24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਮਾਡਲ ਟਾਊਨ ਵਿਖੇ ਭਗਵਾਨ ਸ਼ਾਲੀਗ੍ਰਾਮ ਤੇ ਮਾਤਾ ਤੁਲਸੀ ਦਾ ਵਿਆਹ ਰਚਾਇਆ

ਤਪਾ ਮੰਡੀ, 24 ਨਵੰਬਰ (ਪ੍ਰਵੀਨ ਗਰਗ)-ਕਤਕ ਦੇ ਪਵਿੱਤਰ ਮਹੀਨੇ ਦੌਰਾਨ ਭਗਵਾਨ ਸ਼ਾਲੀਗ੍ਰਾਮ ਤੇ ਮਾਤਾ ਤੁਲਸੀ ਦਾ ਵਿਆਹ ਮਾਡਲ ਟਾਊਨ ਵਿਖੇ ਸ਼ਰਧਾ ਤੇ ਧੂਮਧਾਮ ਨਾਲ ਰਚਾਇਆ ਗਿਆ। ਮਾਤਾ ਤੁਲਸੀ ਦੇ ਵਿਆਹ ਲਈ ਕੱਪੜੇ ਤੇ ਹੋਰ ਸਾਮਾਨ ਔਰਤਾਂ ਆਪਣੇ ਆਪਣੇ ਘਰ ਤੋਂ ਲੈ ਕੇ ਆਈਆਂ ਤੇ ਹੋਰ ਕਈ ਪ੍ਰਕਾਰ ਦੇ ਪਕਵਾਨਾਂ ਨਾਲ ਜੋ ਤਿਆਰ ਕੀਤਾ ਖਾਣ ਪੀਣ ਦਾ ਸਾਮਾਨ ਸ਼ਰਧਾਲੂਆਂ ’ਚ ਵੰਡਿਆ ਗਿਆ।

Ad Position 21
No active advertisement
ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਐੱਸ.ਡੀ.ਐੱਮ ਤਪਾ ਗਗਨਦੀਪ ਸਿੰਘ, ਨਾਲ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ। ਤਸਵੀਰ : ਪ੍ਰਵੀਨ ਗਰਗ 25-11-2026
ਤਪਾ ਮੰਡੀ, 24 ਨਵੰਬਰ (ਪ੍ਰਵੀਨ ਗਰਗ)-ਕਤਕ ਦੇ ਪਵਿੱਤਰ ਮਹੀਨੇ ਦੌਰਾਨ ਭਗਵਾਨ ਸ਼ਾਲੀਗ੍ਰਾਮ ਤੇ ਮਾਤਾ ਤੁਲਸੀ ਦਾ ਵਿਆਹ ਮਾਡਲ ਟਾਊਨ ਵਿਖੇ ਸ਼ਰਧਾ ਤੇ ਧੂਮਧਾਮ ਨਾਲ ਰਚਾਇਆ ਗਿਆ। ਮਾਤਾ ਤੁਲਸੀ ਦੇ ਵਿਆਹ ਲਈ ਕੱਪੜੇ ਤੇ ਹੋਰ ਸਾਮਾਨ ਔਰਤਾਂ ਆਪਣੇ ਆਪਣੇ ਘਰ ਤੋਂ ਲੈ ਕੇ ਆਈਆਂ ਤੇ ਹੋਰ ਕਈ ਪ੍ਰਕਾਰ ਦੇ ਪਕਵਾਨਾਂ ਨਾਲ ਜੋ ਤਿਆਰ ਕੀਤਾ ਖਾਣ ਪੀਣ ਦਾ ਸਾਮਾਨ ਸ਼ਰਧਾਲੂਆਂ ’ਚ ਵੰਡਿਆ ਗਿਆ। ਧਾਰਮਿਕ ਸਮਾਗਮ ਦੌਰਾਨ ਪੰਡਤ ਰਾਕੇਸ਼ ਸ਼ਰਮਾ ਨੇ ਹਵਨ ਕਰਨ ਉਪਰੰਤ ਵੇਦ ਮੰਤਰਾਂ ਦਾ ਉਚਾਰਨ ਕਰ ਕੇ ਮਾਤਾ ਤੁਲਸੀ ਦੇ ਫੇਰੇ ਕਰਵਾਏ ਤੇ ਦੋਵਾਂ ਦੇ ਵਿਆਹ ਨੂੰ ਸੰਪੂਰਨ ਕੀਤਾ। ਸਮਾਗਮ ਮੌਕੇ ਪੁਜਾਰੀ ਰਾਕੇਸ਼ ਸ਼ਰਮਾ ਨੇ ਕਿਹਾ ਕਿ ਸਨਾਤਨ ਧਰਮ ’ਚ ਤੁਲਸੀ ਦੇ ਵਿਆਹ ਦਾ ਬਹੁਤ ਮਹੱਤਵ ਹੈ, ਇਸ ਦਿਨ ਭਗਵਾਨ ਸਾਲੀਗ੍ਰਾਮ ਤੇ ਮਾਤਾ ਤੁਲਸੀ ਦੇ ਵਿਆਹ ’ਚ ਹਾਜ਼ਰ ਸ਼ਰਧਾਲੂ ਵਿਸ਼ਨੂੰ ਭਗਵਾਨ ਚਾਰ ਮਹੀਨਿਆਂ ਬਾਅਦ ਆਪਣੀ ਯੋਗ ਨਿੰਦਰਾਂ ਤੋਂ ਜਾਗਦੇ ਹਨ, ਇਸ ਲਈ ਵਿਆਹ ਆਦਿ ਸ਼ੁੱਭ ਕਾਰਜ ਵੀ ਇਸ ਤਾਰੀਖ਼ ਤੋਂ ਸ਼ੁਰੂ ਹੋ ਜਾਂਦੇ ਹਨ। ਸਮਾਗਮ ਦੌਰਾਨ ਕੰਨਿਆਂ ਰੂਪੀ ਤੁਲਸੀ ਦੀ ਵਿਦਾਈ ਵੀ ਕੀਤੀ। ਇਸ ਦੌਰਾਨ ਔਰਤਾਂ ਨੇ ਪ੍ਰਭੂ ਦੇ ਭਜਨਾਂ ਦਾ ਗੁਣਗਾਨ ਵੀ ਕੀਤਾ। ਇਸ ਮੌਕੇ ਰਾਜ ਰਾਣੀ, ਸੀਮਾ ਰਾਣੀ, ਨੀਰੂ ਬਾਲਾ, ਮੰਜੂ ਰਾਣੀ, ਕੰਚਨ ਰਾਣੀ, ਜੋਤੀ ਰਾਣੀ, ਮੀਨੂੰ ਬਾਲਾ, ਮੋਨਾ ਰਾਣੀ, ਰੀਨਾ ਰਾਣੀ, ਸ਼ਗੁਨ ਗਰਗ, ਕ੍ਰਿਸ਼ਨਾ ਦੇਵੀ, ਸ਼ੀਨੂੰ ਗਰਗ, ਸਮਾਇਰਾ, ਬਨੀਤਾ ਰਾਣੀ, ਚਰਨਜੀਤ ਕੌਰ,ਪ੍ਰਵੀਨ ਰਾਣੀ, ਸ਼ਲੱਕਸ਼ਣਾ ਰਾਣੀ, ਸ਼ਮੇਸ ਰਾਣੀ, ਵੀਨਾ ਰਾਣੀ, ਭਾਰਤੀ ਦੇਵੀ, ਰਕਸ਼ਾ ਦੇਵੀ, ਭਾਰਤੀ ਦੇਵੀ ਆਦਿ ਵੱਡੀ ਗਿਣਤੀ ’ਚ ਔਰਤਾਂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਹੋਣ ’ਤੇ ਵਰਕਰਾਂ ’ਚ ਖ਼ੁਸ਼ੀ ਦੀ ਲਹਿਰ ਅਗਲੀ ਖ਼ਬਰ ਸਰਵੋਤਮ ਅਕੈਡਮੀ ਸਕੂਲ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Ad Position 24