ਪੁਸਤਕ ਲੋਕ ਅਰਪਣ ਸਮਾਰੋਹ 15 ਨੂੰ
ਬਰਨਾਲਾ, 12 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਮਾਲਵਾ ਸਾਹਿਤ ਸਭਾ ਬਰਨਾਲਾ ਵਲੋਂ ਸਾਹਿਤਕ ਸਮਾਗਮ ਮਿਤੀ 15 ਨਵੰਬਰ ਨੂੰ ਸਵੇਰੇ 10 ਵਜੇ ਸਥਾਨਕ ਪੰਜਾਬ ਆਈ. ਟੀ.
ਬਰਨਾਲਾ, 12 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਮਾਲਵਾ ਸਾਹਿਤ ਸਭਾ ਬਰਨਾਲਾ ਵਲੋਂ ਸਾਹਿਤਕ ਸਮਾਗਮ ਮਿਤੀ 15 ਨਵੰਬਰ ਨੂੰ ਸਵੇਰੇ 10 ਵਜੇ ਸਥਾਨਕ ਪੰਜਾਬ ਆਈ.ਟੀ.ਆਈ. ਹੰਡਿਆਇਆ ਰੋਡ ਬਰਨਾਲਾ ਵਿਖੇ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਡਾ. ਅਮਨਦੀਪ ਸਿੰਘ ਟੱਲੇਵਾਲੀਆ ਨੇ ਦੱਸਿਆ ਕਿ ਇਸ ਸਮਾਗਮ ਵਿਚ ਜਗਰਾਜ ਧੌਲਾ ਅਤੇ ਤਰਸੇਮ ਚੰਦ ਕਲਹਿਰੀ ਦੀ ਪੁਸਤਕ ‘ਪੰਜਾਬ ਦੇ ਲੋਕ ਨਾਚਾਂ ਦਾ ਸਫ਼ਰ’, ਕੈਪਟਨ ਦਰਬਾਰਾ ਸਿੰਘ ਪੱਖੋਕੇ ਦੀ ਪੁਸਤਕ ‘ਮੁੱਢ ਸਿੱਧੂ ਬਰਾੜਾਂ ਦਾ’, ਡਾ ਰਵੀ ਸ਼ੇਰਗਿੱਲ ਦੁਆਰਾ ਸੰਪਾਦਤ ਪੁਸਤਕਾਂ ‘ਅਸੀਂ ਅਤੇ ਸਾਡੇ ਸੁਪਨੇ’ ਤੇ ‘ਪਿੰਡ ਵਾਲਾ ਘਰ’, ਕਮਲਜੀਤ ਕੌਰ ਗੁੰਮਟੀ ਦੀ ਵਾਰਤਕ ਪੁਸਤਕ ‘ਲਫਜ਼ ਜ਼ਿੰਦਗੀ ਦੇ’ ਦਾ ਲੋਕ ਅਰਪਣ ਕੀਤਾ ਜਾਵੇਗਾ। ਤੇਜਾ ਸਿੰਘ ਤਿਲਕ, ਹਰਭਜਨ ਸਿੰਘ ਸੇਲਬਰਾਹ, ਸੁਖਵਿੰਦਰ ਸਿੰਘ ਫੁੱਲ, ਬੂਟਾ ਸਿੰਘ ਚੌਹਾਨ, ਦਰਸ਼ਨ ਸਿੰਘ ਗੁਰੂ ਇਨ੍ਹਾਂ ਪੁਸਤਕਾਂ ਉਪਰ ਆਪਣੇ ਵਿਚਾਰ ਪੇਸ਼ ਕਰਨਗੇ। ਉਪਰੰਤ ਕਵੀ ਦਰਬਾਰ ਹੋਵੇਗਾ ।