ਬਰਨਾਲਾ ਵਿਖੇ ਬਿਨਾਂ ਲਾਇਸੈਂਸ ਤੋਂ ਰੱਖੀਆਂ ਆਈ.ਵੀ. ਫਲੂਡ ਦੀਆਂ ਕਰੀਬ 400 ਪੇਟੀਆਂ ਬਰਾਮਦ
ਬਰਨਾਲਾ, 24 ਅਕਤੂਬਰ (ਨਰਿੰਦਰ ਅਰੋੜਾ)-ਬਰਨਾਲਾ ਦੀ ਸੰਤਾਂ ਵਾਲੀ ਗਲੀ ਵਿਖੇ ਡਰੱਗ ਵਿਭਾਗ ਅਤੇ ਪ੍ਰਸ਼ਾਸਨ ਵਲੋਂ ਸਾਂਝੇ ਤੌਰ ’ਤੇ ਕਾਰਵਾਈ ਕਰਦੇ ਹੋਏ ਇੱਕ ਘਰ ਵਿਚ ਬਿਨਾਂ ਲਾਇਸੈਂਸ ਤੋਂ ਰੱਖੀਆਂ ਆਈ. ਵੀ.
ਬਰਨਾਲਾ, 24 ਅਕਤੂਬਰ (ਨਰਿੰਦਰ ਅਰੋੜਾ)-ਬਰਨਾਲਾ ਦੀ ਸੰਤਾਂ ਵਾਲੀ ਗਲੀ ਵਿਖੇ ਡਰੱਗ ਵਿਭਾਗ ਅਤੇ ਪ੍ਰਸ਼ਾਸਨ ਵਲੋਂ ਸਾਂਝੇ ਤੌਰ ’ਤੇ ਕਾਰਵਾਈ ਕਰਦੇ ਹੋਏ ਇੱਕ ਘਰ ਵਿਚ ਬਿਨਾਂ ਲਾਇਸੈਂਸ ਤੋਂ ਰੱਖੀਆਂ ਆਈ.ਵੀ. ਫਲੂਡ ਦੀਆਂ ਕਰੀਬ 400 ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ। ਜਾਣਕਾਰੀ ਦਿੰਦਿਆਂ ਡਿਊਟੀ ਅਫ਼ਸਰ ਨਾਇਬ ਤਹਿਸੀਲਦਾਰ ਧਨੌਲਾ ਰਜਨੀਸ਼ ਕੁਮਾਰ ਅਤੇ ਡਰੱਗ ਇੰਸਪੈਕਟਰ ਬਰਨਾਲਾ ਗੁਨਦੀਪ ਬਾਂਸਲ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਸੰਤਾਂ ਵਾਲੀ ਗਲੀ ਵਿਖੇ ਇੱਕ ਘਰ ਵਿਚ ਨਾਜਾਇਜ਼ ਦਵਾਈਆਂ ਪਈਆਂ ਹਨ। ਜਦੋਂ ਸਾਡੇ ਵਲੋਂ ਸਾਂਝੇ ਤੌਰ ’ਤੇ ਜਾ ਕੇ ਚੈਕਿੰਗ ਕੀਤੀ ਗਈ ਤਾਂ ਉਥੋਂ ਆਰ.ਐਲ., ਐਨ.ਐਸ., ਡੀ-5 ਦੀਆਂ ਕਰੀਬ 400 ਪੇਟੀਆਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਡਰੱਗਜ਼ ਐਂਡ ਕੌਸਮੈਟਿਕ ਐਕਟ ਤਹਿਤ ਕਾਰਵਾ ਈ ਕਰਦਿਆਂ ਪੇਟੀਆਂ ਨੂੰ ਸੀਲ ਕੀਤਾ ਜਾ ਰਿਹਾ ਹੈ, ਜਿਸ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਇਸ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਲਈ ਭੇਜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਕਾਨ ਜਿੱਥੋਂ ਇਹ ਪੇਟੀਆਂ ਮਿਲੀਆਂ ਹਨ, ਇਹ ਕਿਸੇ ਕੁਲਦੀਪ ਨਾਮਕ ਵਿਅਕਤੀ ਨੇ ਕਿਰਾਏ ’ਤੇ ਲਿਆ ਹੋਇਆ ਹੈ ਅਤੇ ਇਸ ਜਗ੍ਹਾ ਦਾ ਕੋਈ ਲਾਇਸੈਂਸ ਨਹੀਂ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਿਚ ਕੋਈ ਵੀ ਨਸ਼ੀਲੀ ਜਾਂ ਨਾਰਕੋਟਿਕ ਵਾਲੀ ਦਵਾਈ ਨਹੀਂ ਹੈ, ਇਹ ਸਿਰਫ਼ ਆਈ.ਵੀ. ਫਲੂਡ ਹਨ। ਜਦੋਂ ਇਸ ਮਾਮਲੇ ਸਬੰਧੀ ਮੌਕੇ ’ਤੇ ਮੌਜੂਦ ਐਸ.ਐਚ.ਓ. ਸਿਟੀ-1 ਬਰਨਾਲਾ ਲਖਵੀਰ ਸਿੰਘ ਨ ਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਡਰੱਗ ਵਿਭਾਗ ਅਤੇ ਪ੍ਰਸ਼ਾਸਨ ਵਲੋਂ ਸਾਂਝੇ ਤੌਰ ’ਤੇ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਜੋ ਪੇਟੀਆਂ ਬਰਾਮਦ ਹੋਈਆਂ ਹਨ, ਉਹ ਡਰੱਗ ਇੰਸਪੈਕਟਰ ਬਰਨਾਲਾ ਵਲੋਂ ਡਿਊਟੀ ਅਫ਼ਸਰ ਦੀ ਹਾਜ਼ਰੀ ਵਿਚ ਸੀਲ ਕਰ ਦਿੱਤੀਆਂ ਗਈਆਂ ਹਨ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।