08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸ਼ਹਿਣਾ ਦੀ ਮੀਟਿੰਗ

ਸ਼ਹਿਣਾ, 8 ਅਕਤੂਬਰ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸ਼ਹਿਣਾ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਕਿਸਾਨੀ ਨਾਲ ਸਬੰਧਿਤ ਮੁਸ਼ਕਲਾਂ ਅਤੇ ਉਨ੍ਹਾਂ ਤੇ ਸੰਘਰਸ਼ ਕਰਨ ਲਈ ਵਿਚਾਰ ਚਰਚਾ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 09-10-2026
ਸ਼ਹਿਣਾ, 8 ਅਕਤੂਬਰ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸ਼ਹਿਣਾ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਕਿਸਾਨੀ ਨਾਲ ਸਬੰਧਿਤ ਮੁਸ਼ਕਲਾਂ ਅਤੇ ਉਨ੍ਹਾਂ ਤੇ ਸੰਘਰਸ਼ ਕਰਨ ਲਈ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਦੌੜ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਮੰਡਲ ਸਿੰਘ ਜੋਧਪੁਰ, ਜ਼ਿਲ੍ਹਾ ਮੀਤ ਪ੍ਰਧਾਨ ਰਾਮ ਸਿੰਘ ਸ਼ਹਿਣਾ, ਬਲਾਕ ਸਕੱਤਰ ਕਾਲਾ ਜੈਦ ਨੇ ਕਿਹਾ ਕਿ ਲੁੱਟ ਦਾ ਸਿਲਸਿਲਾ ਲਗਾਤਾਰ ਤੇਜ਼ੀ ਨਾਲ ਵਧ ਰਿਹਾ ਹੈ ਇਸ ਨੂੰ ਰੋਕਣ ਲਈ ਸਾਰੇ ਕਿਰਤੀ ਲੋਕਾਂ ਨੂੰ ਇਕ ਜੁੱਟ ਹੋ ਕੇ ਜਥੇਬੰਦੀ ਦੇ ਝੰਡੇ ਹੇਠ ਸੰਘਰਸ਼ ਦੇ ਮੈਦਾਨ ਵਿਚ ਕੁੱਦਣ ਲਈ ਪਰਿਵਾਰਾਂ ਸਮੇਤ ਤਿਆਰੀ ਕਰ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਦੀ ਲੁੱਟ ਨੂੰ ਰੋਕਣ ਲਈ ਵੀਰੋਕੇ ਦੇ ਗ਼ਰੀਬ ਕਿਸਾਨ ਦੀ ਜ਼ਮੀਨ ਨੂੰ ਬਚਾਉਣ ਲਈ ਸਾਡਾ ਪਿਆਰਾ ਆਗੂ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ 16 ਸਾਲ ਪਹਿਲਾਂ ਆਪਣਾ ਖ਼ੂਨ ਡੋਲ੍ਹ ਕੇ ਜਾਬਰਾਂ ਨੂੰ ਇਹ ਦੱਸ ਗਿਆ ਕਿ ਜ਼ਮੀਨਾਂ ਬਚਾਉਣ ਲਈ ਅਸੀਂ ਸਿਰ ਵੱਡਵੇਂ ਘੋਲ ਲੜਨ ਲਈ ਤਿਆਰ ਹਾਂ। ਪ੍ਰਿਥੀਪਾਲ ਸਿੰਘ ਦੀ ਦਿੱਤੀ ਹੋਈ ਕੁਰਬਾਨੀ ਨੂੰ ਸਿੱਜਦਾ ਕਰਨ ਦੇ ਲਈ ਅਸੀਂ ਬਲਾਕ ਸ਼ਹਿਣਾ ਵਿਚੋਂ ਵੱਡੀ ਗਿਣਤੀ ਵਿਚ ਕਿਸਾਨ ਕਾਫ਼ਲਿਆਂ ਨਾਲ ਸ਼ਹੀਦ ਦੇ ਪਿੰਡ ਚੱਕ ਅਲੀਸ਼ੇਰ (ਮਾਨਸਾ) ਦੀ ਧਰਤੀ ਨੂੰ ਸਿੱਜਦਾ ਕਰਨ ਲਈ ਉਨ੍ਹਾਂ ਦੀ ਬਰਸੀ ਸਮਾਗਮ ਮੌਕੇ ਸ਼ਾਮਿਲ ਹੋਵਾਂਗੇ। ਇਸ ਮੌਕੇ ਬਲਾਕ ਦੇ ਮੀਤ ਪ੍ਰਧਾਨ ਅਮਨਦੀਪ ਸਿੰਘ ਟਿੰਕੂ, ਮੱਘਰ ਸਿੰਘ ਸ਼ਹਿਣਾ, ਕਿੰਦਰ ਸਿੰਘ ਬੱਲੋਕੇ, ਪੱਪੂ ਜੰਗੀਆਣਾ, ਅੰਗਰੇਜ਼ ਸਿੰਘ ਸੁਖਪੁਰਾ, ਹਰਪਾਲ ਸ਼ਰਮਾ, ਸਿਕੰਦਰ ਸਿੰਘ, ਸਾਗਰ ਸਿੰਘ ਉੱਗੋਕੇ, ਗੋਰਾ ਸਿੰਘ ਉੱਗੋਕੇ, ਬਲਵੰਤ ਸਿੰਘ ਉੱਗੋਕੇ, ਬਹਾਦਰ ਸਿੰਘ ਛੰਨਾ, ਬੂਟਾ ਸਿੰਘ ਤਾਜੋਕੇ, ਜਗਦੇਵ ਸਿੰਘ ਚੀਮਾ, ਧੀਰਜ ਭਦੌੜ, ਗੁਰਮੀਤ ਸਿੰਘ ਭਗਤਪੁਰਾ, ਕੁਲਵਿੰਦਰ ਸਿੰਘ ਭਗਤਪੁਰਾ, ਮੌੜ, ਦਲਜੀਤ ਸਿੰਘ ਗਿੱਲ ਕੋਠੇ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਹਿਊਮਨ ਰਾਈਟ ਕਮਿਸ਼ਨ ਆਫ਼ ਇੰਡੀਆ ਦੇ ਮੈਂਬਰ ਪ੍ਰਿਯੰਕ ਕਾਨੂੰਨਗੋ ਦਾ ਵਿਦਿਆਰਥੀਆਂ ਨਾਲ ਵਿ... ਅਗਲੀ ਖ਼ਬਰ ਜ਼ਿਲ੍ਹਾ ਭਾਸ਼ਾ ਦਫਤਰ ਵਲੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰੀ ਲਿਖਤੀ ਕੁਇਜ਼ ਮੁਕਾਬਲੇ ਕਰਵਾਏ
Ad Position 24