28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਪਿਤਾ ਦੀ ਹਾਦਸੇ ਦੌਰਾਨ ਹੋਈ ਮੌਤ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਨੌਜਵਾਨ ਬੀ.ਐੱਸ.ਐੱਨ.ਐੱਲ. ਟਾਵਰ ’ਤੇ ਚੜ੍ਹਿਆ

ਧਨੌਲਾ, 28 ਨਵੰਬਰ (ਜਤਿੰਦਰ ਸਿੰਘ ਧਨੌਲਾ)-ਧਨੌਲਾ ਦੇ ਨਜ਼ਦੀਕ ਜਵੰਧਾ ਪਿੰਡੀ ਦਾ ਵਸਨੀਕ ਇਕਬਾਲ ਸਿੰਘ ਉਰਫ਼ ਰਾਜੂ ਪੁੱਤਰ ਬੇਅੰਤ ਸਿੰਘ, ਉਸ ਦੇ ਪਿਤਾ ਦੀ ਹਾਦਸੇ ਦੌਰਾਨ ਹੋਈ ਮੌਤ ਤੋਂ ਬਾਅਦ, ਪੁਲਿਸ ਵਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਬੀ. ਐੱਸ.

Ad Position 21
No active advertisement
ਬੀ.ਐੱਸ.ਐੱਨ.ਐੱਲ ਜਵੰਧਾ ਪਿੰਡੀ ਦੇ ਟਾਵਰ ’ਤੇ ਚੜ੍ਹ ਕੇ ਤਿੱਖਾ ਰੋਸ ਪ੍ਰਗਟ ਕਰਦਾ ਹੋਇਆ ਇਕਬਾਲ ਸਿੰਘ ਉਰਫ਼ ਰਾਜੂ ਪੁੱਤਰ ਸਵ: ਬੇਅੰਤ ਸਿੰਘ। ਤਸਵੀਰ : ਜਤਿੰਦਰ ਸਿੰਘ ਧਨੌਲਾ 29-11-2026
ਧਨੌਲਾ, 28 ਨਵੰਬਰ (ਜਤਿੰਦਰ ਸਿੰਘ ਧਨੌਲਾ)-ਧਨੌਲਾ ਦੇ ਨਜ਼ਦੀਕ ਜਵੰਧਾ ਪਿੰਡੀ ਦਾ ਵਸਨੀਕ ਇਕਬਾਲ ਸਿੰਘ ਉਰਫ਼ ਰਾਜੂ ਪੁੱਤਰ ਬੇਅੰਤ ਸਿੰਘ, ਉਸ ਦੇ ਪਿਤਾ ਦੀ ਹਾਦਸੇ ਦੌਰਾਨ ਹੋਈ ਮੌਤ ਤੋਂ ਬਾਅਦ, ਪੁਲਿਸ ਵਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਬੀ.ਐੱਸ.ਐੱਨ.ਐੱਲ ਦੇ ਟਾਵਰ ’ਤੇ ਜਾ ਚੜ੍ਹਿਆ। ਇਕਬਾਲ ਸਿੰਘ ਦੇ ਨੇੜਲੇ ਰਿਸ਼ਤੇਦਾਰ ਅਤੇ ਬੀ.ਕੇ.ਯੂ ਕਾਦੀਆਂ ਦੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 9 ਅਕਤੂਬਰ ਨੂੰ ਰਾਜੂ ਦਾ ਪਿਤਾ ਬੇਅੰਤ ਸਿੰਘ ਧਨੌਲਾ ਤੋਂ ਜਵੰਧਾ ਪਿੰਡੀ ਵੱਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ। ਜਿਸ ਨੂੰ ਕਾਲੇ ਰੰਗ ਦੀ ਕੀਓ ਗੱਡੀ ਨੇ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸਾ ਹੋਣ ਉਪਰੰਤ ਕਥਿਤ ਗੱਡੀ ਮਾਰਨ ਵਾਲਿਆਂ ਨੇ ਆਪਣਾ ਮੂੰਹ ਬੰਨ੍ਹ ਕੇ ਜ਼ਖ਼ਮੀ ਹਾਲਤ ਵਿਚ ਬੇਅੰਤ ਸਿੰਘ ਨੂੰ ਕਮਿਊਨਿਟੀ ਹੈਲਥ ਸੈਂਟਰ ਧਨੌਲਾ ਦਾਖਲ ਕਰਵਾਇਆ ਤੇ ਕੁੱਝ ਸਮਾਂ ਬਾਅਦ ਉੱਥੋਂ ਰਫ਼ੂ ਚੱਕਰ ਹੋ ਗਏ। ਉਨ੍ਹਾਂ ਦੱਸਿਆ ਕਿ ਬੇਅੰਤ ਸਿੰਘ ਨੂੰ ਗੰਭੀਰ ਜ਼ਖ਼ਮੀ ਹੋਣ ਦੀ ਸੂਰਤ ਵਿਚ ਕਮਿਊਨਿਟੀ ਹੈਲਥ ਸੈਂਟਰ ਧਨੌਲਾ ਤੋਂ ਬੀ.ਐਮ.ਸੀ ਹਸਪਤਾਲ ਬਰਨਾਲਾ ਅਤੇ ਫਿਰ ਸੀਰੀਅਸ ਹੋਣ ’ਤੇ ਏਮਜ਼ ਹਸਪਤਾਲ ਬਠਿੰਡਾ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਲੰਬਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਹੁਣ ਤੱਕ ਧਨੌਲਾ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਜਦ ਇਕਬਾਲ ਸਿੰਘ ਉਰਫ਼ ਰਾਜੂ ਇਸ ਸਬੰਧੀ ਫਿਰ ਡਿਊਟੀ ਅਫ਼ਸਰ ਬਲੀ ਰਾਮ ਨੂੰ ਮਿਲਣ ਲਈ ਗਿਆ ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਤਾਂ ਕਾਂਸਟੇਬਲ ਬਲੀ ਰਾਮ ਨੇ ਬੇਹੱਦ ਅਸੱਭਿਅਕ ਭਾਸ਼ਾ ਵਰਤ ਕੇ ਉਸ ਦੀ ਜ਼ਲਾਲਤ ਕੀਤੀ ਤੇ ਇੱਥੋਂ ਤੱਕ ਕਿਹਾ ਕਿ ਅਜਿਹੇ ਸੈਂਕੜੇ ਕਤੀੜ ਰੋਜ਼ਾਨਾ ਮਰਦੇ ਹਨ। ਮੈਂ ਕਿਸ-ਕਿਸ ਦੇ ਪਿੱਛੇ ਤੁਰਿਆ ਫਿਰਾਂ। ਇਸ ਗੱਲ ਨੂੰ ਲੈ ਕੇ ਉਹ ਮਾਨਸਿਕ ਪ੍ਰੇਸ਼ਾਨ ਚਲਿਆ ਆ ਰਿਹਾ ਸੀ ਤੇ ਅੱਜ ਇਸੇ ਰੋਸ ਦੇ ਤਹਿਤ ਜਵੰਧਾ ਪਿੰਡੀ ਅਨਾਜ ਮੰਡੀ ਦੇ ਸਾਹਮਣੇ ਬਣੇ ਬੀ.ਐੱਸ.ਐੱਨ.ਐੱਲ ਦੇ ਟਾਵਰ ’ਤੇ ਜਾ ਚੜ੍ਹਿਆ। ਖ਼ਬਰ ਲਿਖੇ ਜਾਣ ਤੱਕ ਉੱਥੇ ਕਿਸੇ ਮੁਲਾਜ਼ਮ ਕਰਮਚਾਰੀ ਨੇ ਪਹੁੰਚ ਨਹੀਂ ਕੀਤੀ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਵਿਚ ਨਸ਼ਾ ਤਸਕਰੀ, ਫਾਇਰਿੰਗ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ,... ਅਗਲੀ ਖ਼ਬਰ ਖ਼ਾਲੀ ਪਏ ਪਲਾਟਾਂ ’ਚ ਮਿਲੀ ਨੌਜਵਾਨ ਦੀ ਭੇਦ-ਭਰੇ ਹਾਲਾਤ ’ਚ ਲਾਸ਼
Ad Position 24