14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਅਗਰਵਾਲ ਸਭਾ ਨੇ ਮਹਾਰਾਜਾ ਅਗਰਸੈਨ ਜੈਅੰਤੀ ਮਨਾਈ

ਬਰਨਾਲਾ, 14 ਅਕਤੂਬਰ (ਨਰਿੰਦਰ ਅਰੋੜਾ)- ਅਗਰਵਾਲ ਸਭਾ ਰਜਿ: ਬਰਨਾਲਾ ਵਲੋਂ ਮਹਾਰਾਜਾ ਅਗਰਸੈਨ ਜੈਅੰਤੀ ਸ਼ਾਂਤੀ ਹਾਲ ਰਾਮਬਾਗ ਬਰਨਾਲਾ ਵਿਖੇ ਪ੍ਰਧਾਨ ਦੀਪਕ ਸੋਨੀ ਦੀ ਅਗਵਾਈ ’ਚ ਮਨਾਈ ਗਈ। ਸਭ ਤੋਂ ਪਹਿਲਾਂ ਸਵਾਮੀ ਅਮ੍ਰਿਤਾਨੰਦ ਝਲੂਰ ਵਾਲੇ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਜੋਤੀ ਪ੍ਰਚੰਡ ਕੀਤੀ।

Ad Position 21
No active advertisement
ਅਜੀਤ ਡੈਸਕ 15-10-2026
ਬਰਨਾਲਾ, 14 ਅਕਤੂਬਰ (ਨਰਿੰਦਰ ਅਰੋੜਾ)- ਅਗਰਵਾਲ ਸਭਾ ਰਜਿ: ਬਰਨਾਲਾ ਵਲੋਂ ਮਹਾਰਾਜਾ ਅਗਰਸੈਨ ਜੈਅੰਤੀ ਸ਼ਾਂਤੀ ਹਾਲ ਰਾਮਬਾਗ ਬਰਨਾਲਾ ਵਿਖੇ ਪ੍ਰਧਾਨ ਦੀਪਕ ਸੋਨੀ ਦੀ ਅਗਵਾਈ ’ਚ ਮਨਾਈ ਗਈ। ਸਭ ਤੋਂ ਪਹਿਲਾਂ ਸਵਾਮੀ ਅਮ੍ਰਿਤਾਨੰਦ ਝਲੂਰ ਵਾਲੇ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਜੋਤੀ ਪ੍ਰਚੰਡ ਕੀਤੀ। ਇਸ ਮੌਕੇ ਸੰਜੀਵ ਕੁਮਾਰ ਰਿੰਕੂ, ਬਰਜਿੰਦਰ ਮਿੱਠਾ ਅਤੇ ਪਾਰਟੀ ਨੇ ਧਾਰਮਿਕ ਭਜਨ ਗਾਏ। ਸਕੂਲੀ ਬੱਚਿਆਂ ਨੇ ਵੀ ਧਾਰਮਿਕ ਭਜਨਾਂ ’ਤੇ ਪੇਸ਼ਕਾਰੀ ਕੀਤੀ। ਅਗਰਵਾਲ ਸਭਾ ਬਰਨਾਲਾ ਦੇ 25 ਸਾਲ ਪੂਰੇ ਹੋਣ ’ਤੇ ਰਜਤ ਜਯੰਤੀ ਅਤੇ ਮਹਾਰਾਜਾ ਅਗਰਸੈਨ ਦੀ ਜੀਵਨੀ ਬਾਰੇ ਲਿਖੀ ਡਾਇਰੀ ਵੀ ਲੋਕ ਅਰਪਣ ਕੀਤੀ ਗਈ। ਇਸ ਮੌਕੇ ਅਗਰਵਾਲ ਪਰਿਵਾਰਾਂ ਨਾਲ ਸੰਬੰਧਿਤ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਨਾਂਅ ਰੌਸ਼ਨ ਕਰਨ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਬਰਨਾਲਾ, ਤਪਾ, ਭਦੌੜ ਦੇ ਨਵੇਂ ਚੁਣੇ ਗਏ ਅਗਰਵਾਲ ਕੌਂਸਲਰਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਵਿਧਾਇਕ ਮਾਨਸਾ ਡਾ: ਵਿਜੇ ਸਿੰਗਲਾ, ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ, ਐਸ.ਡੀ.ਐਮ ਤਪਾ ਆਯੂਸ਼ ਗੋਇਲ, ਇੰਪਰੂਵਮੈਂਟ ਟਰੱਸਟ ਬਰਨਾਲਾ ਦੇ ਪ੍ਰਧਾਨ ਰਾਮਤੀਰਥ ਮੰਨਾ, ਐਸ.ਪੀ ਬਰਨਾਲਾ ਸੰਜੀਵ ਗੋਇਲ, ਯੂਥ ਅਗਰਵਾਲ ਸਭਾ ਦੇ ਪ੍ਰਧਾਨ ਮੋਹਿਤ ਗਰਗ, ਪ੍ਰਦੀਪ ਗੋਇਲ ਐਡਵੋਕੇਟ, ਰਾਜ ਕੁਮਾਰ, ਬੀਰਬਲ ਦਾਸ ਠੇਕੇਦਾਰ, ਅਨਿਲ ਬਾਂਸਲ ਨਾਨਾ, ਨਰਿੰਦਰ ਨੀਟਾ ਪ੍ਰਧਾਨ ਭਾਜਪਾ ਬਰਨਾਲਾ, ਨਰੇਸ਼ ਗਰਗ ਐਡੀਸ਼ਨਲ ਸੈਸ਼ਨ ਜੱਜ ਜਲੰਧਰ, ਸਤੀਸ਼ ਅਗਰਵਾਲ ਪ੍ਰਧਾਨ ਕੰਜ਼ਿਊਮਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ: ਦਰਸ਼ਨ ਕੁਮਾਰ, ਵਰੁਣ ਭਾਰਤੀ, ਰਾਜ ਕੁਮਾਰ ਧੌਲਾ, ਰਾਜੀਵ ਲੂਬੀ, ਇੰਦਰਜੀਤ ਬਾਂਸਲ, ਅਰੁਣ ਕੁਮਾਰ, ਪਿਆਰਾ ਲਾਲ ਰਾਏਸਰ, ਸ਼ਸ਼ੀ ਚੋਪੜਾ, ਮੋਹਿਤ ਸਿੰਗਲਾ, ਵਿਵੇਕ ਸਿੰਗਲ ਐਕਸੀਅਨ ਪੀ.ਡਬਲਯੂ.ਡੀ ਵਾਟਰ ਵਰਕਸ, ਰਾਜਿੰਦਰ ਕੁਮਾਰ, ਸੁਭਾਸ਼ ਕੁਮਾਰ, ਰਾਜੇਸ਼ ਕੁਮਾਰ, ਸ਼ਿਵ ਸਿੰਗਲਾ, ਅਰੁਣ ਪ੍ਰਤਾਪ ਢਿੱਲੋਂ, ਅਸ਼ੋਕ ਗਰਗ, ਧੀਰਜ ਦੱਦਾਹੂਰ, ਅਖਿਲੇਸ਼ ਬਾਂਸਲ, ਪ੍ਰੇਮ ਕੁਮਾਰ ਕੱਟੂ, ਭਗਵਾਨ ਦਾਸ ਬਾਂਸਲ, ਮਹੇਸ਼ ਲੋਟਾ, ਪੰਕਜ ਗੋਇਲ, ਸੰਜੀਵ ਗੋਇਲ, ਨਾਇਬ ਤਹਿਸੀਲਦਾਰ ਡਾ: ਭਾਵਨਾ ਬਾਂਸਲ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਰਾਮਪਾਲ ਸਿੰਗਲਾ ਨੇ ਬਾਖ਼ੂਬੀ ਨਿਭਾਈ। ਅੰਤ ਵਿਚ ਸਭਾ ਦੇ ਪ੍ਰਧਾਨ ਦੀਪਕ ਸੋਨੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਹਲਕਾ ਇੰਚਾਰਜ ਗੁਰਦੀਪ ਸਿੰਘ ਬਾਠ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ ਸਮਰਥਕਾਂ ਨੇ ਰਿਹਾਈ ਦ... ਅਗਲੀ ਖ਼ਬਰ ਫ਼ੌਜੀਆਂ ਦੀ ਸਾਈਕਲ ਰੈਲੀ ਦਾ ਹੰਡਿਆਇਆ ਪਹੁੰਚਣ ’ਤੇ ਨਿੱਘਾ ਸਵਾਗਤ
Ad Position 24