18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਅੱਖਾਂ ਦੀ ਜਾਂਚ ਅਤੇ ਅਪ੍ਰੇਸ਼ਨ ਕੈਂਪ ਲਗਾਇਆ

ਲਹਿਰਾਗਾਗਾ, 18 ਅਕਤੂਬਰ (ਅਸ਼ੋਕ ਗਰਗ) – ਲਾਇਨਜ਼ ਕਲੱਬ ਲਹਿਰਾਗਾਗਾ ਵਲੋਂ ਲਾਇਨ ਆਈ ਹਸਪਤਾਲ ਨਿਹਾਲ ਦੇ ਸਹਿਯੋਗ ਨਾਲ ਸਥਾਨਕ ਜੈਨ ਭਵਨ ਵਿਖੇ ਅੱਖਾਂ ਦੀ ਜਾਂਚ ਅਤੇ ਅਪ੍ਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਅੱਖਾਂ ਦੀ ਜਾਂਚ, ਇਲਾਜ ਅਤੇ ਅਪ੍ਰੇਸ਼ਨ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ।

Ad Position 21
No active advertisement
ਅਜੀਤ ਡੈਸਕ 19-10-2026
ਲਹਿਰਾਗਾਗਾ, 18 ਅਕਤੂਬਰ (ਅਸ਼ੋਕ ਗਰਗ) – ਲਾਇਨਜ਼ ਕਲੱਬ ਲਹਿਰਾਗਾਗਾ ਵਲੋਂ ਲਾਇਨ ਆਈ ਹਸਪਤਾਲ ਨਿਹਾਲ ਦੇ ਸਹਿਯੋਗ ਨਾਲ ਸਥਾਨਕ ਜੈਨ ਭਵਨ ਵਿਖੇ ਅੱਖਾਂ ਦੀ ਜਾਂਚ ਅਤੇ ਅਪ੍ਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਅੱਖਾਂ ਦੀ ਜਾਂਚ, ਇਲਾਜ ਅਤੇ ਅਪ੍ਰੇਸ਼ਨ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਕੈਂਪ ਦੌਰਾਨ ਇਲਾਕੇ ਦੇ ਲਗਭਗ 100 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ’ਚੋਂ 20 ਮਰੀਜ਼ਾਂ ਨੂੰ ਅਪ੍ਰੇਸ਼ਨ ਲਈ ਚੁਣਿਆ ਗਿਆ। ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਕੈਂਪ ਦੇ ਪ੍ਰਧਾਨ ਰਾਹੁਲ ਗਰਗ ਅਤੇ ਪ੍ਰੋਜੈਕਟ ਚੇਅਰਮੈਨ ਡਾ. ਅਭਿਸ਼ੇਕ ਬਾਂਸਲ ਨੇ ਦੱਸਿਆ ਕਿ ਲਾਇਨਜ਼ ਕਲੱਬ ਲਹਿਰਾਗਾਗਾ ਵਲੋਂ ਸਮੇਂ-ਸਮੇਂ ’ਤੇ ਲੋਕ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ ਅੱਖਾਂ ਦੀ ਜਾਂਚ ਅਤੇ ਅਪ੍ਰੇਸ਼ਨ ਕੈਂਪ ਲਗਾਉਣ ਦਾ ਉਪਰਾਲਾ ਕੀਤਾ ਗਿਆ ਹੈ । ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਹਿਤੇਸ਼ ਕੁਮਾਰ, ਪੰਕਜ ਗਰਗ, ਅਭਿਸ਼ੇਕ ਕੌਂਸਲ, ਹਿਮਾਂਸ਼ੂ ਜੈਨ, ਸਾਹਿਲ ਗੋਇਲ, ਅਮਰਿੰਦਰ ਸ ਿੰਘ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਦੇ ਸਟੇਸ਼ਨ ‘ਤੇ ਨਹੀਂ ਰੁਕਦੀਆਂ ਬਹੁਤੀਆਂ ਰੇਲਾਂ ਗੋਬਿੰਦਗੜ੍ਹ ਖੋਖਰ ਦੇ ਰੇਲਵੇ ਸਟੇਸ਼ਨ ‘ਤੇ ਬਾਕੀ ਦੀਆਂ ਯਾਤਰੂ ਗੱਡ... ਅਗਲੀ ਖ਼ਬਰ ਐਡਵੋਕੇਟ ਚੌਧਰੀ ਮੁਹੰਮਦ ਨਿਸਾਰ ਬਣੇ ‘ਆਪ’ ਦੇ ਸੂਬਾ (ਕਾਨੂੰਨੀ ਵਿੰਗ)-ਸੰਯੁਕਤ ਸਕੱਤਰ
Ad Position 24