13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਬਿਲਡਿੰਗ ਮਟੀਰੀਅਲ ਦੀ ਦੁਕਾਨ ’ਚ ਪਏ ਸੈਨੇਟਰੀ ਦੇ ਸਾਮਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਤਪਾ ਮੰਡੀ, 12 ਅਕਤੂਬਰ (ਪ੍ਰਵੀਨ ਗਰਗ)-ਰਾਤ ਦੇ ਕਰੀਬ ਦੋ ਕੁ ਵਜੇ ਗਊਸ਼ਾਲਾ ਰੋਡ ’ਤੇ ਸਥਿਤ ਬਿਲਡਿੰਗ ਮਟੀਰੀਅਲ ਦੀ ਦੁਕਾਨ ’ਚ ਪਏ ਸੈਨੇਟਰੀ ਦੇ ਸਾਮਾਨ ਨੂੰ ਭਿਆਨਕ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

Ad Position 21
No active advertisement
ਦੁਕਾਨ ’ਚ ਲੱਗੀ ਅੱਗ ਨੂੰ ਬੁਝਾਉਂਣ ਮੌਕੇ ਪੁੱਜੀ ਫਾਇਰ ਬਿਗ੍ਰੇਡ ਦੀ ਗੱਡੀ। ਤਸਵੀਰ : ਪ੍ਰਵੀਨ ਗਰਗ 13-10-2026
ਤਪਾ ਮੰਡੀ, 12 ਅਕਤੂਬਰ (ਪ੍ਰਵੀਨ ਗਰਗ)-ਰਾਤ ਦੇ ਕਰੀਬ ਦੋ ਕੁ ਵਜੇ ਗਊਸ਼ਾਲਾ ਰੋਡ ’ਤੇ ਸਥਿਤ ਬਿਲਡਿੰਗ ਮਟੀਰੀਅਲ ਦੀ ਦੁਕਾਨ ’ਚ ਪਏ ਸੈਨੇਟਰੀ ਦੇ ਸਾਮਾਨ ਨੂੰ ਭਿਆਨਕ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਿੱਤਲ ਇਲੈਕਟ੍ਰਿਕ ਐਂਡ ਬਿਲਡਿੰਗ ਮਟੀਰੀਅਲ ਦੁਕਾਨ ਦੇ ਮਾਲਕ ਸੰਦੀਪ ਕੁਮਾਰ ਮਿੰਟਾ ਪੁੱਤਰ ਗੋਰਾ ਲਾਲ ਵਾਸੀ ਤਪਾ ਨੇ ਦੱਸਿਆ ਕਿ ਉਸ ਨੂੰ ਰਾਤ ਦੇ ਕਰੀਬ ਦੋ ਕੁ ਵਜੇ ਕਿਸੇ ਗੱਡੀ ਚਾਲਕ ਦਾ ਫ਼ੋਨ ਆਇਆ ਕਿ ਉਸ ਦੀ ਦੁਕਾਨ ਅੰਦਰੋਂ ਧੂੰਆਂ ਨਿਕਲ ਰਿਹਾ ਹੈ। ਸੂਚਨਾ ਮਿਲਣ ’ਤੇ ਉਹ ਤੁਰੰਤ ਆਪਣੀ ਦੁਕਾਨ ’ਤੇ ਪੁੱਜਾ ਤਾਂ ਦੇਖਿਆ ਕਿ ਦੁਕਾਨ ’ਚ ਪਏ ਸੈਨੇਟਰੀ ਦੇ ਸਮਾਨ ਟੂਟੀਆਂ, ਵਾਸ਼ਬੇਸਿਨ, ਕਮੋਡ, ਬਾਥਰੂਮ ਦਾ ਸਮਾਨ, ਪਾਈਪਾਂ, ਸਲੋਸ਼ਨ ਆਦਿ ਨੂੰ ਭਿਆਨਕ ਅੱਗ ਲੱਗੀ ਹੋਈ ਸੀ, ਜਿਸ ਦੀਆਂ ਲਪਟਾਂ ਆਸਮਾਨ ਨੂੰ ਛੂ ਰਹੀਆਂ ਸਨ ਅਤੇ ਚਾਰੇ ਪਾਸੇ ਧੂੰਆਂ ਹੀ ਧੂੰਆਂ ਹੋਇਆ ਪਿਆ ਸੀ। ਘਟਨਾ ਦਾ ਪਤਾ ਲੱਗਦੇ ਹੀ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਬਾਸੀ, ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ, ਸਮਾਜ ਸੇਵੀ ਚੰਨਾ ਸੇਖੋਂ, ਟਿੰਕੂ ਮਿੱਤਲ ਤੋਂ ਇਲਾਵਾ ਆਂਢ ਗੁਆਂਢ ਦੇ ਲੋਕ ਵੀ ਮੌਕੇ ’ਤੇ ਪੁੱਜੇ ਅਤੇ ਰਾਹਤ ਕਾਰਜਾਂ ’ਚ ਜੁੱਟ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ ਇਸ ਘਟਨਾ ਸਬੰਧੀ ਸੂਚਨਾ ਫਾਇਰ ਬ੍ਰਿਗੇਡ ਅਤੇ ਤਪਾ ਸਿਟੀ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਫਾਇਰ ਬਿਗ੍ਰੇਡ ਦੇ ਕਰਮਚਾਰੀ ਫਾਇਰਮੈਨ ਸੁਖਦੀਪ ਸਿੰਘ, ਰਾਜਦੀਪ ਸਿੰਘ, ਡਰਾਈਵਰ ਗੁਰਜੰਟ ਸਿੰਘ, ਨਗਰ ਕੌਂਸਲ ਦੇ ਤਾਰੀ ਸਿੰਘ ਤੋਂ ਇਲਾਵਾ ਤਪਾ ਸਿਟੀ ਪੁਲਿਸ ਦੇ ਸਹਾਇਕ ਥਾਣੇਦਾਰ ਦਵਿੰਦਰ ਸਿੰਘ ਅਤੇ ਹੌਲਦਾਰ ਗੁਰਜੀਤ ਸਿੰਘ ਮੌਕੇ ’ਤੇ ਪੁੱਜੇ। ਮੌਕੇ ’ਤੇ ਪੁੱਜੇ ਫਾਇਰ ਕਰਮਚਾਰੀਆਂ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਪਾਣੀ ਦਾ ਛਿੜਕਾਅ ਕੀਤਾ ਅਤੇ ਅੱਗ ਨੂੰ ਪੂਰੀ ਤਰ੍ਹਾਂ ਬੁਝਾ ਦਿੱਤਾ। ਦੁਕਾਨ ਮਾਲਕ ਦੇ ਅਨੁਸਾਰ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਇਸ ਘਟਨਾ ’ਚ ਉਸ ਦਾ ਲੱਖਾਂ ਰੁਪਈਆਂ ਦਾ ਨੁਕਸਾਨ ਹੋ ਗਿਆ। ਸਵੇਰ ਹੁੰਦਿਆਂ ਜਿਉਂ ਹੀ ਅੱਗ ਲੱਗਣ ਦੀ ਘਟਨਾ ਦਾ ਮੰਡੀ ਨਿਵਾਸੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੁਕਾਨ ਮਾਲਕ ਨਾਲ ਹਮਦਰਦੀ ਪ੍ਰਗਟ ਕੀਤੀ।
Ad Position 22
No active advertisement
ਪਿਛਲੀ ਖ਼ਬਰ ਹੱਕੀ ਮੰਗਾਂ ਨੂੰ ਲੈ ਕੇ ਸੇਵਾ ਕੇਂਦਰ ਦੇ ਮੁਲਾਜ਼ਮ ਹੜਤਾਲ ’ਤੇ, ਸੇਵਾ ਕੇਂਦਰਾਂ ਨੂੰ ਲਾਏ ਜਿੰਦਰੇ ਮੰਗਾਂ ਨਾ ਮੰਨਣ ਦੀ ਸ... ਅਗਲੀ ਖ਼ਬਰ ਮੁਲਾਜ਼ਮਾਂ ਨੇ ਸੇਵਾ ਕੇਂਦਰ ਬੰਦ ਕਰ ਕੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਪੁਤਲੇ ਫੂਕੇ
Ad Position 24