਤੇ ਰਿਪੂਦਮਨ ਸਿੰਘ ਨੇ ਸੋਨੇ ਦੇ ਤਗਮੇ ਜਿੱਤੇ, ਜਦਕਿ ਸੁਰਖਾਬ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਬੈਡਮਿੰਟਨ ਲੜਕੀਆਂ ਦੇ ਮੁਕਾਬਲੇ ਵਿਚ ਨਿਤਾਸ਼ਾ ਅਤੇ ਕਸ਼ਿਕਾ ਨੇ ਤਾਂਬੇ ਦੇ ਤਗਮੇ ਜਿੱਤੇ। ਜਿਸ ਸਦਕਾ 15 ਖਿਡਾਰੀਆਂ ਦੀ ਵੱਖ-ਵੱਖ ਮੁਕਾਬਲਿਆਂ ਲਈ ਚੋਣ ਰਾਜ ਪੱਧਰੀ ਮੁਕਾਬਲਿਆਂ ਲਈ ਹੋਈ ਹੈ। ਇਸ ਸ਼ਾਨਦਾਰ ਪ੍ਰਾਪਤੀ ’ਤੇ ਪ੍ਰਿੰਸੀਪਲ ਸ੍ਰੀ ਦਲਜੀਤ ਸਿੰਘ ਨੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਉਨ੍ਹਾਂ ਦੇ ਕੋਚ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।