03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਬਾਬਾ ਫਲਗੂ ਦਾਸ ਦੀ 41ਵੀਂ ਬਰਸੀ ਨੂੰ ਸਮਰਪਿਤ ਸ਼ਹਿਣਾ ਦਾ ਕਬੱਡੀ ਕੱਪ ਸ਼ੁਰੂ

ਸ਼ਹਿਣਾ, 3 ਨਵੰਬਰ (ਸੁਰੇਸ਼ ਗੋਗੀ)-ਸ੍ਰੀ ਸ੍ਰੀ 108 ਸੰਤ ਬਾਬਾ ਫਲਗੂ ਦਾਸ ਦੀ 41ਵੀਂ ਬਰਸੀ ਨੂੰ ਸਮਰਪਿਤ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਦਿਆਲ ਦਾਸ ਅਤੇ ਸੰਤ ਬਾਬਾ ਹਰੀ ਪ੍ਰਕਾਸ਼ ਜੀ ਦੀ ਦੇਖ ਰੇਖ ਹੇਠ ਡੇਰੇ ਦੇ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਪਰਮਵੀਰ ਚੱਕਰ ਵਿਜੇਤਾ ਕੈਪਟਨ ਕਰਮ ਸਿੰਘ ਮੱਲ੍ਹੀ ਯਾਦਗਾਰੀ ਸਟੇਡੀਅਮ ਸ਼ਹਿਣਾ ਵਿਖੇ ਕਬੱਡੀ ਕੱਪ ਭਾਈ ਨਿਰਮਲ ਸਿੰਘ ਖ਼ਾਲਸਾ ਹੈੱਡ ਗ੍ਰੰਥੀ ਗੁਰਦੁਆਰਾ ਸਿੰਘ ਸ਼ਹੀਦਾਂ ਡੇਰਾ ਸੰਤ ਬਾਬਾ ਵਰਿਆਮ ਸਿੰਘ ਨਿਰਮਲੇ ਵਲੋਂ ਅਰਦਾਸ ਬੇਨਤੀ ਕਰਨ ਉਪਰੰਤ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ ਹੈ। ਇਸ ਮੌਕੇ ਸੁਖਵਿੰਦਰ ਸਿੰਘ ਧਾਲੀਵਾਲ ਕਾਂਗਰਸੀ ਆਗੂ ਅਤੇ ਸਮੂਹ ਸੇਵਾਦਾਰ ਮੌਜੂਦ ਸੀ।

Ad Position 21
No active advertisement
ਅਜੀਤ ਡੈਸਕ 04-11-2026
ਸ਼ਹਿਣਾ, 3 ਨਵੰਬਰ (ਸੁਰੇਸ਼ ਗੋਗੀ)-ਸ੍ਰੀ ਸ੍ਰੀ 108 ਸੰਤ ਬਾਬਾ ਫਲਗੂ ਦਾਸ ਦੀ 41ਵੀਂ ਬਰਸੀ ਨੂੰ ਸਮਰਪਿਤ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਦਿਆਲ ਦਾਸ ਅਤੇ ਸੰਤ ਬਾਬਾ ਹਰੀ ਪ੍ਰਕਾਸ਼ ਜੀ ਦੀ ਦੇਖ ਰੇਖ ਹੇਠ ਡੇਰੇ ਦੇ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਪਰਮਵੀਰ ਚੱਕਰ ਵਿਜੇਤਾ ਕੈਪਟਨ ਕਰਮ ਸਿੰਘ ਮੱਲ੍ਹੀ ਯਾਦਗਾਰੀ ਸਟੇਡੀਅਮ ਸ਼ਹਿਣਾ ਵਿਖੇ ਕਬੱਡੀ ਕੱਪ ਭਾਈ ਨਿਰਮਲ ਸਿੰਘ ਖ਼ਾਲਸਾ ਹੈੱਡ ਗ੍ਰੰਥੀ ਗੁਰਦੁਆਰਾ ਸਿੰਘ ਸ਼ਹੀਦਾਂ ਡੇਰਾ ਸੰਤ ਬਾਬਾ ਵਰਿਆਮ ਸਿੰਘ ਨਿਰਮਲੇ ਵਲੋਂ ਅਰਦਾਸ ਬੇਨਤੀ ਕਰਨ ਉਪਰੰਤ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ ਹੈ। ਇਸ ਮੌਕੇ ਸੁਖਵਿੰਦਰ ਸਿੰਘ ਧਾਲੀਵਾਲ ਕਾਂਗਰਸੀ ਆਗੂ ਅਤੇ ਸਮੂਹ ਸੇਵਾਦਾਰ ਮੌਜੂਦ ਸੀ। ਇਸ ਕਬੱਡੀ ਕੱਪ ਦੀ ਸ਼ੁਰੂਆਤ ਕਬੱਡੀ 38 ਕਿੱਲੋ ਸ਼ਹਿਣਾ ਅਤੇ ਕਰਮਗੜ੍ਹ ਦੇ ਮੈਚ ਤੋਂ ਹੋਈ, ਜਿਸ ਵਿਚ ਕਰਮਗੜ੍ਹ ਦੀ ਟੀਮ ਜੇਤੂ ਰਹੀ, ਵਾੜਾ ਭਾਈਕਾ ਤੇ ਬਾਬਾ ਲੇਖ ਰਾਮ ਕਲੱਬ ਭਦੌੜ ਦੇ ਮੈਚ ਦੌਰਾਨ ਭਦੌੜ ਦੀ ਟੀਮ ਜੇਤੂ ਰਹੀ, ਜੋਗਾ ਤੇ ਜੈਠੂਕੇ ਦੀ ਟੀਮ ਦੇ ਹੋਏ ਮੁਕਾਬਲੇ ਦੌਰਾਨ ਜੋਗਾ ਦੀ ਟੀਮ ਜੇਤੂ ਰਹੀ, ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਮੁਹੰਮਦ ਸਦੀਕ ਦੀ ਬਰਨਾਲਾ ਫੇਰੀ ਨੇ ਛੇੜੀ ਚਰਚਾ, ਕੀ ਹੋ ਸਕਦੇ ਹਨ ਭਦੌੜ ਤੋਂ ਉਮੀਦਵਾਰ? ਅਗਲੀ ਖ਼ਬਰ ‘ਆਪ’ ਵਲੋਂ ਅਰੁਣ ਕੁਮਾਰ ਬਾਂਸਲ ਨੂੰ ਸਨਾਤਨ ਸੇਵਾ ਸਮਿਤੀ ਦਾ ਹਲਕਾ ਕੋਆਰਡੀਨੇਟਰ ਨਿਯੁਕਤ ਹਲਕੇ ਦੇ ਆਗੂਆਂ ਤੇ ਵਰਕਰਾਂ ਵ...
Ad Position 24