ਮਾਲਵਾ ਸਾਹਿਤ ਸਭਾ ਨੇ ਵੱਖ-ਵੱਖ ਲੇਖਕਾਂ ਦੀਆਂ ਪੰਜ ਪੁਸਤਕਾਂ ਕੀਤੀਆਂ ਲੋਕ ਅਰਪਣ
ਬਰਨਾਲਾ, 16 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਮਾਲਵਾ ਸਾਹਿਤ ਸਭਾ ਬਰਨਾਲਾ ਵਲੋਂ ਸਥਾਨਕ ਪੰਜਾਬ ਆਈ. ਟੀ.
ਕ
ਕਮਲਜੀਤ ਕੌਰ ਗੁੰਮਟੀ ਦੀ ਵਾਰਤਕ ਪੁਸਤਕ ‘ਲਫਜ਼ ਜ਼ਿੰਦਗੀ ਦੇ’ ਦਾ ਲੋਕ ਅਰਪਣ ਕਰਦੇ ਹੋਏ ਮਾਲਵਾ ਸਾਹਿਤ ਸਭਾ ਦੇ ਅਹੁਦੇਦਾਰ ਅਤੇ ਹੋਰ ਸ਼ਖ਼ਸੀਅਤਾਂ। ਤਸਵੀਰ : ਰਿੰਪੀ ਸਟੂਡੀਓ
17-11-2026
ਬਰਨਾਲਾ, 16 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਮਾਲਵਾ ਸਾਹਿਤ ਸਭਾ ਬਰਨਾਲਾ ਵਲੋਂ ਸਥਾਨਕ ਪੰਜਾਬ ਆਈ.ਟੀ.ਆਈ. ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਜਗਰਾਜ ਧੌਲਾ ਅਤੇ ਤਰਸੇਮ ਚੰਦ ਕਲਹਿਰੀ ਦੀ ਪੁਸਤਕ ‘ਪੰਜਾਬ ਦੇ ਲੋਕ ਨਾਚਾਂ ਦਾ ਸਫ਼ਰ’, ਕੈਪਟਨ ਦਰਬਾਰਾ ਸਿੰਘ ਪੱਖੋਕੇ ਦੀ ਪੁਸਤਕ ‘ਮੁੱਢ ਸਿੱਧੂ ਬਰਾੜਾਂ ਦਾ’, ਡਾ: ਰਵੀ ਸ਼ੇਰਗਿੱਲ ਦੁਆਰਾ ਸੰਪਾਦਤ ਪੁਸਤਕਾਂ ‘ਅਸੀਂ ਅਤੇ ਸਾਡੇ ਸੁਪਨੇ ਤੇ ਪਿੰਡ ਵਾਲਾ ਘਰ’ ਅਤੇ ਕਮਲਜੀਤ ਕੌਰ ਗੁੰਮਟੀ ਦੀ ਵਾਰਤਕ ਪੁਸਤਕ ‘ਲਫਜ਼ ਜ਼ਿੰਦਗੀ ਦੇ’ ਦਾ ਲੋਕ ਅਰਪਣ ਕੀਤਾ ਗਿਆ। ਪੰਜਾਬ ਦੇ ਲੋਕ ਨਾਚਾਂ ਦਾ ਸਫ਼ਰ ਪੁਸਤਕ ਬਾਰੇ ਬੋਲਦਿਆਂ ਜਗਰਾਜ ਧੌਲਾ ਨੇ ਕਿਹਾ ਕਿ ਇਨ੍ਹਾਂ ਲੋਕ ਨਾਚਾਂ ਦੇ ਪਿੱਛੇ ਛੁਪਿਆ ਇਤਿਹਾਸ ਉਨ੍ਹਾਂ ਦੀ ਉਤਪੱਤੀ ਸਮਾਜਿਕ ਕਾਰਨ ਅਤੇ ਵਿਕਾਸ ਦੀ ਯਾਤਰਾ ਬਾਰੇ ਇਸ ਪੁਸਤਕ ਵਿਚ ਖੋਜ ਭਰਪੂਰ ਜਾਣਕਾਰੀ ਦੇਣ ਦੇ ਨਾਲ ਨਾਲ ਬਹੁਤ ਸਾਰੀਆਂ ਮਿੱਥਾਂ ਨੂੰ ਵੀ ਤੋੜਿਆ ਗਿਆ ਹੈ। ਮੁੱਢ ਸਿੱਧੂ ਬਰਾੜਾਂ ਦਾ ਪੁਸਤਕ ਬਾਰੇ ਬੋਲਦਿਆਂ ਇਤਿਹਾਸਕਾਰ ਹਰਭਜਨ ਸਿੰਘ ਸੇਲਬਰਾਹ ਨੇ ਕਿਹਾ ਕਿ ਇਸ ਪੁਸਤਕ ਵਿਚ ਸਿੱਧੂ ਬਰਾੜ ਗੋਤ ਦੀ ਉਤਪਤੀ ਦੇ ਨਾਲ-ਨਾਲ ਪੁਰਾਤਨ ਭਾਰਤੀ ਸੱਭਿਆਤਾਵਾਂ ਭਾਰਤ ਦੇ ਪੁਰਾਤਨ ਪ੍ਰਸਿੱਧ ਰਾਜ ਦਾ ਵਰਣਨ ਕੀਤਾ ਗਿਆ ਹੈ ਅਤੇ ਪਿੰਡ ਪੱਖੋਕੇ ਦੇ ਇਤਿਹਾਸ ਦਾ ਵਰਣਨ ਵੀ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ। ਲਫਜ਼ ਜ਼ਿੰਦਗੀ ਦੇ ਪੁਸਤਕ ਬਾਰੇ ਬੋਲਦਿਆਂ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਇਸ ਪੁਸਤਕ ਵਿਚ ਸ਼ਾਮਿਲ ਲੇਖ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਏ ਹਨ ਇਨ੍ਹਾਂ ਦੀ ਭਾਸ਼ਾ ਸਰਲ ਹੈ। ਸਮਾਜ ਨੂੰ ਸੁੰਦਰ ਸੁਚੱਜਾ ਖ਼ੁਸ਼ਹਾਲ ਤੇ ਉੱਚਾ ਬਣਾਉਣ ਵਿਚ ਇਹ ਲੇਖ ਉਸਾਰੂ ਯੋਗਦਾਨ ਪਾਉਂਦੇ ਹਨ। ਡਾ. ਰਵੀ ਸ਼ੇਰਗਿੱਲ ਦੁਆਰਾ ਸੰਪਾਦਤ ਪੁਸਤਕਾਂ ਪਿੰਡ ਵਾਲਾ ਘਰ ਤੇ ਅਸੀਂ ਅਤੇ ਸਾਡੇ ਸੁਪਨੇ ਬਾਰੇ ਬੋਲਦਿਆਂ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਵਾਰਤਕ ਦੀਆਂ ਇਹ ਦੋਨੇਂ ਪੁਸਤਕਾਂ ਰੌਚਕ ਜਾਣਕਾਰੀ ਦਿੰਦੀਆਂ ਹਨ ਅਤੇ ਮਨੁੱਖ ਨੂੰ ਆਪੇ ਦੀ ਪਹਿਚਾਣ ਕਰਾਉਂਦੀਆਂ ਹਨ। ਸੁਖਵਿੰਦਰ ਸਿੰਘ ਫੁੱਲ, ਦਰਸ਼ਨ ਸਿੰਘ ਗੁਰੂ, ਜਗਤਾਰ ਜਜ਼ੀਰਾ, ਭੋਲਾ ਸਿੰਘ ਸੰਘੇੜਾ , ਡਾ. ਅਮਨਦੀਪ ਸਿੰਘ ਟੱਲੇਵਾਲੀਆ, ਡਾ. ਰਾਮਪਾਲ ਸਿੰਘ ਸ਼ਾਹਪੁਰੀ ਅਤੇ ਪਰਮਜੀਤ ਕੌਰ ਜੋਧਪੁਰ ਨੇ ਵੀ ਪੁਸਤਕਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਹੋਏ ਕਵੀ ਦਰਬਾਰ ਵਿਚ ਡਾ. ਉਜਾਗਰ ਸਿੰਘ ਮਾਨ, ਜੰਗ ਸਿੰਘ ਫੱਟੜ, ਮੇਜਰ ਸਿੰਘ ਗਿੱਲ ਸਹੌਰ, ਜਗਤਾਰ ਸਿੰਘ ਬੈਂਸ, ਹਰਜੀਤ ਕਾਤਿਲ, ਪ੍ਰੋਫੈਸਰ ਰਮਨ ਧਾਲੀਵਾਲ, ਜਸਵਿੰਦਰ ਕੌਰ ਘਨੌਰੀ, ਰਜਨੀਸ਼ ਕੌਰ ਬਬਲੀ, ਰਾਜਿੰਦਰ ਸ਼ੌਂਕੀ, ਸੁਰਜੀਤ ਸਿੰਘ ਦਿਹੜ, ਸੁਖਵਿੰਦਰ ਸਿੰਘ ਸਨੇਹ, ਗਗਨਦੀਪ ਸਿੰਘ ਕਾਂਗੜ, ਮੇਘ ਰਾਜ ਜੋਸ਼ੀ, ਸਰੂਪ ਚੰਦ ਹਰੀਗੜ੍ਹ, ਸਤਨਾਮ ਸਿੰਘ ਬਰਨਾਲਾ, ਦਵਿੰਦਰ ਸਿੰਘ ਸੰਘੇੜਾ, ਅਮਰਿੰਦਰ ਸਿੰਘ ਸੋਹਲ, ਰਾਮ ਸਿੰਘ ਬੀਹਲਾ, ਰਾਮ ਸਿੰਘ ਹਠੂਰ, ਗੁਰਤੇਜ ਸਿੰਘ ਹਠੂਰ, ਸ਼ਿੰਦਰ ਧੌਲਾ, ਅਮਰਿੰਦਰ ਸਿੰਘ ਮੰਡੇਰ, ਰਘਵੀਰ ਸਿੰਘ ਗਿੱਲ ਕੱਟੂ, ਗੁਰਮੇਲ ਸਿੰਘ ਪਰਦੇਸੀ, ਬਲਵੀ ਰ ਸਿੰਘ ਮੰਡੇਰ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ।