ਜਦ ਸੱਪ ਕੱਟੇ ਦੇ ਇਲਾਜ ਲਈ ਗਏ ਮਰੀਜ਼ ਅਤੇ ਪਰਿਵਾਰਕ ਮੈਂਬਰਾਂ ਨੂੰ ਜ਼ਲਾਲਤ ਸਹਿ ਕੇ ਵਾਪਸ ਪਰਤਣਾ ਪਿਆ
ਬੜੀ ਮੁਸ਼ਕਲ ਨਾਲ ਮਰੀਜ਼ ਔਰਤ ਦੀ ਬਚੀ ਜਾਨ
ਧਨੌਲਾ, 5 ਨਵੰਬਰ (ਜਤਿੰਦਰ ਸਿੰਘ ਧਨੌਲਾ)-ਕਮਿਊਨਿਟੀ ਹੈਲਥ ਸੈਂਟਰ ਧਨੌਲਾ ਤਾਇਨਾਤ ਸਟਾਫ਼ ਦੀਆਂ ਮਨਮਾਨੀਆਂ ਦੀ ਭੇਟ ਚੜ੍ਹਨ ਕਰ ਕੇ ਲਾਪਰਵਾਹੀ ਦੇ ਸਿਖਰ ’ਤੇ ਅੱਪੜਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਕਰੀਬ 8 ਵਜੇ ਇਕ ਔਰਤ ਬਲਜੀਤ ਕੌਰ ਪਤਨੀ ਬਿੱਟੂ ਸਿੰਘ ਵਾਸੀ ਪੱਤੀ ਬੰਗੇਹਰ ਜੱਟਾਂ ਧਨੌਲਾ ਨੂੰ ਸੱਪ ਵਲੋਂ ਕੱਟ ਲਏ ਜਾਣ ਕਾਰਨ ਲਿਜਾਇਆ ਗਿਆ।
ਸ
ਸਨਿਚਰਵਾਰ, 1 ਅਗਸਤ, 2026
06-11-2026
ਧਨੌਲਾ, 5 ਨਵੰਬਰ (ਜਤਿੰਦਰ ਸਿੰਘ ਧਨੌਲਾ)-ਕਮਿਊਨਿਟੀ ਹੈਲਥ ਸੈਂਟਰ ਧਨੌਲਾ ਤਾਇਨਾਤ ਸਟਾਫ਼ ਦੀਆਂ ਮਨਮਾਨੀਆਂ ਦੀ ਭੇਟ ਚੜ੍ਹਨ ਕਰ ਕੇ ਲਾਪਰਵਾਹੀ ਦੇ ਸਿਖਰ ’ਤੇ ਅੱਪੜਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਕਰੀਬ 8 ਵਜੇ ਇਕ ਔਰਤ ਬਲਜੀਤ ਕੌਰ ਪਤਨੀ ਬਿੱਟੂ ਸਿੰਘ ਵਾਸੀ ਪੱਤੀ ਬੰਗੇਹਰ ਜੱਟਾਂ ਧਨੌਲਾ ਨੂੰ ਸੱਪ ਵਲੋਂ ਕੱਟ ਲਏ ਜਾਣ ਕਾਰਨ ਲਿਜਾਇਆ ਗਿਆ। ਜਿੱਥੇ ਤਾਇਨਾਤ ਸਿਹਤ ਅਮਲੇ ਵਲੋਂ ਨਾ ਸਿਰਫ਼ ਅਸੱਭਿਅਕ ਭਾਸ਼ਾ ਵਰਤ ਕੇ ਪਰਿਵਾਰਕ ਮੈਂਬਰਾਂ ਤੇ ਮਰੀਜ਼ ਦੀ ਜ਼ਲਾਲਤ ਕੀਤੀ ਗਈ। ਬਲਕਿ ਵਾਰ-ਵਾਰ ਕੁਰਲਾਉਣ ਦੇ ਬਾਵਜੂਦ ਇਹ ਕਿਹਾ ਗਿਆ ਕਿ ਸਾਡੇ ਪਾਸ ਸੱਪ ਕੱਟੇ ਦਾ ਟੀਕਾ ਸਰਕਾਰ ਵਲੋਂ ਉਪਲਬਧ ਨਹੀਂ ਕਰਵਾਇਆ ਗਿਆ। ਪਰਿਵਾਰ ਵਲੋਂ ਵਾਰ-ਵਾਰ ਕਹਿਣ ’ਤੇ ਇਹ ਕਿਹਾ ਗਿਆ ਕਿ ਮਰੀਜ਼ ਨੂੰ ਤੁਰੰਤ ਬਰਨਾਲੇ ਕਿਸੇ ਲੈਬ ’ਤੇ ਲੈ ਜਾਓ ਅਤੇ ਟੈਸਟ ਕਰਵਾ ਕੇ ਲੈ ਕੇ ਆਓ ਕਿ ਮਰੀਜ਼ ਦੇ ਕੀ ਵਾਕਿਆ ਹੀ ਸੱਪ ਨੇ ਕੱਟਿਆ ਹੈ। ਗਿੱਟੇ ਤੇ ਕੱਟੇ ਹੋਣ ਕਾਰਨ ਬੇਤਹਾਸ਼ਾ ਦਰਦ ਉੱਪਰ ਵੱਲ ਵੱਧ ਰਿਹਾ ਸੀ ਅਤੇ ਮਰੀਜ਼ ਕੁਰਲਾ ਰਿਹਾ ਸੀ। ਮਰੀਜ਼ ਦੇ ਨਾਲ ਗਏ ਪੱਤੀ ਬੰਗੇਹਰ ਦੇ ਵਸਨੀਕ ਪ੍ਰੇਮ ਕੁਮਾਰ ਠੇਕੇਦਾਰ ਨੇ ਜ਼ੋਰ ਦੇ ਕੇ ਆਖਿਆ ਕਿ ਮਰੀਜ਼ ਨੂੰ ਤੁਰੰਤ ਬਚਾਇਆ ਜਾਵੇ। ਸਿਹਤ ਮਾਹਿਰਾਂ ਦੇ ਦੱਸਣ ਅਨੁਸਾਰ ਸੱਪ ਕੱਟਣ ਤੋਂ ਅੱਧੇ ਘੰਟੇ ਦੇ ਅੰਦਰ-ਅੰਦਰ ਮਰੀਜ਼ ਨੂੰ ਸਿਹਤ ਮਾਹਿਰਾਂ ਪਾਸ ਲਿਜਾਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਆਖਿਆ ਕਿ ਇੱਥੇ ਖੱਜਲ ਖ਼ੁਆਰ ਹੁੰਦਿਆਂ ਨੂੰ ਉਨ੍ਹਾਂ ਨੂੰ ਅੱਧਾ ਘੰਟਾ ਲੰਘ ਚੁੱਕਾ ਹੈ। ਬਰਨਾਲੇ ਪੁੱਜਦਿਆਂ ਅੱਧਾ ਘੰਟਾ ਘੱਟੋ ਘੱਟ ਹੋਰ ਖ਼ਰਾਬ ਹੋ ਜਾਣਾ ਹੈ। ਕੁਰਲਾਉਂਦਿਆਂ ਉਨ੍ਹਾਂ ਆਖਿਆ ਕਿ ਕਿਰਪਾ ਕਰ ਕੇ ਮਰੀਜ਼ ਦੀ ਜਾਨ ਬਚਾਈ ਜਾਵੇ। ਨਾਲ ਗਏ ਸਮੁੱਚੇ ਸਹਿਯੋਗੀਆਂ ਨੂੰ ਵੀ ਮਿੰਨਤਾਂ ਤਰਲੇ ਕੱਢਣੇ ਪਏ ਪ੍ਰੰਤੂ ਕਿਸੇ ਨੇ ਪੀੜਤ ਦੀ ਇਕ ਨਾ ਸੁਣੀ। ਆਖ਼ਰ ਸਿਹਤ ਵਿਗੜਦੀ ਦੇਖ ਕੇ ਪਰਿਵਾਰਕ ਮੈਂਬਰ ਉਸ ਨੂੰ ਬਡਰੁੱਖਾ ਲੈ ਗਏ। ਜਿੱਥੇ ਇੱਕ ਵਰਿ੍ਹਆਂ ਤੋਂ ਸੱਪ ਕੱਟਿਆਂ ਦਾ ਇਲਾਜ ਕਰਦੇ ਦੇਸੀ ਵੈਦ ਨੇ ਅੱਧੀ ਰਾਤ ਤੱਕ ਜੱਦੋ ਜਹਿਦ ਕਰ ਕੇ ਉਸ ਦੀ ਜਾਨ ਬਚਾਈ। ਇਸ ਸਬੰਧੀ ਸਿਵਲ ਸਰਜਨ ਬਰਨਾਲਾ ਹਰੀਪਾਲ ਸਿੰਘ ਨਾਲ ਗੱਲ ਕਰਨੀ ਚਾਹੀ। ਤਾਂ ਅਨੇਕਾਂ ਪਹਿਲਾਂ ਵੱਜਣ ਦੇ ਬਾਵਜੂਦ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ। ਇੱਥੋਂ ਤੱਕ ਕਿ ਉਨ੍ਹਾਂ ਨੂੰ ਟੈਕਸਟ ਮੈਸੇਜ ਰਾਹੀਂ ਵੀ ਪਹੁੰਚ ਕਰਨ ਦਾ ਯਤਨ ਕੀਤਾ ਗਿਆ। ਪਰੰਤੂ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ। ਪੀੜਤ ਪਰਿਵਾਰਕ ਮੈਂਬਰਾਂ ਦੀ ਪੰਜਾਬ ਸਰਕਾਰ ਪਾਸੋਂ ਪੁਰਜ਼ੋਰ ਮੰਗ ਹੈ, ਕਿ ਉਸ ਮੌਕੇ ਤਾਇਨਾਤ ਸਮੁੱਚੇ ਸਿਹਤ ਅਮਲੇ ਦੀ ਘੱਟੋ ਘੱਟ 6 ਮਹੀਨੇ ਦੀ ਤਨਖ਼ਾਹ ਕੱਟੀ ਜਾਵੇ ਅਤੇ ਸਿਵਲ ਸਰਜਨ ਸਮੇਤ ਉਸ ਸਮੇਂ ਤਾਇਨਾਤ ਸਮੁੱਚੇ ਸਿਹਤ ਕਰਮਚਾਰੀਆਂ ਨੂੰ ਸਖ਼ਤ ਵਿਭਾਗੀ ਕਾਰਵਾਈ ਅਧੀਨ ਲਿਆਂਦਾ ਜਾਵੇ। ਤਾਂ ਕਿ ਨੇੜ ਭਵਿੱਖ ਵਿਚ ਕਿਸੇ ਮਰੀਜ਼ ਦੀ ਜਾਨ ਨਾਲ ਖਿਲਵਾੜ ਨਾ ਹੋ ਸਕੇ।