ਡੇਰਾ ਬਾਬਾ ਧੂਣੀ ਦਾਸ ਹਨੂੰਮਾਨ ਮੰਦਰ ਬਜਰੰਗਪੁਰ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ
ਤਪਾ ਮੰਡੀ, 28 ਨਵੰਬਰ (ਪ੍ਰਵੀਨ ਗਰਗ)-ਤਪਾ-ਢਿਲਵਾਂ ਲਿੰਕ ਰੋਡ ’ਤੇ ਸਥਿਤ ਡੇਰਾ ਬਾਬਾ ਧੂਣੀ ਦਾਸ ਸੰਕਟ ਮੋਚਨ ਹਨੂਮਾਨ ਮੰਦਰ ਬਜਰੰਗਪੁਰ ਵਿਖੇ ਨਗਰ ਦੇ ਸਹਿਯੋਗ ਨਾਲ ਡੇਰਾ ਸੰਚਾਲਕ ਮਹੰਤ ਵਿਵੇਕ ਮੁਨੀ ਦੀ ਦੇਖ-ਰੇਖ ਹੇਠ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਚੰਦਰ ਸਿਧਾਂਤ ਸਾਗਰ ਪਾਠਾਂ ਦੇ ਭੋਗ ਪਾਏ ਗਏ।
ਧ
ਧਾਰਮਿਕ ਸਮਾਗਮ ਮੌਕੇ ਡੇਰਾ ਸੰਚਾਲਕ ਸੰਤ ਬਾਬਾ ਵਿਵੇਕ ਮੁਨੀ ਜੀ ਤੇ ਜੈ ਮੁਨੀ ਜੀ ਅਤੇ ਵੱਡੀ ਗਿਣਤੀ ’ਚ ਹਾਜ਼ਰ ਸੰਤ ਮਹਾਂਪੁਰਸ਼। ਤਸਵੀਰ : ਪ੍ਰਵੀਨ ਗਰਗ
29-11-2026
ਤਪਾ ਮੰਡੀ, 28 ਨਵੰਬਰ (ਪ੍ਰਵੀਨ ਗਰਗ)-ਤਪਾ-ਢਿਲਵਾਂ ਲਿੰਕ ਰੋਡ ’ਤੇ ਸਥਿਤ ਡੇਰਾ ਬਾਬਾ ਧੂਣੀ ਦਾਸ ਸੰਕਟ ਮੋਚਨ ਹਨੂਮਾਨ ਮੰਦਰ ਬਜਰੰਗਪੁਰ ਵਿਖੇ ਨਗਰ ਦੇ ਸਹਿਯੋਗ ਨਾਲ ਡੇਰਾ ਸੰਚਾਲਕ ਮਹੰਤ ਵਿਵੇਕ ਮੁਨੀ ਦੀ ਦੇਖ-ਰੇਖ ਹੇਠ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਚੰਦਰ ਸਿਧਾਂਤ ਸਾਗਰ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਮਹੰਤ ਵਿਵੇਕ ਮੁਨੀ ਅਤੇ ਮਹੰਤ ਜੈ ਮੁਨੀ ਨੇ ਸਮੁੱਚੀ ਸੰਗਤ ਨੂੰ ਪ੍ਰਭੂ ਨਾਮ ਦਾ ਸਿਮਰਨ ਕਰਨ ਅਤੇ ਸੱਚ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਧਾਰਮਿਕ ਸਮਾਗਮ ਮੌਕੇ ਸੰਗਤ ਨੇ ਵੱਡੀ ਗਿਣਤੀ ’ਚ ਸ਼ਿਰਕਤ ਕਰ ਕੇ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਭੋਗ ਉਪਰੰਤ ਭੰਡਾਰਾ ਅਤੁੱਟ ਵਰਤਿਆ। ਸਮਾਗਮ ਦੌਰਾਨ ਸਮੁੱਚੀ ਸੰਗਤ ਨੇ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਇਸ ਮੌਕੇ ਸੰਗਮ ਦਾਸ ਬਾਲਦ ਕਲਾਂ ਮਹੰਤ ਹਾਈਕੋਰਟ ਇੰਡੀਆ, ਜੈ ਰਾਮ ਦਾਸ ਨੀਲ ਕੰਠ, ਕ੍ਰਿਸ਼ਨ ਮੁਨੀ ਸੇਖਾ, ਰਾਹੁਲ ਗਰਗ ਧਨੌਲਾ, ਜੈ ਸ਼੍ਰੀ ਰਾਮ ਦਾਸ ਨੀਲ ਕੰਠ, ਕਲਿਆਣ ਦਾਸ ਸੇਖੂਪੁਰਾ, ਉਦੇਦਾਸ ਦਰਾਜ, ਮੱਖਣ ਦਾਸ ਸ਼ਹਿਣਾ, ਸ਼ਿਵ ਦਾਸ ਢੱਡੇ, ਅਮਰਦਾਸ ਕੋਟਫੱਤਾ, ਸ਼ਿਵ ਦਾਸ ਵਿਗੀ ਟਾਹਣੀ ਰਤੀਆ, ਮਹੰਤ ਅਕਾਲ ਦਾਸ ਸਿੰਘਪੁਰਾ, ਕਮਲ ਦਾਸ ਜੈਤੋ, ਸੰਤ ਬਾਬਾ ਭਗਵਾਨ ਦਾਸ ਤਪਾ, ਸੰਤ ਨੌਮੀ ਦਾਸ ਕੋਟਫੱਤਾ, ਸੰਤ ਚੰਦਰਮਾ ਦਾਸ, ਸੰਤ ਪੂਰਨ ਦਾਸ ਘੁੰਨਸ, ਪੰਡਿਤ ਅਨਿਲ ਸ਼ਰਮਾ, ਰਾਹੁਲ ਸ਼ਰਮਾ, ਮਨੀ ਧਾਲੀਵਾਲ, ਨਵੀਨ ਕੁਮਾਰ ਕਾਲਾ, ਪੰਡਤ ਅਨਿਲ ਸ਼ਰਮਾ, ਜਗਦੀਸ਼ ਰਾਏ ਘੁੰਨਸ, ਵਿਜੇ ਘੁੰਨਸ, ਜਤਿੰਦਰ ਘੁੰਨਸ, ਟੇਕ ਚੰਦ ਕਾਲਾ, ਦੀਪਕ ਬਾਂਸਲ, ਡਾ: ਜਗਦੇਵ ਸਿੰਘ ਗੋਦੀ, ਡਾ: ਗੁਰਪ੍ਰੀਤ ਸਿੰਘ ਸਿੱਧੂ, ਕ੍ਰਿਸ਼ਨ ਪੂਜਾ ਜਵੈਲਰਜ਼, ਚੇਤਨ ਘੁੰਨਸ਼, ਅਸ਼ੋਕ ਗੁਪਤਾ, ਭਜਨ ਸਿੰਘ, ਮਹਿਮਾ ਚੱਠਾ, ਭਗਵੰਤ ਚੱਠਾ, ਗੁਰਦੀਪ ਚੱਠਾ, ਵਿਨੋਦ ਬਦਰਾ, ਰਵੀ ਮੌੜ, ਲਾਲ ਚੰਦ ਆਲੀਕੇ, ਨਵਿਸ਼ ਗਰਗ, ਟੀਟੂ ਦੀਕਸ਼ਿਤ, ਕੌਂਸਲਰ ਗੁਰਮੀਤ ਸਿੰਘ ਰੋੜ, ਆਰਕੀਟੈਕਟ ਨੀਰਜ ਮਿੱਤਲ, ਕੌਂਸਲਰ ਧਰਮਪਾਲ ਸ਼ਰਮਾ, ਨੀਰਜ ਘੁੰਨਸ, ਰਤਿਸ਼ ਗਰਗ, ਮਾਹਿਤ ਗਰਗ, ਜੁਪੇਸ਼ ਗਰਗ, ਟਿੰਕੂ ਘੁੰਨਸ, ਜਵਾਹਰ ਲਾਲ ਤਾਜੋ, ਰਘਵੀਰ ਚੰਦ ਅਗਰਵਾਲ, ਸਤਪਾਲ ਮੌੜ, ਸੁਨੀਲ ਕੁਮਾਰ, ਪਵਨ ਬਤਾਰਾ ਆਦਿ ਵੱਡੀ ਗਿਣਤੀ ’ਚ ਸੰਤਾਂ ਮਹਾਂਪੁਰਸ਼ਾਂ ਨੇ ਸ਼ਮੂਲੀਅਤ ਕੀਤੀ।