17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਆਰੀਆਭੱਟ ਕਾਲਜ ਦਾ ਐਮ.ਕਾਮ. ਦੂਜਾ ਅਤੇ ਬੀ.ਸੀ.ਏ. ਤੀਜਾ ਸਮੈਸਟਰ ਦਾ ਨਤੀਜਾ ਸ਼ਾਨਦਾਰ

ਬਰਨਾਲਾ, 16 ਅਕਤੂਬਰ (ਅਸ਼ੋਕ ਭਾਰਤੀ)-ਆਰੀਆਭੱਟ ਕਾਲਜ ਬਰਨਾਲਾ ਦਾ ਐਮ. ਕਾਮ.

Ad Position 21
No active advertisement
ਆਰੀਆਭੱਟ ਕਾਲਜ ਬਰਨਾਲਾ ਦੇ ਐਮ.ਕਾਮ. ਦੂਜਾ ਅਤੇ ਬੀ.ਸੀ.ਏ. ਤੀਜਾ ਸਮੈਸਟਰ ਦੇ ਹੋਣਹਾਰ ਵਿਦਿਆਰਥੀ। 17-10-2026
ਬਰਨਾਲਾ, 16 ਅਕਤੂਬਰ (ਅਸ਼ੋਕ ਭਾਰਤੀ)-ਆਰੀਆਭੱਟ ਕਾਲਜ ਬਰਨਾਲਾ ਦਾ ਐਮ.ਕਾਮ. ਦੂਜਾ ਅਤੇ ਬੀ.ਸੀ.ਏ. ਤੀਜਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਇਹ ਜਾਣਕਾਰੀ ਸੰਸਥਾ ਦੇ ਡਾਇਰੈਕਟਰ ਡਾ: ਅਜੈ ਮਿੱਤਲ ਨੇ ਦਿੱਤੀ ਤੇ ਦੱਸਿਆ ਕਿ ਵਿਦਿਆਰਥਣ ਵੀਰਪਾਲ ਕੌਰ ਨੇ 8.70 ਐਸ.ਜੀ.ਪੀ.ਏ. ਫ਼ੀਸਦੀ ਅੰਕ ਲੈ ਕੇ ਪਹਿਲਾ, ਬਰਨੀਤ ਕੌਰ ਨੇ 8.48 ਐਸ.ਜੀ.ਪੀ.ਏ. ਫ਼ੀਸਦੀ ਅੰਕ ਲੈ ਕੇ ਦੂਜਾ, ਜਸਪ੍ਰੀਤ ਕੌਰ ਨੇ 8.04 ਐਸ.ਜੀ.ਪੀ.ਏ. ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਬੀ.ਸੀ.ਏ. ਤੀਜੇ ਸਮੈਸਟਰ ਦੀ ਵਿਦਿਆਰਥਣ ਅਨੂ ਨੇ 78 ਫ਼ੀਸਦੀ ਅੰਕ ਲੈ ਕੇ ਪਹਿਲਾ, ਅਦੇਸ਼ਜੀਤ ਸਿੰਘ ਨੇ 75.8 ਫ਼ੀਸਦੀ ਅੰਕ ਲੈ ਕੇ ਦੂਜਾ, ਰਮਨਦੀਪ ਕੌਰ ਨੇ 75.7 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸੰਸਥਾ ਦੇ ਚੇਅਰਮੈਨ ਇੰਜੀਨੀਅਰ ਆਰ. ਕੇ. ਗੁਪਤਾ, ਡਾਇਰੈਕਟਰ ਡਾ: ਅਜੈ ਮਿੱਤਲ, ਡਾ: ਭਵੇਤ ਡੀਨ ਅਕਾਦਮਿਕਸ, ਡਾ: ਜਸ਼ਨ ਜੋਤ, ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਸ੍ਰੀ ਰਾਜੀਵ ਮੰਗਲਾ, ਵਿੱਕੀ ਸਿੰਗਲਾ, ਇੰਦਰਪਾਲ ਗੋਇਲ, ਹਰਭਜਨ ਸਿੰਘ, ਮੋਹਿਤ ਮੰਗਲਾ, ਅਸ਼ਵਨੀ ਕੁਮਾਰ, ਸ਼੍ਰੀਮਤੀ ਭਾਵੁਕਤਾ ਸ਼ਰਮਾ, ਪ੍ਰੋ: ਰਜਨੀਸ਼ ਨਰੂਲਾ, ਸਹਾਇਕ ਪ੍ਰੋ: ਕਮਲਪ੍ਰੀਤ ਕੌਰ ਨੇ ਹੋਣਹਾਰ ਵਿਦਿਆਰਥੀਆਂ ਤੇ ਸਟਾਫ਼ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸਾਹਿਤਕਾਰ ਪਾਲੀ ਖ਼ਾਦਿਮ ‘ਰਾਜ ਕਮਲ ਮੈਮੋਰੀਅਲ ਯੁਵਾ ਪੁਰਸਕਾਰ 2026’ ਨਾਲ ਸਨਮਾਨਿਤ ਅਗਲੀ ਖ਼ਬਰ ਸਮਾਜ ਸੇਵੀ ਐਨ.ਆਰ.ਆਈ. ਪਰਿਵਾਰ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਲਈ ਰਾਸ਼ੀ ਭੇਟ
Ad Position 24