28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਜ਼ਿਲ੍ਹੇ ਦੇ ਮਾਰਗਾਂ ’ਤੇ ਖੜ੍ਹੇ ਦਰਜਨਾਂ ਸਰਕਾਰੀ ਰੁੱਖ ਆਏ ਅੱਗ ਦੀ ਲਪੇਟ ’ਚ, ਰਾਖੇ ਬਣੇ ਮੂਕ ਦਰਸ਼ਕ

ਰੂੜੇਕੇ ਕਲਾਂ, 28 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੇ ਮੁੱਖ ਮਾਰਗਾਂ ਦੀਆਂ ਸਾਈਡਾਂ ’ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜ਼ਮੀਨ ਅਤੇ ਪਿੰਡਾਂ ਕਸਬਿਆਂ ਦੀਆਂ Ç ਲੰਕ ਸੜਕਾਂ, ਰਸਤਿਆਂ, ਪਹੀਆਂ, ਨਹਿਰੀ ਖਾਲਾ, ਨਹਿਰੀ ਰਜਵਾਹਿਆਂ ਦੀਆਂ ਸਾਈਡਾਂ ਤੇ ਖੜ੍ਹੇ ਦਰਜਨਾਂ ਸਰਕਾਰੀ ਰੁੱਖ ਅੱਗ ਦੀ ਲਪੇਟ ’ਚ ਆਉਣ ਕਰ ਕੇ ਸੜ ਕੇ ਸੁਆਹ ਹੋ ਗਏ ਹਨ। ਸਰਕਾਰੀ ਰੁੱਖਾਂ ਦੀ ਰਖਵਾਲੀ ਦੇ ਜ਼ਿੰਮੇਵਾਰ ਵਣ ਵਿਭਾਗ ਬਰਨਾਲਾ, ਪੰਚਾਇਤ ਵਿਭਾਗ ਬਰਨਾਲਾ ਦੇ ਅਧਿਕਾਰੀ ਮੂਕ ਦਰਸ਼ਕ ਬਣੇ ਹੋਏ ਹਨ।

Ad Position 21
No active advertisement
ਬਰਨਾਲਾ-ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਅੱਗ ਦੀ ਲਪੇਟ ’ਚ ਆਏ ਸਰਕਾਰੀ ਰੁੱਖਾਂ ਦੀ ਮੂੰਹ ਬੋਲਦੀ ਤਸਵੀਰ। ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ 29-11-2026
ਰੂੜੇਕੇ ਕਲਾਂ, 28 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੇ ਮੁੱਖ ਮਾਰਗਾਂ ਦੀਆਂ ਸਾਈਡਾਂ ’ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜ਼ਮੀਨ ਅਤੇ ਪਿੰਡਾਂ ਕਸਬਿਆਂ ਦੀਆਂ Ç ਲੰਕ ਸੜਕਾਂ, ਰਸਤਿਆਂ, ਪਹੀਆਂ, ਨਹਿਰੀ ਖਾਲਾ, ਨਹਿਰੀ ਰਜਵਾਹਿਆਂ ਦੀਆਂ ਸਾਈਡਾਂ ਤੇ ਖੜ੍ਹੇ ਦਰਜਨਾਂ ਸਰਕਾਰੀ ਰੁੱਖ ਅੱਗ ਦੀ ਲਪੇਟ ’ਚ ਆਉਣ ਕਰ ਕੇ ਸੜ ਕੇ ਸੁਆਹ ਹੋ ਗਏ ਹਨ। ਸਰਕਾਰੀ ਰੁੱਖਾਂ ਦੀ ਰਖਵਾਲੀ ਦੇ ਜ਼ਿੰਮੇਵਾਰ ਵਣ ਵਿਭਾਗ ਬਰਨਾਲਾ, ਪੰਚਾਇਤ ਵਿਭਾਗ ਬਰਨਾਲਾ ਦੇ ਅਧਿਕਾਰੀ ਮੂਕ ਦਰਸ਼ਕ ਬਣੇ ਹੋਏ ਹਨ। ਸਰਕਾਰੀ ਰੁੱਖਾਂ ਨੂੰ ਅੱਗ ਨਾਲ ਸਾੜਨ ਵਾਲੇ ਕਿਸੇ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਹੈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਖੇਤਾਂ ਵਿਚ ਝੋਨੇ ਦੀ ਪਰਾਲੀ ਅਤੇ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੋਂ ਕਿਸਾਨਾਂ ਨੂੰ ਰੋਕਣ ਲਈ ਵੱਖ ਵੱਖ ਵਿਭਾਗਾਂ ਦੇ ਸੈਂਕੜੇ ਸਰਕਾਰੀ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ। ਪ੍ਰੰਤੂ ਬਰਨਾਲਾ ਤੋਂ ਮਾਨਸਾ ਮੁੱਖ ਮਾਰਗ ਅਤੇ ਜ਼ਿਲ੍ਹੇ ਦੇ ਹੋਰ ਮੁੱਖ ਮਾਰਗਾਂ ਅਤੇ ਪਿੰਡਾਂ ਦੀਆਂ Ç ਲੰਕ ਸੜ੍ਹਕਾਂ, ਕੱਚੇ ਰਸਤਿਆਂ, ਪਹੀਆਂ ਦੇ ਨਾਲ ਲੱਗਦੀਆਂ ਜ਼ਮੀਨਾਂ ਦੇ ਕਾਸ਼ਤਕਾਰ ਕਿਸਾਨਾਂ ਵਲੋਂ ਆਪਣੇ ਖੇਤਾਂ ਵਿਚ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਲਗਾਈ ਅੱਗ ਨਾਲ ਦਰਜਨਾਂ ਸਰਕਾਰੀ ਰੁੱਖ ਅੱਗ ਦੀ ਲਪੇਟ ਵਿਚ ਆਉਣ ਨਾਲ ਖ਼ਤਮ ਹੋ ਗਏ ਹਨ। ਸਰਕਾਰੀ ਰੁੱਖਾਂ ਨੂੰ ਅੱਗ ਤੋਂ ਬਚਾਉਣ ਲਈ ਜ਼ਿੰਮੇਵਾਰ ਸਰਕਾਰੀ ਅਧਿਕਾਰੀ ਜਿੱਥੇ ਅਸਫਲ ਨਜ਼ਰ ਆਉਂਦੇ ਹਨ ਉੱਥੇ ਹੀ ਸਰਕਾਰੀ ਰੁੱਖਾਂ ਨੂੰ ਅੱਗ ਲਗਾ ਕੇ ਸਾੜ੍ਹਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਵੀ ਅਧਿਕਾਰੀ ਮੂਕ ਦਰਸ਼ਕ ਬਣੇ ਹੋਏ ਹਨ। ਹਰ ਛੇ ਮਹੀਨੇ ਬਾਅਦ ਕਿਸਾਨਾਂ ਵਲੋਂ ਖੇਤਾਂ ਵਿਚ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਲਗਾਈ ਅੱਗ ਨਾਲ ਸਰਕਾਰੀ ਰੁੱਖ ਸੜ੍ਹ ਕੇ ਸੁਆਹ ਹੋ ਜਾਂਦੇ ਹਨ। ਸਰਕਾਰੀ ਰੁੱਖਾਂ ਦੀ ਗਿਣਤੀ ਦਿਨੋਂ ਦਿਨ ਘੱਟਦੀ ਜਾ ਰਹੀ ਹੈ। ਪਿਛਲੇ ਸਾਲਾਂ ਤੋਂ ਲੈ ਕੇ ਜ਼ਿੰਮੇਵਾਰ ਵਿਭਾਗਾਂ ਦੇ ਅਧਿਕਾਰੀਆਂ ਦੀ ਢਿੱਲੀ ਕਾਰਜਗੁਜਾਰੀ ਕਾਰਨ ਸਰਕਾਰੀ ਰੁੱਖਾਂ ਦੀ ਗਿਣਤੀ ਦਿਨੋਂ ਦਿਨ ਘੱਟਦੀ ਜਾ ਰਹੀ ਹੈ। ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਨੇ ਡੀ.ਸੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਇਕ ਵਿਸ਼ੇਸ਼ ਪੜ੍ਹਤਾਲ ਕਮੇਟੀ ਬਣਾ ਕੇ ਮਾਰਗਾਂ ਦੀਆਂ ਸਾਈਡਾਂ ਤੇ ਅੱਗ ਦੀ ਲਪੇਟ ’ਚ ਆਏ ਰੁੱਖਾਂ ਦੀ ਗਿਣਤੀ ਪਤਾ ਲਗਾ ਕੇ ਸਬੰਧਿਤ ਵਿਭਾਗਾਂ ਦੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਖ਼ਾਲੀ ਪਏ ਪਲਾਟਾਂ ’ਚ ਮਿਲੀ ਨੌਜਵਾਨ ਦੀ ਭੇਦ-ਭਰੇ ਹਾਲਾਤ ’ਚ ਲਾਸ਼ ਅਗਲੀ ਖ਼ਬਰ ਠੁੱਲੀਵਾਲ ਗਰਿੱਡ ਮੂਹਰੇ ਬਿਜਲੀ ਦੇ ਅਣਐਲਾਨੇ ਕੱਟਾਂ ਖ਼ਿਲਾਫ਼ ਨਾਅਰੇਬਾਜ਼ੀ
Ad Position 24