06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਨਾਮਾਲੂਮ ਚੋਰਾਂ ਨੇ ਦੋ ਰਾਈਸ ਮਿੱਲਾਂ ਨੂੰ ਬਣਾਇਆ ਨਿਸ਼ਾਨਾ, 200 ਗੱਟੇ ਝੋਨਾ ਚੋਰੀ

ਤਪਾ ਮੰਡੀ, 6 ਨਵੰਬਰ (ਪ੍ਰਵੀਨ ਗਰਗ)-ਬੀਤੀ ਰਾਤ ਨਾਮਾਲੂਮ ਚੋਰਾਂ ਵਲੋਂ ਤਪਾ ਤਪਾ ਇਲਾਕੇ ਅੰਦਰੋਂ ਦੋ ਸ਼ੈਲਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ 200 ਗੱਟਾ ਝੋਨੇ ਦੀਆਂ ਬੋਰੀਆਂ ਚੋਰੀ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਚੋਰੀ ਕਾਰਨ ਸਬੰਧਿਤ ਮਾਲਕਾਂ ਨੂੰ ਲਗਭਗ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

Ad Position 21
No active advertisement
ਸ਼ੈਲਰ ’ਚੋਂ ਚੋਰੀ ਹੋਏ ਝੋਨੇ ਦੇ ਗੱਟਿਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ੈਲਰ ਮਾਲਕ। ਤਸਵੀਰ : ਪ੍ਰਵੀਨ ਗਰਗ 07-11-2026
ਤਪਾ ਮੰਡੀ, 6 ਨਵੰਬਰ (ਪ੍ਰਵੀਨ ਗਰਗ)-ਬੀਤੀ ਰਾਤ ਨਾਮਾਲੂਮ ਚੋਰਾਂ ਵਲੋਂ ਤਪਾ ਤਪਾ ਇਲਾਕੇ ਅੰਦਰੋਂ ਦੋ ਸ਼ੈਲਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ 200 ਗੱਟਾ ਝੋਨੇ ਦੀਆਂ ਬੋਰੀਆਂ ਚੋਰੀ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਚੋਰੀ ਕਾਰਨ ਸਬੰਧਿਤ ਮਾਲਕਾਂ ਨੂੰ ਲਗਭਗ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਵਿੰਦਰਾ ਰਾਈਸ ਮਿੱਲ ਦੇ ਮਾਲਕ ਰਵਿੰਦਰ ਘੁੰਨਸ ਅਤੇ ਰਵਿੰਦਰ ਬਾਂਸਲ ਨੇ ਦੱਸਿਆ ਕਿ.ਅੱਜ ਸਵੇਰੇ ਜਦੋਂ ਸ਼ੈਲਰ ਦੇ ਮੁਨਸ਼ੀ ਵਲੋਂ ਚੱਕਿਆਂ ਵਿਚ ਲੱਗੀਆਂ ਬੋਰੀਆਂ ਦੀ ਗਿਣਤੀ ਕੀਤੀ ਜਾ ਰਹੀ ਸੀ ਤਾਂ ਇੱਕ ਚੱਕਾ ਖ਼ਾਲੀ ਮਿਲਿਆ। ਜਾਂਚ ਕਰਨ ’ਤੇ ਪਤਾ ਲੱਗਿਆ ਕਿ ਚੋਰਾਂ ਨੇ ਕਰੀਬ 100 ਬੋਰੀਆਂ ਚੌਲ ਚੋਰੀ ਕਰ ਲਈਆਂ ਹਨ। ਚੋਰਾਂ ਨੇ ਚੱਕੇ ਨੂੰ ਇਸ ਤਰ੍ਹਾਂ ਦੁਬਾਰਾ ਲਗਾ ਦਿੱਤਾ ਸੀ ਕਿ ਪਹਿਲੀ ਨਜ਼ਰੇ ਚੋਰੀ ਦਾ ਪਤਾ ਨਾ ਲੱਗ ਸਕੇ। ਇਸ ਤੋਂ ਇਲਾਵਾ ਚੋਰ ਸ਼ੈਲਰ ਦੇ ਪਿਛਲੇ ਪਾਸੇ ਖੇਤਾਂ ਵਿਚੋਂ ਦੀ ਇੱਕ ਵਹੀਕਲ ’ਤੇ ਲੱਦ ਕੇ ਲੈ ਗਏ। ਇਸੇ ਤਰ੍ਹਾਂ ਸ੍ਰੀ ਕ੍ਰਿਸ਼ਨ ਐਗਰੋ ਫੂਡਜ਼ ਦੇ ਮਾਲਕ ਉਗਰ ਸੈਨ ਮੌੜ ਨੇ ਦੱਸਿਆ ਕਿ ਉਨ੍ਹਾਂ ਦਾ ਸ਼ੈਲਰ ਜੋ ਮੌੜ ਨਾਭਾ ਵਿਖੇ ਸਥਿਤ ਹੈ ਵਿਚੋਂ ਵੀ ਚੋਰ ਕਰੀਬ 100 ਬੋਰੀਆਂ ਝੋਨਾ ਚੋਰੀ ਕਰ ਕੇ ਲੈ ਗਏ ਹਨ। ਘਟਨਾ ਦਾ ਪਤਾ ਲੱਗਦੇ ਹੀ ਸਬੰਧਿਤ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸਬ-ਇੰਸਪੈਕਟਰ ਰਣਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਰਵਿੰਦਰਾ ਰਾਈਸ ’ਚ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸ਼ੈਲਰਾਂ ਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਮਦਰ ਟੀਚਰ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਰਾਜ ਸਭਾ ਮੈਂਬਰ ਅਤੇ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮਸ਼੍ਰੀ...
Ad Position 24