05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਭੋਗ ’ਤੇ ਵਿਸ਼ੇਸ਼- ਜਥੇਦਾਰ ਬਲਦੇਵ ਸਿੰਘ ਚੂੰਘਾ

ਟੱਲੇਵਾਲ-ਸਿੱਖ ਸਿਆਸਤ, ਪੰਥਕ ਸੇਵਾ ਅਤੇ ਇਲਾਕੇ ਦੀ ਸਥਾਨਕ ਰਾਜਨੀਤੀ ਵਿਚ ਆਪਣੀ ਬੇਦਾਗ਼ ਸ਼ਖ਼ਸੀਅਤ ਅਤੇ ਲੋਕਪ੍ਰਿਅਤਾ ਸਦਕਾ ਵਿਸ਼ੇਸ਼ ਪਹਿਚਾਣ ਬਣਾਉਣ ਵਾਲੇ ਜਥੇਦਾਰ ਬਲਦੇਵ ਸਿੰਘ ਚੂੰਘਾ ਦਾ ਜਨਮ 1960 ਵਿਚ ਪਿਤਾ ਸ: ਕਿੱਕਰ ਸਿੰਘ ਅਤੇ ਮਾਤਾ ਦਲੀਪ ਕੌਰ ਦੇ ਗ੍ਰਹਿ ਜ਼ਿਲ੍ਹਾ ਬਰਨਾਲਾ ਦੇ ਪਿੰਡ ਚੁੰਘਾ ਵਿਖੇ ਹੋਇਆ । ਉਹ ਆਪਣੇ 6 ਭੈਣ-ਭਰਾਵਾਂ ਵਿਚੋਂ ਪੰਜਵੇਂ ਸਥਾਨ ’ਤੇ ਸਨ।

Ad Position 21
No active advertisement
ਅਜੀਤ ਡੈਸਕ 06-11-2026
ਟੱਲੇਵਾਲ-ਸਿੱਖ ਸਿਆਸਤ, ਪੰਥਕ ਸੇਵਾ ਅਤੇ ਇਲਾਕੇ ਦੀ ਸਥਾਨਕ ਰਾਜਨੀਤੀ ਵਿਚ ਆਪਣੀ ਬੇਦਾਗ਼ ਸ਼ਖ਼ਸੀਅਤ ਅਤੇ ਲੋਕਪ੍ਰਿਅਤਾ ਸਦਕਾ ਵਿਸ਼ੇਸ਼ ਪਹਿਚਾਣ ਬਣਾਉਣ ਵਾਲੇ ਜਥੇਦਾਰ ਬਲਦੇਵ ਸਿੰਘ ਚੂੰਘਾ ਦਾ ਜਨਮ 1960 ਵਿਚ ਪਿਤਾ ਸ: ਕਿੱਕਰ ਸਿੰਘ ਅਤੇ ਮਾਤਾ ਦਲੀਪ ਕੌਰ ਦੇ ਗ੍ਰਹਿ ਜ਼ਿਲ੍ਹਾ ਬਰਨਾਲਾ ਦੇ ਪਿੰਡ ਚੁੰਘਾ ਵਿਖੇ ਹੋਇਆ । ਉਹ ਆਪਣੇ 6 ਭੈਣ-ਭਰਾਵਾਂ ਵਿਚੋਂ ਪੰਜਵੇਂ ਸਥਾਨ ’ਤੇ ਸਨ। ਉਨ੍ਹਾਂ ਦੇ ਪਿਤਾ ਜੀ ਉਸ ਦੌਰ ਵਿਚ ਖੇਤੀਬਾੜੀ ਦੇ ਨਾਲ-ਨਾਲ ਭੇਡਾਂ-ਬੱਕਰੀਆਂ ਦੇ ਵਪਾਰ ਨਾਲ ਜੁੜੇ ਹੋਏ ਸਨ, ਜਿਸ ਕਾਰਨ ਪਰਿਵਾਰ ਵਿਚ ਮਿਹਨਤ ਅਤੇ ਇਮਾਨਦਾਰੀ ਦੇ ਸੰਸਕਾਰ ਕੁੱਟ-ਕੁੱਟ ਕੇ ਭਰੇ ਹੋਏ ਸਨ। ਜਥੇਦਾਰ ਚੂੰਘਾ ਨੇ ਆਪਣੀ ਮੁੱਢਲੀ ਪੜ੍ਹਾਈ ਇਲਾਕੇ ਦੇ ਸਕੂਲਾਂ ਤੋਂ ਹਾਸਲ ਕੀਤੀ ਅਤੇ ਉਚੇਰੀ ਸਿੱਖਿਆ ਤਹਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ‘ਗਿਆਨੀ’ (ਪੰਜਾਬੀ) ਦੀ ਪ੍ਰੀਖਿਆ ਪਾਸ ਕੀਤੀ, ਭਾਵੇਂ ਕਿ ਉਨ੍ਹਾਂ ਦੇ ਪੁਰਖੇ ਉਸ ਸਮੇਂ ਦੇ ਵਪਾਰਕ ਕਿੱਤੇ ਨਾਲ ਜੁੜੇ ਹੋਏ ਸਨ, ਪਰ ਉਨ੍ਹਾਂ ਦੇ ਮਨ ਵਿਚ ਬਚਪਨ ਤੋਂ ਹੀ ਸਿੱਖੀ ਅਤੇ ਗੁਰਬਾਣੀ ਪ੍ਰਤੀ ਅਥਾਹ ਸ਼ਰਧਾ ਸੀ। ਜਿਸ ਸਦਕਾ ਉਨ੍ਹਾਂ ਨੇ ਸੰਤ ਮਹਾਂਪੁਰਸ਼ ਵਰਿਆਮ ਸਿੰਘ ਧੂਰਕੋਟ ਵਾਲਿਆਂ ਪਾਸੋਂ ਬੜੇ ਪ੍ਰੇਮ ਅਤੇ ਨੇਮ ਨਾਲ ਗੁਰਬਾਣੀ ਦੀ ਸੰਥਿਆ ਹਾਸਲ ਕੀਤੀ। ਇਸ ਧਾਰਮਿਕ ਆਧਾਰ ਨੇ ਉਨ੍ਹਾਂ ਦੇ ਜੀਵਨ ਨੂੰ ਇਕ ਨਿਸ਼ਚਿਤ ਅਤੇ ਸੇਵਾ-ਭਾਵਨਾ ਵਾਲੀ ਦਿਸ਼ਾ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਹੋਰ ਮਹਾਂਪੁਰਸ਼ਾਂ ਕੋਲੋਂ ਵੀ ਗੁਰਬਾਣੀ ਦੀ ਸੰਥਿਆ ਪ੍ਰਾਪਤ ਕੀਤੀ। ਸਾਲ 1984 ਦੇ ਤੀਜੇ ਘੱਲੂਘਾਰੇ (ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ) ਦੇ ਰੋਸ ਵਜੋਂ ਜਦੋਂ ਸਿੱਖ ਕੌਮ ਅੰਦਰ ਭਾਰੀ ਰੋਸ ਸੀ, ਤਾਂ ਜਥੇਦਾਰ ਚੂੰਘਾ ਨੇ ਮੋਹਰੀ ਭੂਮਿਕਾ ਨਿਭਾਈ। ਉਹ ਸ਼੍ਰੋਮਣੀ ਅਕਾਲੀ ਦਲ ਵਲੋਂ ਲਗਾਏ ਗਏ ਮੋਰਚਿਆਂ ਵਿਚ ਸਰਗਰਮੀ ਨਾਲ ਸ਼ਾਮਿਲ ਰਹੇ ਅਤੇ ਪੰਥ ਹਿੱਤਾਂ ਲਈ ਹਮੇਸ਼ਾ ਤਤਪਰ ਰਹੇ। ਇਸ ਦੇ ਚੱਲਦਿਆਂ ਆਪ ਨੇ ਤਿੰਨ ਸਾਲ ਸਰਕਾਰੀ ਨੌਕਰੀ ਵੀ ਤਿਆਗ ਦਿੱਤੀ। ਇਸ ਦੌਰਾਨ ਆਪ ਦਾ ਵਿਆਹ ਪਿੰਡ ਭੁੱਲਰਾਂ ਹੁਣ ਜ਼ਿਲ੍ਹਾ ਮਲੇਰਕੋਟਲਾ ਦੇ ਸ: ਬਘੇਲ ਸਿੰਘ ਪੁੱਤਰੀ ਇੰਦਰਜੀਤ ਕੌਰ ਨਾਲ ਹੋਇਆ ਅਤੇ ਆਪ ਦੇ ਘਰ ਗੁਰਪ੍ਰੀਤ ਸਿੰਘ ਅਤੇ ਜਸਦੀਪ ਸਿੰਘ ਮੰਨੂ ਦੋ ਪੁੱਤਰਾਂ ਨੇ ਜਨਮ ਲਿਆ। ਜਥੇਦਾਰ ਬਲਦੇਵ ਸਿੰਘ ਚੂੰਘਾ ਜਿੱਥੇ ਗੁਰਬਾਣੀ ਦੇ ਲੜ ਲੱਗੇ ਹੋਏ ਸਨ, ੳੁੱਥੇ ਉਨ੍ਹਾਂ ਦੇ ਸਿਆਸੀ ਸਫ਼ਰ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਰਹੀ ਕਿ ਉਨ੍ਹਾਂ ਨੇ ਆਪਣੇ ਜੀਵਨ ਵਿਚ ਜਿੰਨੀਆਂ ਵੀ ਚੋਣਾਂ ਲੜੀਆਂ, ਉਨ੍ਹਾਂ ਵਿਚ ਸਦਾ ਜਿੱਤ ਦਰਜ ਕੀਤੀ। ਹਾਰ ਕਦੇ ਵੀ ਉਨ੍ਹਾਂ ਦੇ ਹਿੱਸੇ ਨਹੀਂ ਆਈ। ਲੋਕਾਂ ਵਿਚ ਉਨ੍ਹਾਂ ਦਾ ਆਧਾਰ ਇੰਨਾ ਮਜ਼ਬੂਤ ਸੀ ਕਿ ਉਹ ਹਰ ਮੈਦਾਨ ਫ਼ਤਿਹ ਕਰਦੇ ਗਏ। ਉਹ ਸਾਲ 1993 ਵਿਚ ਸਰਬ ਸੰਮਤੀ ਨਾਲ ਅਤੇ ਫਿਰ 1998 ਵਿਚ ਚੋਣ ਜਿੱਤਣ ਉਪਰੰਤ ਲਗਾਤਾਰ ਪਿੰਡ ਦੇ ਦੂਜੀ ਵਾਰ ਸਰਪੰਚ ਚੁਣੇ ਗਏ ਅਤੇ ਪਿੰਡ ਵਿਚ ਫੋਕਲ ਪੁਆਇੰਟ, ਪਸੂ ਹਸਪਤਾਲ, ਸਿਵਲ ਡਿਸਪੈਂਸਰੀ ਤੋਂ ਇਲਾਵਾ ਅਨੇਕਾਂ ਪਿੰਡ ਦੇ ਵਿਕਾਸ ਕਾਰਜ ਕਰਵਾਏ। ਉਹ ਬਲਾਕ ਸੰਮਤੀ ਦੇ ਮੈਂਬਰ ਰਹੇ ਅਤੇ ਮਾਰਕੀਟ ਕਮੇਟੀ ਭਦੌੜ ਦੇ ਚੇਅਰਮੈਨ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ। ਧਾਰਮਿਕ ਖੇਤਰ ਵਿਚ ਉਨ੍ਹਾਂ ਦੀ ਮਕਬੂਲੀਅਤ ਸਦਕਾ ਉਹ ਸਾਲ 2004 ਅਤੇ ਫਿਰ 2012 ਤੋਂ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੱਲੇ ਆ ਰਹੇ ਸਨ। ਸਿੱਖਾਂ ਦੀ ਸਿਰਮੌਰ ਸੰਸਥਾ ਵਿਚ ਉਨ੍ਹਾਂ ਦੇ ਤਜਰਬੇ ਅਤੇ ਇਮਾਨਦਾਰੀ ਨੂੰ ਦੇਖਦਿਆਂ ਉਨ੍ਹਾਂ ਨੂੰ ਐੱਸ.ਜੀ.ਪੀ.ਸੀ. ਦੀ ਅੰਤ੍ਰਿੰਗ (ਐਗਜ਼ੀਕਿਊਟਿਵ) ਕਮੇਟੀ ਦਾ ਮੈਂਬਰ ਵੀ ਬਣਾਇਆ ਗਿਆ। ਜਥੇਦਾਰ ਬਲਦੇਵ ਸਿੰਘ ਚੂੰਘਾ ਅੱਜ ਸਰੀਰਕ ਰੂਪ ਵਿਚ ਸਾਡੇ ਵਿਚ ਨਹੀਂ ਹਨ, ਪਰ ਉਨ੍ਹਾਂ ਵਲੋਂ ਪੰਥ, ਸਮਾਜ ਅਤੇ ਇਲਾਕੇ ਦੀ ਕੀਤੀ ਨਿਸ਼ਕਾਮ ਸੇਵਾ ਹਮੇਸ਼ਾ ਯਾਦ ਰੱਖੀ ਜਾਵੇਗੀ। ਉਕਤ ਨਿਧੱੜਕ ਆਗੂ ਪਿਛਲੇ ਦਿਨੀਂ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਇਸ ਜਹਾਨ ਤੋਂ ਰੁਖ਼ਸਤ ਹੋ ਗਿਆ। ਜਿਨ੍ਹਾਂ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਪਿੰਡ ਚੂੰਘਾ ਜ਼ਿਲ੍ਹਾ ਬਰਨਾਲਾ ਦੇ ਗੁਰਦੁਆਰਾ ਸਾਹਿਬ ਦੁਪਹਿਰ 1 ਵਜੇ ਹੋਵੇਗੀ। -ਸੋਨੀ ਚੀਮਾ
Ad Position 22
No active advertisement
ਪਿਛਲੀ ਖ਼ਬਰ ਸਰਵੋਤਮ ਅਕੈਡਮੀ ਸਕੂਲ ਖੁੱਡੀ ਕਲਾਂ ਵਿਖੇ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਸੁਪਰੀਮ ਇੰਟਰਨੈਸ਼ਨਲ ਸਕੂਲ ਮਹਿਲ ਕਲਾਂ ਵਿਖੇ ‘ਪੰਜਾਬ ਸਥਾਪਨਾ ਦਿਵਸ’ ਨੂੰ ਸਮਰਪਿਤ ਸਮਾਗਮ ਕਰਵਾਇਆ
Ad Position 24