ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਮਾਸਟਰ ਦਰਸ਼ਨ ਸਿੰਘ ਪੰਡੋਰੀ ਦਾ ਹੋਇਆ ਦਿਹਾਂਤ
ਮਹਿਲ ਕਲਾਂ, 14 ਨਵੰਬਰ (ਤਰਸੇਮ ਸਿੰਘ ਗਹਿਲ)-ਉੱਘੇ ਸਮਾਜ ਸੇਵਕ ਅਤੇ ਮੁਲਜ਼ਮ ਆਗੂ ਹੈੱਡ ਮਾਸਟਰ ਦਰਸ਼ਨ ਸਿੰਘ ਪੰਡੋਰੀ ਦਾ ਬੀਤੀ ਰਾਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਇਸ ਸਮੇਂ ਉਹ 73 ਵਰ੍ਹਿਆਂ ਦੇ ਕਰੀਬ ਸਨ ਤੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਸਨ।
ਮਹਿਲ ਕਲਾਂ, 14 ਨਵੰਬਰ (ਤਰਸੇਮ ਸਿੰਘ ਗਹਿਲ)-ਉੱਘੇ ਸਮਾਜ ਸੇਵਕ ਅਤੇ ਮੁਲਜ਼ਮ ਆਗੂ ਹੈੱਡ ਮਾਸਟਰ ਦਰਸ਼ਨ ਸਿੰਘ ਪੰਡੋਰੀ ਦਾ ਬੀਤੀ ਰਾਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਇਸ ਸਮੇਂ ਉਹ 73 ਵਰ੍ਹਿਆਂ ਦੇ ਕਰੀਬ ਸਨ ਤੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਸਨ। ਸਵ: ਮਾਸਟਰ ਦਰਸ਼ਨ ਸਿੰਘ ਪੰਡੋਰੀ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਸਪੁੱਤਰ ਮਾਸਟਰ ਬਿਕਰਮਜੀਤ ਸਿੰਘ ਨੇ ਦਿੱਤੀ, ਅੰਤਿਮ ਸੰਸਕਾਰ ਦੌਰਾਨ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਬਲਾਕ ਮਹਿਲ ਕਲਾਂ ਦੇ ਆਗੂਆਂ ਵਲੋਂ ਮਾਸਟਰ ਦਰਸ਼ਨ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ ਗਏ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਦੁਸ਼ਾਲਾ ਪਾ ਕੇ ਮਾਸਟਰ ਨੂੰ ਭਿੰਨੀ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਪੰਜਾਬ ਸਟੇਟ ਫਾਰਮੇਸੀ ਕੌਂਸਲ ਦੇ ਚੇਅਰਮੈਨ ਸੁਸ਼ੀਲ ਕੁਮਾਰ ਬਾਂਸਲ, ਸੇਵਾ ਸਿੰਘ, ਮਾਸਟਰ ਜੁਗਰਾਜ ਸਿੰਘ ਭੱਠਲ, ਦਲਜਿੰਦਰ ਸਿੰਘ, ਸੁਰਿੰਦਰ ਸ਼ਰਮਾ, ਪ੍ਰਿੰਸੀਪਲ ਅਮਰਜੀਤ ਸਿੰਘ, ਕੁਲਵਿੰਦਰ ਸਿੰਘ ਮਿੱਠੇਵਾਲ, ਅਵਤਾਰ ਸਿੰਘ ਵਜੀਦਕੇ, ਦਰਸ਼ਨ ਸਿੰਘ ਠੁੱਲੀਵਾਲ, ਬਖਤੌਰ ਸਿੰਘ ਧਨੇਰ, ਰਾਜਵਿੰਦਰ ਸਿੰਘ ਰਾਜੂ, ਹਰਵਿੰਦਰ ਸਿੰਘ, ਗੁਰਤੇਜ ਸਿੰਘ ਖਿਆਲੀ, ਹੈੱਡ ਮਾਸਟਰ ਕੁਲਦੀਪ ਸਿੰਘ ਮਹਿਲ ਖ਼ੁਰਦ, ਕੁਲਵੰਤ ਸਿੰਘ ਟਿੱਬਾ, ਕਿਸਾਨ ਆਗੂ ਅਮਰਜੀਤ ਸਿੰਘ ਮਹਿਲ ਖ਼ੁਰਦ, ਮਨਦੀਪ ਸਿੰਘ ਪੰਡੋਰੀ, ਕੈਪਟਨ ਜਤਿੰਦਰਪਾਲ ਸਿੰਘ, ਅਮਰਜੀਤ ਸਿੰਘ ਕੁੱਕੂ, ਪੀ.ਏ ਬਿੰਦਰ ਸਿੰਘ ਖ਼ਾਲਸਾ, ਦਰਸ਼ਨ ਸਿੰਘ ਜੌਹਲਾਂ, ਬਿੱਕਰ ਸਿੰਘ ਛੀਨੀਵਾਲ, ਜਸਵੀਰ ਸਿੰਘ ਬੀਹਲਾ, ਦਿਲਜਿੰਦਰ ਸਿੰਘ ਪੰਡੋਰੀ, ਮਾਸਟਰ ਗੁਰਜੰਟ ਸਿੰਘ ਬੋਹਾ, ਪ੍ਰਿੰਸੀਪਲ ਰੌਣਕ, ਹਰਮੇਲ ਸਿੰਘ ਛੀਨੀਵਾਲ, ਹਰਬੰਸ ਸਿੰਘ ਬਾਜਵਾ, ਇੰਜੀਨੀਅਰ ਮਲਕੀਤ ਸਿੰਘ ਸਹੌਰ, ਸੁਖਦੇਵ ਸਿੰਘ ਗੁਰਮ, ਮਾਰਕੀਟ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਗਗਨ ਸਰਾਂ, ਇੰਜੀਨੀਅਰ ਸੁਖਦੇਵ ਸਿੰਘ ਜਲੂਰ, ਰਾਮ ਕਲਾਸ, ਜਗਮੇਲ ਸਿੰਘ, ਹਰਮੇਲ ਸਿੰਘ, ਜਰਨੈਲ ਸਿੰਘ ਠੁੱਲੀਵਾਲ, ਜਗਦੇਵ ਸਿੰਘ ਸਹੌਰ, ਹਰਦੀਪ ਸਿੰਘ ਬੀਹਲਾ, ਸਰਜ ਸਿੰਘ ਖਿਆਲੀ, ਪਾਰਸ ਸਿੰਘ ਮਹਿਲ ਕਲਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਲਾਜ਼ਮ ਅਤੇ ਸਮਾਜਿਕ ਆਗੂਆਂ ਵਲੋਂ ਹੈਡ ਮਾਸਟਰ ਦਰਸ਼ਨ ਸਿੰਘ ਪੰਡੋਰੀ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ।