ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਯੂਨਿਟ ਬਰਨਾਲਾ ਦੀ ਮੀਟਿੰਗ ਹੋਈ
ਬਰਨਾਲਾ, 16 ਅਕਤੂਬਰ (ਅਸ਼ੋਕ ਭਾਰਤੀ)-ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਯੂਨਿਟ ਬਰਨਾਲਾ ਦੀ ਮੀਟਿੰਗ ਯੂਨਿਟ ਪ੍ਰਧਾਨ ਮੇਵਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪਰਵਿੰਦਰ ਸਿੰਘ ਝੋਟਾ ਦੀ ਹੋਈ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਬਰਨਾਲਾ, 16 ਅਕਤੂਬਰ (ਅਸ਼ੋਕ ਭਾਰਤੀ)-ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਯੂਨਿਟ ਬਰਨਾਲਾ ਦੀ ਮੀਟਿੰਗ ਯੂਨਿਟ ਪ੍ਰਧਾਨ ਮੇਵਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪਰਵਿੰਦਰ ਸਿੰਘ ਝੋਟਾ ਦੀ ਹੋਈ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਖ਼ਸ਼ੀਸ਼ ਸਿੰਘ, ਯੂਨਿਟ ਸਕੱਤਰ ਅਮਰਜੀਤ ਸਿੰਘ, ਜੋਰਾ ਸਿੰਘ ਖਿਆਲੀ, ਦੀਨਾ ਨਾਥ, ਵਿੱਤ ਸਕੱਤਰ ਜਗਵੰਤ ਸਿੰਘ, ਗੁਰਜੰਟ ਸਿੰਘ ਕੈਰੇ, ਮੈਡਮ ਚਰਨਜੀਤ ਕੌਰ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆ ਮੰਗਾਂ ਸਬੰਧੀ ਕੋਈ ਸਾਰਥਿਕ ਹੱਲ ਨਾ ਕੀਤਾ ਤਾਂ 2027 ਦੀਆਂ ਚੋਣਾਂ ਤੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਹੋਵੇਗਾ। ਉਨ੍ਹਾਂ ਨੇ ਪੈਨਸ਼ਨਰਾਂ ਨੂੰ ਦੱਸਿਆ ਕਿ ਸਟੇਟ ਬੈਂਕ ਆਫ਼ ਇੰਡੀਆ ਦੇ ਚੀਫ਼ ਮੈਨੇਜਰ ਸਾਹਿਬ ਨੇ ਅਕਤੂਬਰ ਮਹੀਨੇ ਅੰਦਰ ਡੀ.ਐਲ.ਸੀ. ਕਰਾਉਣ ਵਾਲੇ ਪੈਨਸ਼ਨਰਾਂ ਲਈ ਮੀਟਿੰਗ ਵਾਲੇ ਸਥਾਨ ’ਤੇ ਆ ਕੇ ਵੀ ਉਨ੍ਹਾਂ ਦੇ ਕਰਮਚਾਰੀ ਡੀ.ਐਲ.ਸੀ. ਕਰ ਜਾਣਗੇ। ਪੈਨਸ਼ਨਰਾਂ ਨੂੰ ਆਪਣਾ ਆਧਾਰ ਕਾਰਡ ਖਾਤਾ ਨੰਬਰ, ਪੀ . ਪੀ.ਓ. ਨੰਬਰ ਤੇ ਮੋਬਾਈਲ ਫ਼ੋਨ ਆਪਣੇ ਨਾਲ ਲਿਆਉਣਾ ਹੋਵੇਗਾ। ਉਨ੍ਹਾਂ ਨੇ ਕੋਰਟ ਵਿਚ ਚੱਲ ਰਹੇ ਡੀ.ਏ. ਦੇ ਕੇਸ ਸਬੰਧੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਆਪਣੀਆਂ ਮੰਗਾਂ 2.59 ਦਾ ਗੁਣਾਂਕ, ਨੈਸ਼ਨਲ ਫਿਕਸੇਸ਼ਨ, ਕੈਸ਼ਲੈਸ ਸਕੀਮ, ਡੀ.ਏ. ਦੀਆਂ ਕਿਸ਼ਤਾਂ ਤੇ ਬਕਾਇਆ ਆਦਿ ਮਨਵਾਉਣ ਲਈ ਸਰਕਾਰ ਵਿਰੁੱਧ ਸੜਕਾਂ ’ਤੇ ਲੜਾਈ ਲੜਨ ਦੇ ਨਾਲ-ਨਾਲ ਰਾਜਨੀਤਿਕ ਲੜਾਈ ਵੀ ਲੜਨੀ ਪਵੇਗੀ। ਇਸ ਮੌਕੇ ਮਨੋਹਰ ਲਾਲ ਅਰੋੜਾ, ਮੇਜਰ ਸਿੰਘ ਕੁੱਬੇ, ਮੇਜਰ ਸਿੰਘ ਲੈਕਚਰਾਰ, ਖੜਕ ਸਿੰਘ, ਹੀਰਾ ਲਾਲ, ਜੋਰਾ ਸਿੰਘ ਕਾਨੂੰਗੋ, ਦਰਸ਼ਨ ਸਿੰਘ ਪੂਹਲਾ, ਖੇਮ ਸਿੰਘ ਕਾਨੂੰਗੋ, ਬਲਵਿੰਦਰ ਸਿੰਘ ਕੱਟੂ, ਕਰਨੈਲ ਸਿੰਘ ਹਰੀਗੜ੍ਹ, ਸਰੂਪ ਰਾਮ, ਹੰਸ ਰਾਜ, ਜੀਤ ਸਿੰਘ ਠੀਕਰੀਵਾਲਾ, ਹਾਕਮ ਸਿੰਘ, ਕਰਨੈਲ ਸਿੰਘ, ਜਰਨੈਲ ਸਿੰਘ ਐਚ.ਟੀ. ਆਦਿ ਹਾਜ਼ਰ ਸਨ।