ਅਸ਼ਵਨੀ ਬਹਾਵਲਪੁਰੀਆ ਲਗਾਤਾਰ ਦੂਜੀ ਵਾਰ ਭਾਜਪਾ ਮੰਡਲ ਤਪਾ ਦੇ ਪ੍ਰਧਾਨ ਨਿਯੁਕਤ
ਤਪਾ ਮੰਡੀ, 16 ਅਕਤੂਬਰ (ਪ੍ਰਵੀਨ ਗਰਗ)-ਭਾਰਤੀ ਜਨਤਾ ਪਾਰਟੀ ਹਾਈਕਮਾਂਡ ਵਲੋਂ ਤਪਾ ਦੇ ਮਿਹਨਤੀ ਅਤੇ ਸਿਰਕੱਢ ਆਗੂ ਅਸ਼ਵਨੀ ਬਹਾਵਲਪੁਰੀਆ ਨੂੰ ਲਗਾਤਾਰ ਦੂਜੀ ਵਾਰ ਭਾਜਪਾ ਮੰਡਲ ਤਪਾ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਜਿਸ ’ਤੇ ਸਮੁੱਚੇ ਇਲਾਕੇ ਅਤੇ ਪਾਰਟੀ ਵਰਕਰਾਂ ’ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਤਪਾ ਮੰਡੀ, 16 ਅਕਤੂਬਰ (ਪ੍ਰਵੀਨ ਗਰਗ)-ਭਾਰਤੀ ਜਨਤਾ ਪਾਰਟੀ ਹਾਈਕਮਾਂਡ ਵਲੋਂ ਤਪਾ ਦੇ ਮਿਹਨਤੀ ਅਤੇ ਸਿਰਕੱਢ ਆਗੂ ਅਸ਼ਵਨੀ ਬਹਾਵਲਪੁਰੀਆ ਨੂੰ ਲਗਾਤਾਰ ਦੂਜੀ ਵਾਰ ਭਾਜਪਾ ਮੰਡਲ ਤਪਾ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਜਿਸ ’ਤੇ ਸਮੁੱਚੇ ਇਲਾਕੇ ਅਤੇ ਪਾਰਟੀ ਵਰਕਰਾਂ ’ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦੱਸਣਾ ਬਣਦਾ ਹੈ ਕਿ ਅਸ਼ਵਨੀ ਬਹਾਵਲਪੁਰੀਆ ਪਹਿਲਾਂ ਵੀ ਮੰਡਲ ਪ੍ਰਧਾਨ ਰਹਿ ਕੇ ਆਪਣੀਆਂ ਸੇਵਾਵਾਂ ਬਾਖ਼ੂਬੀ ਨਿਭਾ ਚੁੱਕੇ ਹਨ। ਉਨ੍ਹਾਂ ਦੀਆਂ ਇਹਨਾਂ ਸੇਵਾਵਾਂ ਨੂੰ ਦੇਖਦੇ ਹੋਏ ਭਾਜਪਾ ਹਾਈਕਮਾਂਡ ਵਲੋਂ ਬਹਾਵਲਪੁਰੀਆ ਨੂੰ ਇੱਕ ਮੌਕਾ ਹੋਰ ਦਿੱਤਾ ਗਿਆ। ਇਸ ਮੌਕੇ ਪਾਰਟੀ ਦੇ ਮੰਡਲ ਪ੍ਰਧਾਨ ਅਸ਼ਵਨੀ ਬਹਾਵਲਪੁਰੀਆ ਨੇ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ, ਹਲਕਾ ਇੰਚਾਰਜ ਧਰਮ ਸਿੰਘ ਫ਼ੌਜੀ ਅਤੇ ਸਮੁੱਚੀ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਘਰ-ਘਰ ਪਹੁੰਚਾਉਣ ’ਚ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ।