14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸ਼ਿਵਾਲਿਕ ਪਬਲਿਕ ਸਕੂਲ ਵਿਖੇ ਸ਼ੋਅ ਐਂਡ ਟੈੱਲ ਅਤੇ ਇੰਟਰ ਕਲਾਸ ਮੁਕਾਬਲਾ ਕਰਵਾਇਆ

ਤਪਾ ਮੰਡੀ, 14 ਅਕਤੂਬਰ (ਪ੍ਰਵੀਨ ਗਰਗ)-ਸ਼ਿਵਾਲਿਕ ਪਬਲਿਕ ਸਕੂਲ, ਤਪਾ ਵਿਖੇ ਵਿਦਿਆਰਥੀਆਂ ਦੇ ਗਿਆਨ, ਆਤਮ-ਵਿਸ਼ਵਾਸ ਅਤੇ ਬੋਲਣ ਦੀ ਕਲਾ ਨੂੰ ਨਿਖਾਰਨ ਦੇ ਉਦੇਸ਼ ਨਾਲ ਯੂ. ਕੇ.

Ad Position 21
No active advertisement
ਅਜੀਤ ਡੈਸਕ 15-10-2026
ਤਪਾ ਮੰਡੀ, 14 ਅਕਤੂਬਰ (ਪ੍ਰਵੀਨ ਗਰਗ)-ਸ਼ਿਵਾਲਿਕ ਪਬਲਿਕ ਸਕੂਲ, ਤਪਾ ਵਿਖੇ ਵਿਦਿਆਰਥੀਆਂ ਦੇ ਗਿਆਨ, ਆਤਮ-ਵਿਸ਼ਵਾਸ ਅਤੇ ਬੋਲਣ ਦੀ ਕਲਾ ਨੂੰ ਨਿਖਾਰਨ ਦੇ ਉਦੇਸ਼ ਨਾਲ ਯੂ.ਕੇ.ਜੀ. ਜਮਾਤ ਲਈ ਸ਼ੋਅ ਐਂਡ ਟੈੱਲ ਮੁਕਾਬਲਾ ਅਤੇ ਐਲ.ਕੇ.ਜੀ. ਜਮਾਤ ਲਈ ਇੰਟਰ ਕਲਾਸ ਮੁਕਾਬਲਾ ਕਰਵਾਇਆ ਗਿਆ। ਦੋਵਾਂ ਮੁਕਾਬਲਿਆਂ ਦਾ ਵਿਸ਼ਾ ਆਵਾਜਾਈ ਦੇ ਸਾਧਨ ਯੂ.ਕੇ.ਜੀ. ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਮਨਪਸੰਦ ਆਵਾਜਾਈ ਦੇ ਸਾਧਨ ਦੀ ਤਸਵੀਰ ਦੇਖ ਕੇ ਉਸ ਬਾਰੇ ਜਾਣਕਾਰੀ ਦਿੱਤੀ। ਬੱਚਿਆਂ ਨੇ ਬੜੇ ਉਤਸ਼ਾਹ ਅਤੇ ਆਤਮ-ਵਿਸ਼ਵਾਸ ਨਾਲ ਆਪਣੇ ਚੁਣੇ ਹੋਏ ਸਾਧਨਾਂ ਬਾਰੇ ਦੱਸਿਆ ਅਤੇ ਆਪਣੀ ਬੋਲਣ ਦੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਐਲ.ਕੇ.ਜੀ. ਜਮਾਤ ਦੇ ਵਿਦਿਆਰਥੀਆਂ ਲਈ ਅਧਿਆਪਕਾਂ ਵਲੋਂ ਆਵਾਜਾਈ ਦੇ ਸਾਧਨਾਂ ਦੇ ਕੁਇਜ਼ ਨਾਲ ਸਬੰਧਿਤ ਵੱਖ-ਵੱਖ ਪ੍ਰਸ਼ਨ ਪੁੱਛੇ ਗਏ। ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਪ੍ਰਸ਼ਨਾਂ ਦੇ ਉੱਤਰ ਦਿੱਤੇ। ਇਸ ਗਤੀਵਿਧੀ ਰਾਹੀਂ ਬੱਚਿਆਂ ਦੇ ਗਿਆਨ ਵਿਚ ਵਾਧਾ ਹੋਇਆ ਅਤੇ ਉਨ੍ਹਾਂ ਨੂੰ ਖੇਡ-ਖੇਡ ਵਿਚ ਸਿੱਖਣ ਦਾ ਮੌਕਾ ਮਿਲਿਆ। ਸਕੂਲ ਦੀ ਪ੍ਰਿੰਸੀਪਲ ਮੋਨਿਕਾ ਗਰਗ ਨੇ ਅਜਿਹੀਆਂ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੁਕਾਬਲੇ ਬੱਚਿਆਂ ਦੇ ਸਰਵਪੱਖੀ ਵਿਕਾਸ, ਆਤਮ-ਵਿਸ਼ਵਾਸ ਅਤੇ ਸੰਚਾਰ ਹੁਨਰ ਨੂੰ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਅਜਿਹੀਆਂ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਟੰਡਨ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਸੋਨ ਤਗਮੇ ਜਿੱਤੇ ਅਗਲੀ ਖ਼ਬਰ ਗਹਿਲ ਕਾਲਜ ਦੀ ਵਿਦਿਆਰਥਣ ਨੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਿਆਂ ’ਚ ਮਾਰੀ ਬਾਜ਼ੀ
Ad Position 24