19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਪਿੰਡ ਚੀਮਾ ਦੇ ਕਰਿਆਨਾ ਸਟੋਰ ਵਲੋਂ ਨਸ਼ਿਆਂ ਅਤੇ ਐਨਰਜੀ ਡਰਿੰਕਸ ਦੀ ਵਿਕਰੀ ’ਤੇ ਪੂਰਨ ਪਾਬੰਦੀ

ਟੱਲੇਵਾਲ, 19 ਅਕਤੂਬਰ (ਸੋਨੀ ਚੀਮਾ)-ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਸ਼ਹੀਦ ਹੋਏ ਪਰਵਿੰਦਰ ਸਿੰਘ ਝੋਟੇ ਦੀ ਸ਼ਹਾਦਤ ਦਾ ਸਮਾਜ ’ਤੇ ਗਹਿਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸੇ ਤਹਿਤ ਅੱਜ ਪਿੰਡ ਚੀਮਾ ਵਿਖੇ ਚੱਲ ਰਹੇ ‘ਚੀਮਾ ਕਰਿਆਨਾ ਸਟੋਰ’ ਦੇ ਮਾਲਕ ਕੁਲਵਿੰਦਰ ਸਿੰਘ ਚੀਮਾ ਵਲੋਂ ਇਕ ਬੇਹੱਦ ਸ਼ਲਾਘਾਯੋਗ ਅਤੇ ਇਤਿਹਾਸਕ ਫ਼ੈਸਲਾ ਲਿਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 20-10-2026
ਟੱਲੇਵਾਲ, 19 ਅਕਤੂਬਰ (ਸੋਨੀ ਚੀਮਾ)-ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਸ਼ਹੀਦ ਹੋਏ ਪਰਵਿੰਦਰ ਸਿੰਘ ਝੋਟੇ ਦੀ ਸ਼ਹਾਦਤ ਦਾ ਸਮਾਜ ’ਤੇ ਗਹਿਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸੇ ਤਹਿਤ ਅੱਜ ਪਿੰਡ ਚੀਮਾ ਵਿਖੇ ਚੱਲ ਰਹੇ ‘ਚੀਮਾ ਕਰਿਆਨਾ ਸਟੋਰ’ ਦੇ ਮਾਲਕ ਕੁਲਵਿੰਦਰ ਸਿੰਘ ਚੀਮਾ ਵਲੋਂ ਇਕ ਬੇਹੱਦ ਸ਼ਲਾਘਾਯੋਗ ਅਤੇ ਇਤਿਹਾਸਕ ਫ਼ੈਸਲਾ ਲਿਆ ਗਿਆ ਹੈ। ਦੁਕਾਨਦਾਰ ਨੇ ਐਲਾਨ ਕੀਤਾ ਹੈ ਕਿ ਉਹ ਅੱਜ ਤੋਂ ਬਾਅਦ ਆਪਣੀ ਦੁਕਾਨ ’ਤੇ ਜ਼ਰਦਾ, ਬੀੜੀ, ਸਿਗਰਟ, ਸਟਿੰਗ ਅਤੇ ਹੋਰ ਕਿਸੇ ਵੀ ਤਰ੍ਹਾਂ ਦੇ ਐਨਰਜੀ ਡਰਿੰਕ ਨਹੀਂ ਵੇਚਣਗੇ। ਇਸ ਮੌਕੇ ਗੱਲਬਾਤ ਕਰਦਿਆਂ ਦੁਕਾਨ ਦੇ ਮਾਲਕ ਕੁਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਪਰਵਿੰਦਰ ਸਿੰਘ ਝੋਟੇ ਨੇ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ। ਉਨ੍ਹਾਂ ਦੀ ਇਸ ਸ਼ਹਾਦਤ ਨੇ ਸਾਡੀ ਜ਼ਮੀਰ ਨੂੰ ਝੰਜੋੜਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਨ੍ਹਾਂ ਚੀਜ਼ਾਂ ਦੀ ਵਿਕਰੀ ਨਾਲ ਦੁਕਾਨਦਾਰਾਂ ਨੂੰ ਮੋਟਾ ਮੁਨਾਫ਼ਾ ਹੁੰਦਾ ਹੈ, ਪਰ ਨੌਜਵਾਨ ਜਵਾਨੀ ਅਤੇ ਬੱਚਿਆਂ ਦੀ ਸਿਹਤ ਦੀ ਕੀਮਤ ’ਤੇ ਅਜਿਹਾ ਮੁਨਾਫ਼ਾ ਕਿਸੇ ਕੰਮ ਦਾ ਨਹੀਂ ਹੈ। ਅੱਜ ਦੇ ਸਮੇਂ ’ਚ ਸਟਿੰਗ ਅਤੇ ਹੋਰ ਐਨਰਜੀ ਡਰਿੰਕਸ ਬੱਚਿਆਂ ਨੂੰ ਅੰਦਰੋਂ ਖੋਖਲਾ ਕਰ ਰਹੇ ਹਨ ਅਤੇ ਤੰਬਾਕੂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ-ਦਲ ਵੱਲ ਧੱਕ ਰਿਹਾ ਹੈ। ਚੀਮਾ ਕਰਿਆਨਾ ਸਟੋਰ ਵਲੋਂ ਲਏ ਗਏ ਇਸ ਫ਼ੈਸਲੇ ਦੀ ਪੂਰੇ ਇਲਾਕੇ ਵਿਚ ਭਰਪੂਰ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਨੂੰ ਦੇਖ ਪਿੰਡ ਦੇ ਹੋਰ ਦੁਕਾਨਦਾਰਾ ਵਲੋਂ ਵੀ ਇਸ ਮੁਹਿੰਮ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਪੰਚਾਇਤੀ ਆਗੂਆਂ ਅਤੇ ਮੁਹਤਬਰ ਬੰਦਿਆਂ ਨੇ ਇਸ ਕਦਮ ਨੂੰ ਨਸ਼ਾ ਵਿਰੋਧੀ ਲਹਿਰ ਵਿਚ ਇਕ ਵੱਡਾ ਯੋਗਦਾਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਹਰ ਛੋਟਾ-ਵੱਡਾ ਦੁਕਾਨਦਾਰ ਇਸੇ ਤਰ੍ਹਾਂ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਅਜਿਹੇ ਮਾਰੂ ਪਦਾਰਥ ਵੇਚਣੇ ਬੰਦ ਕਰ ਦੇਵੇ, ਤਾਂ ਪੰਜਾਬ ਦੀ ਜਵਾਨੀ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਲਾਕਾ ਨਿਵਾਸੀਆਂ ਨੇ ਬਾਕੀ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ‘ਚੀਮਾ ਕਰਿਆਨਾ ਸਟੋਰ’ ਤੋਂ ਪ੍ਰੇਰਨਾ ਲੈ ਕੇ ਨਸ਼ੇ ਦੇ ਵਪਾਰ ਖ਼ਿਲਾਫ਼ ਅੱਗੇ ਆਉਣ। ਇਸ ਮੌਕੇ ਬਲਵਿੰਦਰ ਸਿੰਘ ਥਿੰਦ ਸਾਬਕਾ ਸਰਪੰਚ, ਸੁਖਜਿੰਦਰ ਸਿੰਘ ਪੰਚ, ਲੀਲਾ ਸਿੰਘ ਸਾਬਕਾ ਪੰਚ, ਗੁਰਨੈਬ ਸਿੰਘ ਚੀਮਾ, ਪੰਮਾ ਸਿੰਘ, ਮਿੰਕੂ ਸੇਠ, ਲਖਵਿੰਦਰ ਸਿੰਘ ਸੀਰਾ ਆਗੂ ਆਜ਼ਾਦ ਕਲੱਬ, ਗੋਰਾ ਸਿੰਘ, ਮਹਿੰਦਰ ਸਿੰਘ ਸਾਬਕਾ ਪੰਚ, ਹਰਦੇਵ ਸਿੰਘ ਨੰਬਰਦਾਰ, ਬਲਵੰਤ ਸਿੰਘ ਆਗੂ ਡਕੌਂਦਾ, ਰੁਲਦੂ ਸਿੰਘ, ਮੇਲਾ ਸਿੰਘ, ਜਗਤਾਰ ਸਿੰਘ, ਨੱਥੂ ਸਿੰਘ, ਬਲਵੀਰ ਸਿੰਘ ਸਾਬਕਾ ਪੰਚ ਤੋਂ ਇਲਾਵਾ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਇਨਸਾਫ਼ ਦੀ ਮੰਗ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵਲੋਂ ਐਮ.ਪੀ. ਮੀਤ ਹੇਅਰ ਦੀ ਰਿਹਾਇਸ਼ ਅੱਗੇ ਧਰਨਾ ਅਗਲੀ ਖ਼ਬਰ ਦਾਣਾ ਮੰਡੀ ਨਜ਼ਦੀਕ ਇਕ ਨੌਜਵਾਨ ਦੀ ਪਾਣੀ ਦੇ ਭਰੇ ਟੋਏ ’ਚੋਂ ਲਾਸ਼ ਮਿਲੀ
Ad Position 24