14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸ਼ੈਲਰ ਮਾਲਕ ਵਲੋਂ ਬਿਨਾਂ ਫੜ ਦੀ ਮਨਜ਼ੂਰੀ ਦੇ ਖਰੀਦਿਆ ਜਾ ਰਿਹਾ ਸਿੱਧਾ ਝੋਨਾ ਮਾਰਕੀਟ ਕਮੇਟੀ ਮਹਿਲ ਕਲਾਂ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ, ਸਰਕਾਰ ਨੂੰ ਲੱਗ ਰਹੇ ਚੂਨੇ ਪ੍ਰਤੀ ਜਵਾਬਦੇਹ ਕੌਣ?

ਮਹਿਲ ਕਲਾਂ, 14 ਅਕਤੂਬਰ (ਤਰਸੇਮ ਸਿੰਘ ਗਹਿਲ)-ਮਾਰਕੀਟ ਕਮੇਟੀ ਮਹਿਲ ਕਲਾਂ ਦੀ ਹਦੂਦ ਅਧੀਨ ਇਕ ਲਿੰਕ ਸੜਕ ਸਥਿਤ ਸ਼ੈਲਰ ਦੇ ਮਾਲਕਾਂ ਵਲੋਂ ਆਪਣੇ ਸ਼ੈਲਰ ਵਿਚ ਝੋਨੇ ਦੀ ਕੀਤੀ ਜਾ ਰਹੀ ਸਿੱਧੇ ਤੌਰ ’ਤੇ ਖਰੀਦ ਨੂੰ ਲੈ ਕੇ ਬੇਨਿਯਮੀਆਂ ਦੇ ਮਾਮਲੇ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਉਕਤ ਸ਼ੈਲਕ ਮਾਲਕਾਂ ਵਲੋਂ ਆਪਣੇ ਸ਼ੈਲਰ ਵਿਚ ਮਾਰਕੀਟ ਨਿਯਮਾਂ ਦੀ ਪਾਲਣਾ ਕੀਤੇ ਬਿਨ੍ਹਾਂ ਅਤੇ ਨਜਾਇਜ਼ ਫੜ ਬਣਾ ਕੇ ਜਿੱਥੇ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ ਉੱਥੇ ਬਾਹਰਲੇ ਰਾਜਾਂ ਤੋਂ ਸਸਤਾ ਝੋਨਾ ਲਿਆ ਕਿ ਕਢਾਈ ਦੇ ਕੰਮ ਵਿਚ ਸਰਕਾਰ ਨੂੰ ਵੱਡਾ ਚੂਨਾ ਲਗਾਇਆ ਜਾ ਰਿਹਾ ਹੈ, ਜਿਸ ਦੀ ਸਥਾਨਕ ਮਾਰਕੀਟ ਕਮੇਟੀ ਮੁਲਾਜ਼ਮਾਂ ਤੇ ਅਧਿਕਾਰੀਆਂ ਵਲੋਂ ਕੋਈ ਪੁੱਛ-ਪੜਤਾਲ ਨਹੀਂ ਕੀਤੀ ਜਾ ਰਹੀ।

Ad Position 21
No active advertisement
ਮਹਿਲ ਕਲਾਂ ਨਜ਼ਦੀਕ ਇਕ ਸ਼ੈਲਰ ਵਿਚ ਝੋਨੇ ਦੀਆਂ ਬੋਰੀਆਂ ਚੱਕ ਰਿਹਾ ਮਜ਼ਦੂਰ। ਤਸਵੀਰ : ਤਰਸੇਮ ਸਿੰਘ ਗਹਿਲ 15-10-2026
ਮਹਿਲ ਕਲਾਂ, 14 ਅਕਤੂਬਰ (ਤਰਸੇਮ ਸਿੰਘ ਗਹਿਲ)-ਮਾਰਕੀਟ ਕਮੇਟੀ ਮਹਿਲ ਕਲਾਂ ਦੀ ਹਦੂਦ ਅਧੀਨ ਇਕ ਲਿੰਕ ਸੜਕ ਸਥਿਤ ਸ਼ੈਲਰ ਦੇ ਮਾਲਕਾਂ ਵਲੋਂ ਆਪਣੇ ਸ਼ੈਲਰ ਵਿਚ ਝੋਨੇ ਦੀ ਕੀਤੀ ਜਾ ਰਹੀ ਸਿੱਧੇ ਤੌਰ ’ਤੇ ਖਰੀਦ ਨੂੰ ਲੈ ਕੇ ਬੇਨਿਯਮੀਆਂ ਦੇ ਮਾਮਲੇ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਉਕਤ ਸ਼ੈਲਕ ਮਾਲਕਾਂ ਵਲੋਂ ਆਪਣੇ ਸ਼ੈਲਰ ਵਿਚ ਮਾਰਕੀਟ ਨਿਯਮਾਂ ਦੀ ਪਾਲਣਾ ਕੀਤੇ ਬਿਨ੍ਹਾਂ ਅਤੇ ਨਜਾਇਜ਼ ਫੜ ਬਣਾ ਕੇ ਜਿੱਥੇ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ ਉੱਥੇ ਬਾਹਰਲੇ ਰਾਜਾਂ ਤੋਂ ਸਸਤਾ ਝੋਨਾ ਲਿਆ ਕਿ ਕਢਾਈ ਦੇ ਕੰਮ ਵਿਚ ਸਰਕਾਰ ਨੂੰ ਵੱਡਾ ਚੂਨਾ ਲਗਾਇਆ ਜਾ ਰਿਹਾ ਹੈ, ਜਿਸ ਦੀ ਸਥਾਨਕ ਮਾਰਕੀਟ ਕਮੇਟੀ ਮੁਲਾਜ਼ਮਾਂ ਤੇ ਅਧਿਕਾਰੀਆਂ ਵਲੋਂ ਕੋਈ ਪੁੱਛ-ਪੜਤਾਲ ਨਹੀਂ ਕੀਤੀ ਜਾ ਰਹੀ। ਇਸ ਮਾਮਲੇ ਵਿਚ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਸਵਾਲੀਆ ਘੇਰੇ ਵਿਚ ਦਿਖਾਈ ਦੇ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਕਿ ਉਕਤ ਸ਼ੈਲਰ ਮਾਲਕਾਂ ਵਲੋਂ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਸ਼ਰੇਆਮ ਬਾਹਰੋਂ ਝੋਨੇ ਦੀ ਖਰੀਦ ਕਰ ਕੇ ਬੋਰੀਆਂ ਵਿਚ ਭਰਿਆ ਜਾ ਰਿਹਾ ਹੈ। ਜਿਸ ਨਾਲ ਮਾਰਕੀਟ ਕਮੇਟੀ ਨੂੰ ਆਰਥਿਕ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਜ਼ਿਕਰਯੋਗ ਹੈ ਕਿ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਸਿਰਫ਼ ਦਫ਼ਤਰੀ ਕਾਰਵਾਈ ਤੱਕ ਸੀਮਤ ਨਹੀਂ ਸਗੋਂ ਨਿਯਮਾਂ ਦੀ ਪਾਲਨਾ ਬਣਾਉਣਾ ਤੇ ਸਰਕਾਰੀ ਹਿਤਾਂ ਦੀ ਰਾਖੀ ਕਰਨਾ ਵੀ ਹੈ। ਜੇਕਰ ਨਿਗਰਾਨੀ ਦੇ ਬਾਵਜੂਦ ਵੀ ਅਜਿਹੀਆਂ ਗੜਬੜੀਆਂ ਜਾਰੀ ਰਹਿੰਦੀਆਂ ਹਨ ਤਾਂ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਹੋਣੀ ਵੀ ਲਾਜ਼ਮੀ ਹੈ। ਇਸ ਮਾਮਲੇ ਸਬੰਧੀ ਜਦੋਂ ਸ਼ੈਲਰ ਮਾਲਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਨ੍ਹਾਂ ਫ਼ੋਨ ਨਹੀਂ ਉਠਾਇਆ। ਇਸ ਸਮੇਂ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਕੱਤਰ ਨਾਲ ਵਾਰ-ਵਾਰ ਫ਼ੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਨ੍ਹਾਂ ਵਲੋਂ ਫ਼ੋਨ ਨਹੀਂ ਉਠਾਇਆ ਗਿਆ । ਮਾਰਕੀਟ ਕਮੇਟੀ ਮਹਿਲ ਕਲਾਂ ਦੇ ਨਵ ਨਿਯੁਕਤ ਚੇਅਰਮੈਨ ਬਰਜਿੰਦਰਪਾਲ ਸਿੰਘ ਉਰਫ ਪੁਨੀਤ ਮਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਸ਼ੈਲਰ ਮਾਲਕ ਨੂੰ ਆਪਣੇ ਸ਼ੈਲਰ ਦੀ ਚਾਰਦੀਵਾਰੀ ਦੇ ਅੰਦਰ ਕੋਈ ਫੜ ਬਣਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ, ਜੇਕਰ ਕਿਸੇ ਵੀ ਸ਼ੈਲਰ ਮਾਲਕ ਵਲੋਂ ਅਜਿਹਾ ਕੀਤਾ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਆਰੀਆਭੱਟਾ ਗਰੁੱਪ ਆਫ਼ ਇੰਸਟੀਚਿਊਟਸ ਦੇ ਨਤੀਜੇ ਸ਼ਾਨਦਾਰ ਰਹੇ ਅਗਲੀ ਖ਼ਬਰ ਟੰਡਨ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਸੋਨ ਤਗਮੇ ਜਿੱਤੇ
Ad Position 24