13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਦੀ ਹੋਈ ਬਲਾਕ ਪੱਧਰੀ ਮੀਟਿੰਗ

ਸ਼ਹਿਣਾ, 13 ਨਵੰਬਰ (ਸੁਰੇਸ਼ ਗੋਗੀ)-ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਲਾਕ ਸ਼ਹਿਣਾ ਦੀ ਮੀਟਿੰਗ ਸ਼ਹੀਦ ਸੈਨਿਕ ਭਵਨ ਸ਼ਹਿਣਾ ਵਿਖੇ ਬਲਾਕ ਪ੍ਰਧਾਨ ਸਹਿਣਾ ਜਗਦੀਸ਼ ਸਿੰਘ ਜੰਗੀਆਣਾ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਵਿਚ ਸਾਬਕਾ ਸੈਨਿਕ ਵੀਰਾਂ ਅਤੇ ਵੀਰ ਨਾਰੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਈ ਅਹਿਮ ਵਿਚਾਰਾਂ ਹੋਈਆਂ।

Ad Position 21
No active advertisement
ਅਜੀਤ ਡੈਸਕ 14-11-2026
ਸ਼ਹਿਣਾ, 13 ਨਵੰਬਰ (ਸੁਰੇਸ਼ ਗੋਗੀ)-ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਲਾਕ ਸ਼ਹਿਣਾ ਦੀ ਮੀਟਿੰਗ ਸ਼ਹੀਦ ਸੈਨਿਕ ਭਵਨ ਸ਼ਹਿਣਾ ਵਿਖੇ ਬਲਾਕ ਪ੍ਰਧਾਨ ਸਹਿਣਾ ਜਗਦੀਸ਼ ਸਿੰਘ ਜੰਗੀਆਣਾ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਵਿਚ ਸਾਬਕਾ ਸੈਨਿਕ ਵੀਰਾਂ ਅਤੇ ਵੀਰ ਨਾਰੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕਈ ਅਹਿਮ ਵਿਚਾਰਾਂ ਹੋਈਆਂ। ਇਸ ਮੌਕੇ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਗੁਰਨਾਮ ਸਿੰਘ ਭੋਤਨਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਸਾਬਕਾ ਸੈਨਿਕ ਵੀਰ ਜਾਂ ਵੀਰ ਨਾਰੀਆਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ, ਚਾਹੇ ਉਹ ਪੈਨਸ਼ਨ ਨਾਲ ਸਬੰਧਿਤ ਹੋਵੇ, ਚਾਹੇ ਉਹ ਕੰਟੀਨ ਨਾਲ ਸਬੰਧਿਤ ਹੋਵੇ, ਚਾਹੇ ਉਹ ਸਿਵਲ ਪ੍ਰਸ਼ਾਸਨ ਨਾਲ ਸਬੰਧਿਤ ਹੋਵੇ ਤੇ ਨਾਲ ਹੀ ਜਿਹੜੇ ਨਵੇਂ ਪੈਨਸ਼ਨ ਆ ਰਹੇ ਜਵਾਨ ਉਨ੍ਹਾਂ ਨੂੰ ਸ਼ਹੀਦ ਸੈਨਿਕ ਭਵਨ ਸ਼ਹਿਣਾ ਵਿਖੇ ਬੁਲਾ ਕੇ ਜੱਥੇਬੰਦੀ ਵਿਚ ਸ਼ਾਮਿਲ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਵੀ ਦਿੱਤਾ ਜਾਂਦਾ ਹੈ। ਅੱਜ ਦੀ ਮੀਟਿੰਗ ਵਿਚ ਜੋ ਅਹਿਮ ਫ਼ੈਸਲਾ ਹੋਇਆ ਕਿ ਜੋ ਬਜ਼ੁਰਗ ਸਾਬਕਾ ਸੈਨਿਕ ਹਨ। ਉਨ੍ਹਾਂ ਨੂੰ ਹਰ ਸਾਲ ਆਪਣਾ ਲਾਈਫ਼ ਸਰਟੀਫਿਕੇਟ ਬਣਾਉਣ ਲਈ ਦੂਰ ਦੁਰਾਡੇ ਕੈਫਿਆਂ ’ਤੇ ਜਾਣਾ ਪੈਂਦਾ ਹੈ। ਉਨ੍ਹਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਰਨਾਲਾ ਨੇ ਫ਼ੈਸਲਾ ਕੀਤਾ ਹੈ ਕਿ 15 ਨਵੰਬਰ 2026 ਨੂੰ ਸ਼ਹੀਦ ਸੈਨਿਕ ਭਵਨ ਸ਼ਹਿਣਾ ਵਿਖੇ ਸਾਬਕਾ ਸੈਨਿਕ ਵੀਰਾਂ ਦੇ ਅਤੇ ਵੀਰ ਨਾਰੀਆਂ ਦੀ ਲਾਈਵ ਸਰਟੀਫਿਕੇਟ ਬਿਨਾਂ ਕਿਸੇ ਖ਼ਰਚੇ ਤੋਂ ਫ਼ਰੀ ਆਫ਼ ਕਾਸਟ ਭਰੇ ਜਾਣਗੇ। ਸੋ ਜਿੰਨੇ ਵੀ ਸਾਬਕਾ ਸੈਨਿਕ ਵੀਰ ਜਾਂ ਵੀਰ ਨਾਰੀਆਂ ਸ਼ਹਿਣੇ ਦੇ ਨੇੜਲੇ ਪਿੰਡਾਂ ਵਿਚ ਹਨ ਜਾਂ ਬਰਨਾਲੇ ਜ਼ਿਲ੍ਹੇ ਦੇ ਕਿਸੇ ਵੀ ਪਿੰਡ ਦਾ ਸਾਬਕਾ ਸੈਨਿਕ ਹੋਵੇ ਉਨ੍ਹਾਂ ਨੂੰ ਬੇਨਤੀ ਹੈ ਕਿ ਉਹ 15 ਨਵੰਬਰ 2026 ਦਿਨ ਐਤਵਾਰ ਨੂੰ ਸ਼ਹੀਦ ਸੈਨਿਕ ਭਵਨ ਸ਼ਹਿਣਾ ਵਿਖੇ ਪਹੁੰਚ ਕੇ ਆਪਣਾ ਲਾਈਵ ਸਰਟੀਫਿਕੇਟ 10 ਵਜੇ ਤੋਂ ਲੈ ਕੇ ਤਿੰਨ ਵਜੇ ਤੱਕ ਭਰਵਾ ਸਕਦੇ ਹਨ। ਇਸ ਮੌਕੇ ਸੂਬੇਦਾਰ ਬਲਵਿੰਦਰ ਸਿੰਘ ਬਾਵਾ ਸ਼ਹਿਣਾ, ਸੂਬੇਦਾਰ ਗੁਰਦੀਪ ਸਿੰਘ ਸ਼ਹਿਣਾ, ਕੈਪਟਨ ਦਰਬਾਰਾ ਸਿੰਘ, ਸੂਬੇਦਾਰ ਬਲਵਿੰਦਰ ਸਿੰਘ ਝੰਮਟ ਸ਼ਹਿਣਾ, ਹੌਲਦਾਰ ਬਸੰਤ ਰਾਜ ਸਿੰਘ, ਹੌਲਦਾਰ ਗੁਰਲਾਲ ਸਿੰਘ, ਕੈਪਟਨ ਅਵਤਾਰ ਸਿੰਘ ਪੱਖੋਕੇ ਅਤੇ ਹੋਰ ਵੀ ਕਈ ਸਾਬਕਾ ਸੈਨਿਕ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੀ.ਜੀ.ਐੱਸ. ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਫੈਡਰਲ ਬੈਂਕ ਦਾ ਕੀਤਾ ਦੌਰਾ ਅਗਲੀ ਖ਼ਬਰ ਮੰਦਰ ਸਿੰਘ ਦੁੱਲਟ ਦੀ ਮੌਤ ’ਤੇ ਵੱਖ-ਵੱਖ ਸ਼ਖਸੀਅਤਾਂ ਵੱਲੋਂ ਦੁੱਖ ਪ੍ਰਗਟ
Ad Position 24